16 ਜਨਵਰੀ ਨੂੰ ਆ ਰਹੀ Hyundai Creta Facelift ਬਾਰੇ ਜਾਣੋ
ਨਵੇਂ ਫੀਚਰ
ਹੁੰਡਈ ਕ੍ਰੇਟਾ ਫੇਸਲਿਫਟ ਨਵੇਂ ਬਦਲਾਅ ਦੇ ਨਾਲ ਜਲਦ ਹੀ ਭਾਰਤੀ ਬਾਜ਼ਾਰ ਚ ਦਿਖਾਈ ਦੇਵੇਗੀ। ਕਈ ਮਹੱਤਵਪੂਰਨ ਬਦਲਾਅ ਕੀਤੇ ਹਨ। ਨਵੇਂ ਫੀਚਰ ਦਿੱਤੇ ਹਨ। ਗੱਡੀ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
7 ਵੇਰੀਐਂਟ
ਇਸ ਕਾਰ ਦੇ 7 ਵੇਰੀਐਂਟਸ ਲਈ ਬੁਕਿੰਗ ਹੋਣਗੇ। ਕੰਪਨੀ E, EX, S, S(O), SX, SX(Tech), SX(O) ਵੇਰੀਐਂਟ ਲਿਆਵੇਗੀ। ਵਾਹਨ ਨੂੰ 6 ਮੋਨੋ ਟੋਨ ਅਤੇ ਇੱਕ ਡੁਅਲ ਟੋਨ ਐਕਸਟੀਰੀਅਰ ਕਲਰ ਵਿਕਲਪਾਂ ਨਾਲ ਪੇਸ਼ ਕੀਤਾ ਜਾਵੇਗਾ।
ਨਵਾਂ ਡਿਜ਼ਾਇਨ
ਇੰਟੀਰੀਅਰ ਮੌਜੂਦਾ ਮਾਡਲ ਦੇ ਮੁਕਾਬਲੇ ਕਾਫੀ ਪ੍ਰੀਮੀਅਮ ਹੋ ਗਿਆ ਹੈ। ਪਹਿਲਾਂ ਨਾਲੋਂ ਵੱਡੀ ਤੇ ਆਕਰਸ਼ਕ ਫਰੰਟ ਗਰਿੱਲ ਹੋਵੇਗੀ। LED ਹੈੱਡਲੈਂਪ ਦੀ ਦਿੱਖ ਕਾਫੀ ਸ਼ਾਰਪ ਹੋਵੇਗੀ।
25 ਹਜ਼ਾਰ ਨਾਲ ਬੁਕਿੰਗ
ਫੇਸਲਿਫਟ ਲਈ ਬੁਕਿੰਗ ਅਮਾਊਂਟ 25 ਹਜ਼ਾਰ ਰੁਪਏ ਰੱਖੀ ਗਈ ਹੈ। ਗਾਹਕ ਕੰਪਨੀ ਦੀ ਸਾਈਟ ਤੇ ਜਾ ਕੇ ਇਸਨੂੰ ਬੁੱਕ ਕਰ ਸਕਦੇ ਹਨ ਅਤੇ ਕੰਪਨੀ ਦੀ ਡੀਲਰਸ਼ਿਪ ਤੇ ਵੀ ਇਸਦੀ ਬੁਕਿੰਗ ਸ਼ੁਰੂ ਹੋ ਗਈ ਹੈ।
ਇੰਜਣ
ਇਹ ਗੱਡੀ 1.5 ਲੀਟਰ ਕਾਪਾ ਟਰਬੋਚਾਰਜਡ GDI ਪੈਟਰੋਲ ਇੰਜਣ ਨਾਲ ਪੇਸ਼ ਕੀਤੀ ਜਾਵੇਗੀ। ਇਸ ਆਉਣ ਵਾਲੀ SUV ਨੂੰ ਤਿੰਨ ਇੰਜਣ ਵਿਕਲਪਾਂ ਅਤੇ 4 ਵੱਖ-ਵੱਖ ਟ੍ਰਾਂਸਮਿਸ਼ਨ ਦੇ ਨਾਲ ਪੇਸ਼ ਕੀਤਾ ਜਾਵੇਗਾ।
ਕੀਮਤ
ਹੁੰਡਈ ਦੀ ਇਸ ਨਵੀਂ ਗੱਡੀ ਦੇ ਬੇਸ ਮਾਡਲ ਦੀ ਕੀਮਤ ਕਰੀਬ 11 ਲੱਖ ਰੁਪਏ ਐਕਸ ਸ਼ੋਅ-ਰੂਮ ਦੱਸੀ ਜਾ ਰਹੀ ਹੈ। ਟੌਪ ਮਾਡਲ ਦੀ ਕੀਮਤ ਕਰੀਬ 19 ਲੱਖ ਰੁਪਏ ਹੋ ਸਕਦੀ ਹੈ।
View More Web Stories