ਭਾਰਤੀ ਬਜ਼ਾਰ ਚ ਆਈ BMW ਦੀ 49 ਲੱਖ ਦੀ ਬਾਈਕ 


2023/12/22 17:50:03 IST

ਡਿਲੀਵਰੀ ਸ਼ੁਰੂ 

    BMW ਨੇ ਸਭ ਤੋਂ ਮਹਿੰਗੀ ਬਾਈਕ M 1000 RR ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਬਾਜ਼ਾਰ ਚ ਇਸ ਬਾਈਕ ਦੇ ਸਟੈਂਡਰਡ ਮਾਡਲ ਦੀ ਕੀਮਤ 49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। 

ਪਹਿਲੀ ਸੁਪਰਸਪੋਰਟ ਬਾਈਕ

    ਕੰਪੀਟੀਸ਼ਨ ਵਰਜ਼ਨ ਦੀ ਕੀਮਤ 55 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। BMW ਦੀ ਇਹ ਬਾਈਕ S 1000 RR ਤੇ ਆਧਾਰਿਤ ਇਸਦੀ ਪਹਿਲੀ ਸੁਪਰਸਪੋਰਟ ਬਾਈਕ ਹੈ।

ਪਾਵਰਫੁੱਲ ਡਿਜ਼ਾਈਨ 

    ਬਾਈਕ ਦਾ ਡਿਜ਼ਾਈਨ ਪਾਵਰਫੁੱਲ ਹੈ। ਮੋਟਰਸਾਈਕਲ ਵਿੱਚ 999 ਸੀਸੀ ਇਨਲਾਈਨ, 4 ਸਿਲੰਡਰ ਇੰਜਣ ਹੈ। ਜੋ 211bhp ਦੀ ਪਾਵਰ ਅਤੇ 113Nm ਦਾ ਟਾਰਕ ਜਨਰੇਟ ਕਰਦਾ ਹੈ।

6 ਸਪੀਡ ਗਿਅਰਬਾਕਸ 

    ਬਾਈਕ ਨੂੰ 6 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਮੋਟਰਸਾਈਕਲ ਚ ABS ਟੈਕਨਾਲੋਜੀ, ਟ੍ਰੈਕਸ਼ਨ ਕੰਟਰੋਲ, ਸਲਾਈਡ ਕੰਟਰੋਲ, 7 ਰਾਈਡ ਮੋਡ, ਲਾਂਚ ਕੰਟਰੋਲ, ਵ੍ਹੀਲ ਕੰਟਰੋਲ ਵੀ ਮਿਲਦਾ ਹੈ।

ਮਿਲਦਾ ਹੈ ਮੋਨੋਸ਼ੌਕ 

    ਮੋਟਰਸਾਈਕਲ ਨੂੰ USD ਫਰੰਟ ਫੋਰਕਸ ਅਤੇ ਰੀਬਾਉਂਡ, ਕੰਪਰੈਸ਼ਨ ਅਤੇ ਪ੍ਰੀਲੋਡ ਐਡਜਸਟੇਬਿਲਟੀ ਦੇ ਨਾਲ ਮੋਨੋਸ਼ੌਕ ਵੀ ਮਿਲਦਾ ਹੈ।  

Ducati ਨਾਲ ਮੁਕਾਬਲਾ

    ਭਾਰਤੀ ਬਾਜ਼ਾਰ ਚ ਇਹ ਮੋਟਰਸਾਈਕਲ Ducati Panigale V4 R ਨਾਲ ਮੁਕਾਬਲਾ ਕਰਦਾ ਹੈ।  

ਇੱਕੋ ਇੱਕ ਵਿਰੋਧੀ 

    BMW M 1000 RR ਭਾਰਤ ਵਿੱਚ ਇਸਦਾ ਇੱਕੋ ਇੱਕ ਵਿਰੋਧੀ V4 R (ਡੁਕਾਟੀ ਪਨੀਗਲ V4 R) ਹੈ।  

306 kmph ਟਾਪ ਸਪੀਡ 

    BMW M 1000 RR ਦੀ ਟਾਪ ਸਪੀਡ 306 kmph ਹੈ ਅਤੇ ਇਹ ਲਗਭਗ 3.1 ਸੈਕਿੰਡ ਵਿੱਚ 0-100 kmph ਦੀ ਰਫਤਾਰ ਫੜ ਸਕਦੀ ਹੈ।

View More Web Stories