2 ਲੱਖ ਦੇ ਬਜਟ 'ਚ 5 ਸੁਪਰਸਟਾਰ ਮੋਟਰਸਾਇਕਲ ਖਰੀਦੋ


2024/01/11 22:28:08 IST

ਭਾਰਤੀਆਂ ਦਾ ਕ੍ਰੇਜ਼

    ਜੇਕਰ ਤੁਹਾਡੀ ਜੇਬ ‘ਚ 2 ਲੱਖ ਰੁਪਏ ਹਨ ਤਾਂ ਅਸੀਂ ਤੁਹਾਨੂੰ 5 ਅਜਿਹੀਆਂ ਬਾਈਕਸ ਬਾਰੇ ਦੱਸ ਰਹੇ ਹਾਂ ਜੋ ਇਸ ਬਜਟ ‘ਚ ਖਰੀਦੀਆਂ ਜਾ ਸਕਦੀਆਂ ਹਨ।

ਰਾਇਲ ਐਨਫੀਲਡ ਹੰਟਰ 350

    ਰਾਇਲ ਐਨਫੀਲਡ ਹੰਟਰ 350 ਦੇ 3 ਵੇਰੀਐਂਟਸ ਅਤੇ 10 ਰੰਗ ਹਨ। 349.34cc BS6 ਇੰਜਣ ਹੈ, ਜੋ 20.2 bhp ਦੀ ਪਾਵਰ ਅਤੇ 27 Nm ਦਾ ਟਾਰਕ ਜਨਰੇਟ ਕਰਦਾ ਹੈ। ਫ੍ਰੰਟ ਅਤੇ ਰੀਅਰ ਡਿਸਕ ਬ੍ਰੇਕ ਅਤੇ ਸਿੰਗਲ ਚੈਨਲ ABS ਦੇ ਨਾਲ, ਹੰਟਰ 350 ਦੀ ਐਕਸ-ਸ਼ੋਰੂਮ ਕੀਮਤ 1.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

TVS Apache RTR 200

    ਕੀਮਤ 1.42 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸਨੂੰ 2 ਵੇਰੀਐਂਟ ਅਤੇ 3 ਰੰਗਾਂ ‘ਚ ਖਰੀਦ ਸਕਦੇ ਹੋ। ਇਸ ਵਿੱਚ 200cc ਸਿੰਗਲ ਸਿਲੰਡਰ BS-6 ਇੰਜਣ ਹੈ, ਜੋ 20.54 bhp ਦੀ ਪਾਵਰ ਅਤੇ 17.25 Nm ਦਾ ਟਾਰਕ ਜਨਰੇਟ ਕਰਨ ਦੇ ਸਮਰੱਥ ਹੈ।

S1 Pro ਇਲੈਕਟ੍ਰਿਕ

    Ola ਦਾ S1 Pro ਇਲੈਕਟ੍ਰਿਕ ਸਕੂਟਰ ਸਟੈਂਡਰਡ ਮਾਡਲ ਦੀ ਕੀਮਤ 1,47,327 ਰੁਪਏ (ਐਕਸ-ਸ਼ੋਰੂਮ) ਹੈ। ਇਹ ਸਕੂਟਰ ਸਿੰਗਲ ਵੇਰੀਐਂਟ ‘ਚ ਉਪਲਬਧ ਹੈ। 5 ਵੱਖ-ਵੱਖ ਰੰਗਾਂ ‘ਚ ਖਰੀਦ ਸਕਦੇ ਹੋ। ਇਸ ਵਿੱਚ ਲਗਾਈ ਗਈ ਇਲੈਕਟ੍ਰਿਕ ਮੋਟਰ 5000 ਵਾਟ ਦੀ ਪਾਵਰ ਜਨਰੇਟ ਕਰਦੀ ਹੈ। ਡਿਸਕ ਬ੍ਰੇਕ ਹਨ।

ਬਜਾਜ NS200

    ਇੱਕ ਸਟਾਈਲਿਸ਼ ਨੇਕਡ ਡਿਜ਼ਾਈਨ ਵਿੱਚ ਆਉਂਦੀ ਹੈ। ਬਜਾਜ ਪਲਸਰ NS200 199.5cc BS-6 ਇੰਜਣ ਨਾਲ ਲੈਸ ਹੈ, ਜੋ 24.13 bhp ਦੀ ਪਾਵਰ ਅਤੇ 18.74 Nm ਦਾ ਟਾਰਕ ਜਨਰੇਟ ਕਰਦਾ ਹੈ। ਫਿਊਲ ਟੈਂਕ ਦੀ ਸਮਰੱਥਾ 12 ਲੀਟਰ ਹੈ। ਐਕਸ-ਸ਼ੋਰੂਮ ਕੀਮਤ 1.42 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

TVS ਰੋਨਿਨ

    TVS ਰੋਨਿਨ 4 ਵੇਰੀਐਂਟ ਅਤੇ 7 ਰੰਗਾਂ ‘ਚ ਉਪਲਬਧ ਹੈ। ਕੀਮਤ 1.49 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।

View More Web Stories