ਸਭ ਤੋਂ ਸਸਤੀ ਇਲੈਕਟ੍ਰਿਕ SUV Tata Punch EV ਲਾਂਚ 


2024/01/17 16:52:02 IST

ਸ਼ੁਰੂਆਤੀ ਕੀਮਤ 11 ਲੱਖ 

    ਟਾਟਾ ਮੋਟਰਜ਼ ਨੇ 10.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਤੇ SUV Tata Punch ਨੂੰ ਲਾਂਚ ਕੀਤਾ ਹੈ। ਇਸ ਦਾ ਟਾਪ ਵੇਰੀਐਂਟ 14.49 ਲੱਖ ਚ ਉਪਲਬਧ ਹੋਵੇਗਾ। 

Full Charge 'ਤੇ 421 ਕਿਮੀ ਰੇਂਜ 

    ਸਟੈਂਡਰਡ ਪੰਚ ਈਵੀ ਵਿੱਚ 25 kWh ਦਾ ਬੈਟਰੀ ਪੈਕ ਹੈ। ਪ੍ਰਮਾਣਿਤ ਰੇਂਜ 315 ਕਿਲੋਮੀਟਰ ਹੈ। ਲੰਬੀ ਰੇਂਜ ਵਾਲੇ ਵੇਰੀਐਂਟ ਵਿੱਚ 35 kWh ਦਾ ਬੈਟਰੀ ਪੈਕ ਹੈ। ਇਸਦੀ ਦਾਅਵਾ ਕੀਤੀ ਗਈ ਰੇਂਜ 421 ਕਿਲੋਮੀਟਰ ਹੈ।

56 ਮਿੰਟਾਂ ਵਿੱਚ 80% ਤੱਕ ਚਾਰਜ 

    EV ਨੂੰ ਕਿਸੇ ਵੀ 50Kw DC ਫਾਸਟ ਚਾਰਜਰ ਨਾਲ 56 ਮਿੰਟਾਂ ਵਿੱਚ 10 ਤੋਂ 80% ਤੱਕ ਚਾਰਜ ਕੀਤਾ ਜਾ ਸਕਦਾ ਹੈ। ਇਹ ਭਾਰਤ ਦੀ ਸਭ ਤੋਂ ਸਸਤੀ ਇਲੈਕਟ੍ਰਿਕ SUV ਹੈ।

ਵਾਟਰ ਪਰੂਫ ਬੈਟਰੀ 

    ਇਸ ਵਿੱਚ ਵਾਟਰ ਪਰੂਫ ਬੈਟਰੀ ਹੈ, ਜਿਸਦੀ 8 ਸਾਲ ਜਾਂ 1,60,000 ਕਿਲੋਮੀਟਰ ਦੀ ਵਾਰੰਟੀ ਹੈ। ਇਹ ਟਾਟਾ ਦਾ ਪਹਿਲਾ ਉਤਪਾਦ ਹੈ ਜੋ acti.ev ਆਰਕੀਟੈਕਚਰ ਤੇ ਬਣਾਇਆ ਗਿਆ ਹੈ। 

22 ਜਨਵਰੀ ਤੋਂ ਡਿਲੀਵਰੀ 

    ਟਾਟਾ ਪੰਚ ਈਵੀ ਲਈ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਇਸ ਨੂੰ 21,000 ਰੁਪਏ ਦੀ ਟੋਕਨ ਮਨੀ ਦੇ ਕੇ ਬੁੱਕ ਕੀਤਾ ਜਾ ਸਕਦਾ ਹੈ। ਡਿਲੀਵਰੀ 22 ਜਨਵਰੀ ਤੋਂ ਸ਼ੁਰੂ ਹੋਵੇਗੀ। 

Citroen eC3 ਨਾਲ ਮੁਕਾਬਲਾ 

    Tata Punch EV Nexon EV ਅਤੇ Tiago EV ਦੇ ਵਿਚਕਾਰ ਸਥਿਤ ਹੈ। ਇਸ ਦਾ ਮੁਕਾਬਲਾ Citroen eC3 ਨਾਲ ਹੋਵੇਗਾ।

2 ਵੇਰੀਐਂਟ 'ਚ ਉਪਲਬਧ 

    ਟਾਟਾ ਪੰਚ ਈਵੀ ਨੂੰ ਦੋ ਵੇਰੀਐਂਟਸ- ਸਟੈਂਡਰਡ ਅਤੇ ਲੰਬੀ ਰੇਂਜ ਵਿੱਚ ਲਾਂਚ ਕੀਤਾ ਗਿਆ ਹੈ। 25kWh ਬੈਟਰੀ ਪੈਕ ਸਟੈਂਡਰਡ ਅਤੇ 35kWh ਬੈਟਰੀ ਪੈਕ ਲੰਬੀ ਰੇਂਜ ਵਿੱਚ ਪ੍ਰਦਾਨ ਕੀਤਾ ਗਿਆ ਹੈ। 

9.5 ਸਕਿੰਟਾਂ ਵਿੱਚ ਫੜ ਲੈਂਦੀ ਰਫਤਾਰ

    ਇਹ EV ਸਿਰਫ 9.5 ਸੈਕਿੰਡ ਵਿੱਚ 0-100 kmph ਦੀ ਰਫਤਾਰ ਫੜ ਸਕਦੀ ਹੈ ਅਤੇ ਇਸਦੀ ਅਧਿਕਤਮ ਸਪੀਡ 140 kmph ਹੈ।  

View More Web Stories