ਸਭ ਤੋਂ ਸਸਤਾ ਈ-ਸਕੂਟਰ ਸਿੰਪਲ ਡਾਟ ਵਨ ਲਾਂਚ
ਪ੍ਰੀ-ਬੁਕਿੰਗ ਤੇ ਫਾਇਦਾ
ਸਿੰਪਲ ਐਨਰਜੀ ਨੇ 99,999 ਰੁਪਏ ਦੀ ਕੀਮਤ ਤੇ ਸਸਤਾ ਇਲੈਕਟ੍ਰਿਕ ਸਕੂਟਰ ਸਿੰਪਲ ਡਾਟ ਵਨ ਲਾਂਚ ਕੀਤਾ ਹੈ। ਪ੍ਰੀ-ਬੁਕਿੰਗ ਵਾਲਿਆਂ ਨੂੰ ਇਸ ਰੇਟ ਤੇ ਸਕੂਟਰ ਮਿਲੇਗਾ।
ਐਕਸਚੇਂਜ ਦਾ ਵਿਕਲਪ
ਨਵੇਂ ਗਾਹਕਾਂ ਲਈ ਕੀਮਤ ਦਾ ਐਲਾਨ ਜਨਵਰੀ ਵਿੱਚ ਹੋਵੇਗਾ। ਕੰਪਨੀ ਗਾਹਕਾਂ ਨੂੰ ਨਵੇਂ ਲਾਂਚ ਕੀਤੇ ਸਸਤੇ ਮਾਡਲ ਨੂੰ ਐਕਸਚੇਂਜ ਕਰਨ ਅਤੇ ਖਰੀਦਣ ਦਾ ਵਿਕਲਪ ਦੇਵੇਗੀ।
ਬੈਂਗਲੁਰੂ 'ਚ ਸ਼ੁਰੂ ਹੋਵੇਗੀ ਡਿਲੀਵਰੀ
ਬੁਕਿੰਗ ਆਨਲਾਈਨ ਸ਼ੁਰੂ ਕਰ ਦਿੱਤੀ ਗਈ ਹੈ। ਸਕੂਟਰ ਦੀ ਡਿਲੀਵਰੀ ਪਹਿਲਾਂ ਬੈਂਗਲੁਰੂ ਚ ਸ਼ੁਰੂ ਹੋਵੇਗੀ। ਉਸ ਤੋਂ ਬਾਅਦ ਵੱਖ-ਵੱਖ ਪੜਾਵਾਂ ਚ ਦੂਜੇ ਸ਼ਹਿਰਾਂ ਚ ਕੀਤੀ ਜਾਵੇਗੀ।
151 ਕਿਲੋਮੀਟਰ ਦੀ ਰੇਂਜ
ਬੈਂਗਲੁਰੂ ਸਥਿਤ ਇਲੈਕਟ੍ਰਿਕ 2-ਵੀਲਰ ਨਿਰਮਾਤਾ ਕੰਪਨੀ ਦਾ ਦਾਅਵਾ ਹੈ ਕਿ ਇਹ ਸਕੂਟਰ ਸਿੰਗਲ ਫੁੱਲ ਚਾਰਜ ਤੇ 151 ਕਿਲੋਮੀਟਰ ਦੀ ਰੇਂਜ ਦੇਵੇਗਾ।
ਵੱਡੀ ਕੰਪਨੀਆਂ ਨਾਲ ਮੁਕਾਬਲਾ
ਸਿੰਪਲ ਵਨ ਤੋਂ ਬਾਅਦ ਭਾਰਤ ਚ ਇਹ ਕੰਪਨੀ ਦਾ ਦੂਜਾ ਇਲੈਕਟ੍ਰਿਕ ਸਕੂਟਰ ਹੈ। ਇਸ ਦਾ ਮੁਕਾਬਲਾ Ola S1 Air ਅਤੇ Ather 450S ਨਾਲ ਹੋਵੇਗਾ।
ਡਿਜ਼ਾਈਨ ਤੇ ਪਲੇਟਫਾਰਮ
ਫੀਚਰਸ ਅਤੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਸਕੂਟਰ ਸਿੰਪਲ ਵਨ ਵਰਗਾ ਹੈ। ਇਸ ਚ ਮਕੈਨੀਕਲ ਬਦਲਾਅ ਕੀਤੇ ਗਏ ਹਨ।
ਚਾਰ ਕਲਰ ਆਪਸ਼ਨ
ਸਕੂਟਰ 4 ਕਲਰ ਆਪਸ਼ਨ ਨਮਾ ਰੈਡ, ਬ੍ਰੇਜ਼ਨ ਬਲੈਕ, ਗ੍ਰੇਸ ਵ੍ਹਾਈਟ ਅਤੇ ਅਜ਼ੂਰ ਬਲੂ ਚ ਉਪਲਬਧ ਹੈ। ਸ਼ੁਰੂਆਤੀ ਪੇਸ਼ਕਸ਼ ਦੇ ਤੌਰ ਤੇ LiteX ਅਤੇ BrazenX ਕਲਰ ਵਿਕਲਪ ਵੀ ਪੇਸ਼ ਕਰ ਰਹੀ ਹੈ।
ਟਾਪ ਸਪੀਡ 105 kmph
ਡਾਟ ਵਨ ਸਿਰਫ 2.7 ਸਕਿੰਟਾਂ ਵਿੱਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। ਇਸ ਦੀ ਟਾਪ ਸਪੀਡ 105 kmph ਹੈ।
3.7 kWh ਦੀ ਬੈਟਰੀ
ਸਿੰਪਲ ਡਾਟ ਵਨ ਚ ਮੋਟਰ ਨੂੰ ਪਾਵਰ ਦੇਣ ਲਈ 3.7 kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ।
View More Web Stories