ਉਜੈਨ ਦੇ ਮਹਾਕਾਲ ਮੰਦਰ ਬਾਰੇ ਇਹ ਦਿਲਚਸਪ ਤੱਥ ਜਾਣ ਤੁਸੀਂ ਹੋ ਜਾਓਗੇ ਹੈਰਾਨ
12 ਜਯੋਤਿਰਲਿੰਗਾਂ ਵਿੱਚੋਂ ਇੱਕ
ਮਹਾਕਾਲ ਮੰਦਰ ਭਾਰਤ ਦੇ 12 ਜਯੋਤਿਰਲਿੰਗਾਂ ਵਿੱਚੋਂ ਇੱਕ ਹੈ, ਜੋ ਮੱਧ ਪ੍ਰਦੇਸ਼ ਵਿੱਚ ਰੁਦਰ ਸਾਗਰ ਝੀਲ ਦੇ ਕਿਨਾਰੇ ਸਥਿਤ ਹੈ।
ਕਿਉਂ ਕਿਹਾ ਜਾਂਦਾ ਹੈ ਮਹਾਕਾਲ
ਮਹਾਕਾਲੇਸ਼ਵਰ ਮੰਦਰ ਨੂੰ ਮਹਾਕਾਲ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਭਗਵਾਨ ਸ਼ਿਵ ਨੂੰ ਮੌਤ ਅਤੇ ਸਮੇਂ ਦਾ ਦੇਵਤਾ ਮੰਨਿਆ ਜਾਂਦਾ ਹੈ।
ਮੰਦਰ ਸਾਹਮਣੇ ਬਰਾਤ
ਮਹਾਕਾਲ ਮੰਦਰ ਦੇ ਸਾਹਮਣੇ ਤੋਂ ਕੋਈ ਵੀ ਬਰਾਤ ਨਹੀਂ ਲੰਘ ਸਕਦੀ ਕਿਉਂਕਿ ਸ਼ਿਵ ਜੀ ਦੇ ਅੱਗੇ ਕੋਈ ਵੀ ਘੋੜੇ ਤੇ ਸਵਾਰ ਨਹੀਂ ਹੋ ਸਕਦਾ।
ਮੰਦਰ 'ਤੇ ਹਮਲਾ
ਇੱਕ ਵਾਰ ਬਹੁਤ ਸਾਰੇ ਲੋਕਾਂ ਨੇ ਮੰਦਰ ਤੇ ਹਮਲਾ ਕਰਨ ਦੀ ਯੋਜਨਾ ਬਣਾਈ ਪਰ ਅਗਲੇ ਦਿਨ ਫੁੱਟਪਾਥ ਤੇ ਮ੍ਰਿਤਕ ਪਾਏ ਗਏ।
ਭਸਮ ਆਰਤੀ
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸ਼ਿਵ ਜੀ ਦੀ ਸਵੇਰੇ ਹੋਣ ਵਾਲੀ ਭਸਮ ਆਰਤੀ ਲਈ ਰਾਖ ਸ਼ਮਸ਼ਾਨ ਤੋਂ ਲਿਆਂਦੀ ਜਾਂਦੀ ਹੈ ਪਰ ਅਸਲ ਵਿੱਚ ਇਹ ਹਵਨ ਕੁੰਡ ਦੀ ਹੁੰਦੀ ਹੈ।
ਮਰਜੀ ਤੋਂ ਬਿਨਾਂ ਦਰਸ਼ਨ ਨਹੀਂ
ਇਹ ਮੰਨਿਆ ਜਾਂਦਾ ਹੈ ਕਿ ਜਦੋਂ ਤੱਕ ਸ਼ਿਵ ਜੀ ਨਾ ਚਾਹੁਣ ਤਾਂ ਤੁਸੀਂ ਮਹਾਕਾਲ ਦੇ ਦਰਸ਼ਨ ਨਹੀਂ ਕਰ ਸਕਦੇ। ਕਈ ਵਾਰ ਦੂਰ-ਦੁਰਾਡੇ ਤੋਂ ਆ ਕੇ ਵੀ ਲੋਕ ਇਨ੍ਹਾਂ ਦੇ ਦਰਸ਼ਨ ਨਹੀਂ ਕਰ ਪਾਉਂਦੇ।
500 ਗ੍ਰਾਮ ਤੱਕ ਚੜਾ ਸਕਦੇ ਹੋ ਦੁੱਧ
ਮਹਾਕਾਲੇਸ਼ਵਰ ਜਯੋਤਿਰਲਿੰਗ ਵਿੱਚ ਸ਼ਰਧਾਲੂ ਸਿਰਫ 500 ਗ੍ਰਾਮ ਤੱਕ ਦੁੱਧ ਹੀ ਚੜ੍ਹਾ ਸਕਦੇ ਹਨ ਕਿਉਕਿ ਸੈਂਕੜੇ ਸਾਲਾਂ ਤੋਂ ਸ਼ਿਵਲਿੰਗ ਨੂੰ ਜ਼ਿਆਦਾ ਛੂਹਣ ਇਸਨੂੰ ਨੁਕਸਾਨ ਪਹੁੰਚਿਆ ਹੈ। ਇਸ ਲਈ ਪ੍ਰਸ਼ਾਸਨ ਨੇ ਇਹ ਨਿਯਮ ਲਾਗੂ ਕੀਤਾ ਹੈ
View More Web Stories