ਭਾਰਤੀ ਬਾਜ਼ਾਰ ਦਾਖਲ ਹੋਣ ਨੂੰ ਤਿਆਰ Kia EV9


2023/12/18 16:54:24 IST

ਲਾਂਚ ਦੀ ਪੁਸ਼ਟੀ

    ਆਟੋ ਦਿੱਗਜ Kia ਨੇ ਪੁਸ਼ਟੀ ਕੀਤੀ ਹੈ ਕਿ ਇਲੈਕਟ੍ਰਿਕ SUV Kia EV9 ਅਗਲੇ ਸਾਲ 2024 ਵਿੱਚ ਭਾਰਤੀ ਬਾਜ਼ਾਰ ਵਿੱਚ ਦਾਖਲ ਹੋਵੇਗੀ।

ਨਵੀਂ ਪੀੜ੍ਹੀ ਦੀ ਕਾਰ

    ਕੰਪਨੀ ਨੇ ਅਗਲੇ ਸਾਲ ਲਈ ਯੋਜਨਾਵਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ EV9 ਇਲੈਕਟ੍ਰਿਕ ਕਾਰ ਨੂੰ ਨਵੀਂ ਪੀੜ੍ਹੀ ਕਾਰਨੀਵਲ ਦੇ ਨਾਲ ਭਾਰਤ ਚ ਲਾਂਚ ਕੀਤਾ ਜਾਵੇਗਾ।

ਆਟੋ ਐਕਸਪੋ ਚ ਪ੍ਰਦਰਸ਼ਿਤ

    Kia EV9 ਇਲੈਕਟ੍ਰਿਕ SUV ਨੂੰ ਪਹਿਲਾਂ ਜਨਵਰੀ ਵਿੱਚ ਆਯੋਜਿਤ ਆਟੋ ਐਕਸਪੋ ਦੌਰਾਨ ਸੰਕਲਪ ਰੂਪ ਵਿੱਚ ਭਾਰਤ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। 

3 ਨਵੇਂ ਮਾਡਲ ਹੋਣਗੇ ਲਾਂਚ

    Kia ਨੇ ਕਿਹਾ ਸੀ ਕਿ EV9 ਨੂੰ 2025 ਤੱਕ ਭਾਰਤ ਚ ਲਾਂਚ ਕਰੇਗੀ। 3 ਸਾਲਾਂ ਵਿੱਚ 3 ਨਵੇਂ ਮਾਡਲਾਂ ਨੂੰ ਲਾਂਚ ਕਰਨ ਦੀ ਯੋਜਨਾ ਹੈ, ਜਿਸ ਵਿੱਚ 2 ਨਵੇਂ E-Vehicle ਸ਼ਾਮਲ ਹਨ।

ਸਥਿਤੀ ਕਰਨਗੇ ਮਜ਼ਬੂਤ

    Kia ਨੇ ਭਾਰਤ ਚ ਪਹਿਲੀ E-Car EV6 ਲਾਂਚ ਕੀਤੀ ਸੀ। ਹੁਣ ਬ੍ਰਾਂਡ ਦਾ ਉਦੇਸ਼ ਹੋਰ ਪੇਸ਼ਕਸ਼ਾਂ ਦੇ ਨਾਲ EV ਹਿੱਸੇ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ​​ਕਰਨਾ ਹੈ। 

ਸਥਾਨਕ ਪੱਧਰ ਤੇ ਹੋਵੇਗਾ ਉਤਪਾਦਨ

    2025 ਵਿੱਚ ਕੰਪਨੀ ਵੱਡੇ ਪੱਧਰ ਤੇ ਈਵੀ ਦਾ ਸਥਾਨਕ ਉਤਪਾਦਨ ਸ਼ੁਰੂ ਕੀਤਾ ਜਾਵੇਗਾ ਤੇ ਫਿਰ ਹਰ ਸਾਲ ਇਲੈਕਟ੍ਰਿਕ ਮਾਡਲਾਂ ਨੂੰ ਪੇਸ਼ ਕੀਤਾ ਜਾਵੇਗਾ।

6 ਜਾਂ 7-ਸੀਟ ਹੋਵੇਗੀ

    EV9 ਦੀ ਲੰਬਾਈ 5 ਮੀਟਰ ਹੈ। ਇਹ 6 ਜਾਂ 7-ਸੀਟ ਸੰਰਚਨਾ ਵਿੱਚ ਉਪਲਬਧ ਹੋਵੇਗਾ ਅਤੇ ਦੋ ਰੂਪਾਂ ਵਿੱਚ ਪੇਸ਼ ਕੀਤਾ ਜਾਵੇਗਾ - HT ਲਾਈਨ ਅਤੇ GT ਲਾਈਨ।

541 ਕਿਮੀ ਦੀ ਰੇਂਜ

    EV9 ਸਿੰਗਲ ਚਾਰਜ ਤੇ 541 ਕਿਮੀ. ਤੱਕ ਦੀ ਰੇਂਜ ਦੇਵੇਗੀ। ਨਾਲ ਹੀ 150 ਕਿਲੋਵਾਟ ਇਲੈਕਟ੍ਰਿਕ ਮੋਟਰ ਨਾਲ ਇਹ 9.4 ਸੈਕਿੰਡ ਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।

15 ਮਿੰਟ 'ਚ 239 ਕਿਮੀ.

    Kia ਦਾ ਦਾਅਵਾ ਹੈ ਕਿ EV9 ਸਿਰਫ 15 ਮਿੰਟ ਦੀ ਚਾਰਜਿੰਗ ਚ 239 ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ ਹੈ।

View More Web Stories