ਇਹ ਵਾਸਤੂ ਟਿਪਸ ਬਦਲ ਦੇਣਗੇ ਤੁਹਾਡੀ ਕਿਸਮਤ


2023/12/22 11:06:13 IST

ਸ਼ੀਸ਼ੇ ਨੂੰ ਢੱਕ ਕੇ ਸੌਂਵੋ

    ਜੇਕਰ ਤੁਹਾਡੇ ਬੈੱਡਰੂਮ ਚ ਸ਼ੀਸ਼ਾ ਹੈ ਤਾਂ ਸੌਣ ਤੋਂ ਪਹਿਲਾਂ ਇਸ ਨੂੰ ਢੱਕ ਦਿਓ। ਨਾਲ ਹੀ ਸੌਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਸਿਰ ਦੱਖਣ ਜਾਂ ਪੂਰਬ ਦਿਸ਼ਾ ਵੱਲ ਹੋਵੇ।

ਘਰ ਦੇ ਦਰਵਾਜ਼ੇ

    ਘਰ ਦਾ ਮੁੱਖ ਦਰਵਾਜ਼ਾ ਖੋਲ੍ਹਣ ਜਾਂ ਬੰਦ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਦਰਵਾਜ਼ੇ ਚੋਂ ਕੋਈ ਕੜ-ਕੜ ਦੀ ਆਵਾਜ਼ ਨਾ ਆਵੇ।

ਮੱਕੜੀ ਦਾ ਜਾਲਾ

    ਘਰ ਦੀ ਨਿਯਮਤ ਸਫਾਈ ਕਰੋ। ਘਰ ਵਿੱਚ ਕਦੇ ਵੀ ਮੱਕੜੀ ਦਾ ਜਾਲਾ ਨਾ ਲੱਗਣ ਦਿਓ। ਇਸ ਨਾਲ ਘਰ ਵਿੱਚ ਨਕਰਾਤਮਕ ਊਰਜਾ ਆਉਂਦੀ ਹੈ।

ਟੂਟੀ ਖੁੱਲੀ ਨਾ ਛੱਡੋ

    ਘਰ ਵਿੱਚ ਕਿਤੇ ਵੀ ਟੂਟੀ ਖੁੱਲੀ ਨਾ ਛੱਡੋਂ। ਪਾਣੀ ਦੀ ਬੇਲੋੜੀ ਬਰਬਾਦੀ ਤੋਂ ਵੀ ਬਚੋ।

ਸੁੱਕੇ ਫੁੱਲਾਂ ਨੂੰ ਘਰ ਵਿਚ ਨਾ ਰੱਖੋ

    ਸੁੱਕੇ ਫੁੱਲ ਜਾਂ ਸੁੱਕੇ ਪੌਦਿਆਂ ਨੂੰ ਘਰ ਦੇ ਅੰਦਰ ਜਾਂ ਆਲੇ-ਦੁਆਲੇ ਬਰਤਨਾਂ ਵਿਚ ਨਾ ਰੱਖੋ। ਇਸ ਕਾਰਨ ਘਰ ਵਿੱਚ ਗਰੀਬੀ ਰਹਿੰਦੀ ਹੈ।

ਗਾਂ ਨੂੰ ਰੋਟੀ ਖੁਆਓ

    ਘਰ ਚ ਖਾਣਾ ਬਣਾਉਣ ਤੋਂ ਬਾਅਦ ਪਹਿਲੀ ਰੋਟੀ ਗਾਂ ਨੂੰ ਨਿਯਮਿਤ ਰੂਪ ਨਾਲ ਖਿਲਾਓ। ਧਿਆਨ ਰੱਖੋ ਕਿ ਗਾਂ ਨੂੰ ਰੋਟੀ ਦਿੰਦੇ ਸਮੇਂ ਗੁੜ, ਚੀਨੀ ਜਾਂ ਕੋਈ ਮਿੱਠੀ ਚੀਜ਼ ਜ਼ਰੂਰ ਰੱਖੋ। ਇਸ ਨਾਲ ਘਰ ਵਿੱਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ।

ਤੁਲਸੀ ਦੇ ਪੌਦੇ ਨੂੰ ਦੁੱਧ ਚੜ੍ਹਾਓ

    ਵੀਰਵਾਰ ਨੂੰ ਤੁਲਸੀ ਦੇ ਪੌਦੇ ਨੂੰ ਗਾਂ ਦਾ ਦੁੱਧ ਚੜ੍ਹਾਓ। ਅਜਿਹਾ ਹਰ ਵੀਰਵਾਰ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਦੌਲਤ ਕਦੇ ਵੀ ਕਮੀ ਨਹੀਂ ਆਵੇਗੀ।

View More Web Stories