ਸ਼ਨੀ ਦੇ ਪ੍ਰਕੋਪ ਤੋਂ ਬਚਾਉਣਗੇ ਇਹ ਉਪਾਅ
ਸ਼ਨੀ ਦੀ ਕਰੂਰ ਦ੍ਰਿਸ਼ਟੀ
ਸ਼ਨੀ ਦੀ ਕਰੂਰ ਦ੍ਰਿਸ਼ਟੀ ਵਿਅਕਤੀ ਦੇ ਜੀਵਨ ਨੂੰ ਨਰਕ ਵਰਗੀ ਬਣਾ ਦਿੰਦੀ ਹੈ। ਇਸ ਕਾਰਨ ਤੁਸੀਂ ਸ਼ਨੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਕੁਝ ਆਸਾਨ ਉਪਾਅ ਅਪਣਾ ਸਕਦੇ ਹੋ।
ਸ਼ਹਿਦ ਦਾ ਸੇਵਨ ਕਰੋ
ਸ਼ਨੀ ਦੇ ਪ੍ਰਕੋਪ ਤੋਂ ਬਚਣ ਲਈ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਤੁਸੀਂ ਕਿਸੇ ਮੰਦਰ ਚ ਕਾਲੇ ਤਿਲ ਨੂੰ ਸ਼ਹਿਦ ਚ ਮਿਲਾ ਕੇ ਦਾਨ ਕਰ ਸਕਦੇ ਹੋ।
ਤਿਲ ਅਤੇ ਕਾਲੇ ਕੱਪੜੇ ਦਾਨ ਕਰੋ
ਤੁਸੀਂ ਸ਼ਨੀਵਾਰ ਨੂੰ ਕਾਲੇ ਤਿਲ, ਉੜਦ ਦੀ ਦਾਲ, ਕਾਲੇ ਕੱਪੜੇ ਅਤੇ ਜੁੱਤੀਆਂ ਆਦਿ ਦਾ ਦਾਨ ਕਰ ਸਕਦੇ ਹੋ।
ਕਾਂ ਨੂੰ ਰੋਟੀ ਖੁਆਉ
ਤੁਹਾਨੂੰ ਹਰ ਰੋਜ਼ ਕਾਂ ਨੂੰ ਰੋਟੀ ਖੁਆਉਣੀ ਚਾਹੀਦੀ ਹੈ।
ਇਨ੍ਹਾਂ ਨੂੰ ਦਾਨ ਕਰੋ
ਤੁਸੀਂ ਨੇਤਰਹੀਣਾਂ, ਅਪਾਹਜਾਂ, ਸੇਵਾਦਾਰਾਂ ਨੂੰ ਹਮੇਸ਼ਾ ਖੁਸ਼ ਰੱਖੋ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੁਝ ਨਾ ਕੁਝ ਦਾਨ ਕਰਦੇ ਰਹੋ।
ਹਨੂੰਮਾਨ ਚਾਲੀਸਾ ਦਾ ਪਾਠ ਕਰੋ
ਤੁਹਾਨੂੰ ਰੋਜ਼ਾਨਾ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ। ਇਸ ਨਾਲ ਸ਼ਨੀ ਦੇ ਪ੍ਰਕੋਪ ਤੋਂ ਛੁਟਕਾਰਾ ਮਿਲਦਾ ਹੈ।
ਸ਼ਿਵ ਦੀ ਪੂਜਾ ਕਰੋ
ਸ਼ਨੀ ਦੇ ਪ੍ਰਕੋਪ ਤੋਂ ਬਚਣ ਲਈ ਭਗਵਾਨ ਸ਼ਿਵ ਦੀ ਪੂਜਾ ਕਰਨਾ ਬਹੁਤ ਫਲਦਾਇਕ ਹੈ। ਤੁਹਾਨੂੰ ਸ਼ਿਵ ਸਹਸਤਰਨਾਮ ਜਾਂ ਸ਼ਿਵਪੰਚਾਕਸ਼ਰੀ ਮੰਤਰ ਦਾ ਨਿਯਮਿਤ ਰੂਪ ਨਾਲ ਜਾਪ ਕਰਨਾ ਚਾਹੀਦਾ ਹੈ।
View More Web Stories