ਭਾਰਤੀ ਬਜ਼ਾਰ ਵਿੱਚ ਫਿਰ ਤੋਂ ਈ-ਲੂਨਾ ਦੀ ਐਂਟ੍ਰੀ


2024/02/09 22:48:59 IST

ਈ-ਕਾਮਰਸ ਤੇ ਵਿਕਰੀ

    ਕਾਇਨੇਟਿਕ ਗ੍ਰੀਨ ਨੇ ਈ-ਲੂਨਾ ਲਾਂਚ ਕੀਤਾ ਹੈ। ਕੰਪਨੀ ਇਸ ਇਲੈਕਟ੍ਰਿਕ ਮੋਪੇਡ ਨੂੰ ਆਨਲਾਈਨ ਈ-ਕਾਮਰਸ ਪਲੇਟਫਾਰਮ ਅਮੇਜ਼ਨ ਤੇ ਫਲਿੱਪਕਾਰਟ ਰਾਹੀਂ ਵੇਚ ਰਹੀ ਹੈ। 

ਸ਼ੁਰੂਆਤੀ ਕੀਮਤ 69,990 ਰੁਪਏ 

    ਕੰਪਨੀ ਨੇ ਬੁਕਿੰਗ 26 ਜਨਵਰੀ ਤੋਂ ਸ਼ੁਰੂ ਕੀਤੀ ਸੀ। ਇਸ ਨੂੰ 500 ਰੁਪਏ ਦੀ ਟੋਕਨ ਰਕਮ ਨਾਲ ਬੁੱਕ ਕੀਤਾ ਜਾ ਸਕਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 69,990 ਰੁਪਏ ਹੈ।

ਗਰੀਬਾਂ ਲਈ ਵਰਦਾਨ 

    ਹੁਣ ਈ-ਲੂਨਾ ਇਸਦੀ ਕੀਮਤ 10 ਪੈਸੇ ਪ੍ਰਤੀ ਕਿਲੋਮੀਟਰ ਹੈ। ਭਾਵ ਇਹ 10 ਰੁਪਏ ਪ੍ਰਤੀ 100 ਕਿਲੋਮੀਟਰ ਦੀ ਲਾਗਤ ਨਾਲ ਚੱਲਦਾ ਹੈ। ਇਹ ਗਰੀਬ ਵਰਗ ਤੇ 20 ਤੋਂ 25 ਹਜ਼ਾਰ ਤਨਖਾਹ ਵਾਲੇ ਲੋਕਾਂ ਲਈ ਵਰਦਾਨ ਹੈ। 

5 ਰੰਗਾਂ ਵਿੱਚ ਉਪਲਬਧ 

    ਈ-ਲੂਨਾ ਪੰਜ ਰੰਗਾਂ ਮਲਬੇਰੀ ਰੈੱਡ, ਓਸ਼ਨ ਬਲੂ, ਪਰਲ ਯੈਲੋ, ਸਪਾਰਕਲਿੰਗ ਗ੍ਰੀਨ ਅਤੇ ਨਾਈਟ ਸਟਾਰ ਬਲੈਕ ਵਿੱਚ ਉਪਲਬਧ ਹੈ। ਕੰਪਨੀ ਨੇ ਇਸ ਚ 2 kWh ਦੀ ਲਿਥੀਅਮ ਆਇਨ ਬੈਟਰੀ ਪੈਕ ਦਿੱਤਾ ਹੈ। 

50 ਕਿਲੋਮੀਟਰ ਦੀ ਗਤੀ

    ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ ਤੇ ਇਸ ਦੀ ਰੇਂਜ 110 ਕਿਲੋਮੀਟਰ ਤੱਕ ਹੋਵੇਗੀ। ਇਸ ਦੀ ਟਾਪ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਇਸ ਇਲੈਕਟ੍ਰਿਕ ਮੋਪੇਡ ਤੇ 5 ਸਾਲ ਦੀ ਵਾਰੰਟੀ ਦੇ ਰਹੀ ਹੈ।

110 ਕਿਲੋਮੀਟਰ ਦੀ ਰੇਂਜ 

    ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ ਤੇ ਈ-ਲੂਨਾ ਦੀ ਰੇਂਜ 110 ਕਿਲੋਮੀਟਰ ਹੈ। ਇਸ ਦੇ ਨਾਲ ਹੀ ਇਸ ਦੀ ਟਾਪ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਹੈ।

4 ਘੰਟਿਆਂ ਵਿੱਚ ਫੂਲ ਚਾਰਜ 

    ਕੰਪਨੀ ਇਸ ਵਾਹਨ ਦੇ ਨਾਲ ਪੋਰਟੇਬਲ ਚਾਰਜਰ ਵੀ ਪ੍ਰਦਾਨ ਕਰ ਰਹੀ ਹੈ। ਇਸ ਇਲੈਕਟ੍ਰਿਕ ਮੋਪੇਡ ਨੂੰ 4 ਘੰਟਿਆਂ ਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ। ਇਸ ਵਿੱਚ ਇੱਕ USB ਚਾਰਜਿੰਗ ਪੋਰਟ ਵੀ ਹੈ। 

ਕੰਬੀ ਡਰੱਮ ਬ੍ਰੇਕ 

    ਸੁਰੱਖਿਆ ਲਈ ਇਸ ਦੇ ਦੋਵਾਂ ਸਿਰਿਆਂ ਤੇ ਕੰਬੀ ਡਰੱਮ ਬ੍ਰੇਕ ਹਨ। ਇਸ ਇਲੈਕਟ੍ਰਿਕ ਮੋਪੇਡ ਦਾ ਕੁੱਲ ਵਜ਼ਨ 96 ਕਿਲੋਗ੍ਰਾਮ ਹੈ।

View More Web Stories