ਇਹ ਵਾਸਤੂ ਟਿਪਸ ਹਨ ਬੇਹੱਦ ਫਾਇਦੇਮੰਦ


2024/01/29 14:42:26 IST

ਨਕਰਾਤਮਕ ਊਰਜਾ

    ਜੇਕਰ ਵਾਸਤੂ ਸੰਬੰਧੀ ਨੁਕਸ ਹਨ ਤਾਂ ਘਰ ਚ ਨਕਾਰਾਤਮਕ ਊਰਜਾ ਵੱਧਦੀ ਹੈ ਅਤੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਸਤੂ ਦੇ ਕੁਝ ਆਸਾਨ ਉਪਾਅ ਘਰ ਵਿੱਚ ਬਰਕਤ ਲਿਆਉਂਦੇ ਹਨ।

ਤੋਤੇ ਦੀ ਤਸਵੀਰ

    ਘਰ ਦੀ ਉੱਤਰ ਦਿਸ਼ਾ ਚ ਤੋਤੇ ਦੀ ਤਸਵੀਰ ਲਗਾਉਣਾ ਸ਼ੁਭ ਹੁੰਦਾ ਹੈ। ਇਸ ਨਾਲ ਬੱਚਿਆਂ ਨੂੰ ਪੜ੍ਹਾਈ ਤੇ ਧਿਆਨ ਦੇਣ ਚ ਮਦਦ ਮਿਲਦੀ ਹੈ।

ਸੁੱਖ-ਸ਼ਾਂਤੀ

    ਵਾਸਤੂ ਅਨੁਸਾਰ ਘਰ ਦੇ ਮੁਖੀ ਨੂੰ ਹਰ ਰੋਜ਼ ਭਗਵਾਨ ਸ਼ਿਵ ਅਤੇ ਚੰਦਰਮਾ ਦੇਵਤਾ ਦੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ | ਇਸ ਨਾਲ ਘਰ ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।

ਦੱਖਣ-ਪੱਛਮ

    ਵਾਸਤੂ ਸ਼ਾਸਤਰ ਅਨੁਸਾਰ ਜੇਕਰ ਘਰ ਦਾ ਦੱਖਣ-ਪੱਛਮ ਵਾਲਾ ਹਿੱਸਾ ਉੱਚਾ ਹੋਵੇ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ | ਅਜਿਹੇ ਘਰ ਵਿੱਚ ਹਮੇਸ਼ਾ ਖੁਸ਼ਹਾਲੀ ਬਣੀ ਰਹਿੰਦੀ ਹੈ ਅਤੇ ਘਰ ਦੇ ਮੈਂਬਰਾਂ ਦੀ ਬਹੁਤ ਤਰੱਕੀ ਹੁੰਦੀ ਹੈ।

ਸੂਰਜ ਯੰਤਰ

    ਘਰ ਦੀ ਪੂਰਬ ਦਿਸ਼ਾ ਚ ਸੂਰਜ ਯੰਤਰ ਦੀ ਸਥਾਪਨਾ ਕਰੋ। ਪੂਰਬ ਵੱਲ ਮੂੰਹ ਵਾਲੇ ਘਰ ਵਿੱਚ ਮੁੱਖ ਦਰਵਾਜ਼ੇ ਦੇ ਬਾਹਰ ਸੂਰਜ ਦੀ ਤਸਵੀਰ ਜਾਂ ਮੂਰਤੀ ਉੱਪਰ ਵੱਲ ਰੱਖੋ।

ਵਾਸਤੂ ਵਿਗਿਆਨ

    ਵਾਸਤੂ ਵਿਗਿਆਨ ਦੇ ਅਨੁਸਾਰ ਜੇਕਰ ਰਸੋਈ ਉੱਤਰ-ਪੂਰਬ ਕੋਨੇ ਵਿੱਚ ਹੈ ਤਾਂ ਗੈਸ ਚੁੱਲ੍ਹੇ ਨੂੰ ਰਸੋਈ ਦੇ ਦੱਖਣ-ਪੂਰਬੀ ਕੋਨੇ ਵਿੱਚ ਰੱਖੋ। ਇਸ ਉਪਾਅ ਨੂੰ ਅਪਣਾਉਣ ਨਾਲ ਫਸਿਆ ਪੈਸਾ ਮਿਲਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।

ਦੇਵੀ ਲਕਸ਼ਮੀ

    ਘਰ ਦੀ ਉੱਤਰ ਦਿਸ਼ਾ ਚ ਦੇਵੀ ਲਕਸ਼ਮੀ ਦੀ ਅਜਿਹੀ ਤਸਵੀਰ ਲਗਾਉਣੀ ਚਾਹੀਦੀ ਹੈ, ਜਿਸ ਚ ਉਹ ਕਮਲਾਸਨ ਤੇ ਬੈਠੀ ਹੋਈ ਹੈ ਅਤੇ ਸੋਨੇ ਦੇ ਸਿੱਕੇ ਉਤਾਰ ਰਹੀ ਹੈ।

View More Web Stories