ਤੁਲਸੀ ਦੀ ਮੰਜਰੀ ਨਾਲ ਮੁਸ਼ਕਲਾਂ ਦਾ ਹੱਲ


2023/12/09 18:25:58 IST

ਤੁਲਸੀ ਪੂਜਾ

    ਸ਼ਾਸਤਰਾਂ ਮੁਤਾਬਕ ਤੁਲਸੀ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ। ਤੁਲਸੀ ਦੇਵੀ ਦੀ ਪੂਜਾ ਨਾਲ ਜ਼ਿੰਦਗੀ ਚ ਸਕਾਰਤਮਕਤਾ ਆਉਂਦੀ ਹੈ।

ਵਿਸ਼ਨੂੰ ਪ੍ਰਿਆ

    ਤੁਲਸੀ ਦੇ ਪੌਦੇ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ। ਤੁਲਸੀ ਨੂੰ ਭਗਵਾਨ ਵਿਸ਼ਨੂੰ ਪ੍ਰਿਆ ਵੀ ਕਿਹਾ ਜਾਂਦਾ ਹੈ।

ਜਲ ਚੜ੍ਹਾਓ

    ਘਰ ਵਿੱਚ ਕਲੇਸ਼, ਬਿਮਾਰੀ ਜਾਂ ਵਿੱਤੀ ਸੰਕਟ ਦੂਰ ਕਰਨ ਲਈ ਰੋਜ਼ਾਨਾ ਤੁਲਸੀ ਨੂੰ ਜਲ ਚੜ੍ਹਾਓ। ਜਲ ਚੜ੍ਹਾਉਂਦੇ ਸਮੇਂ ਮੰਤਰ ਦਾ ਜਾਪ ਕਰੋ।

ਪੂਜਾ ਘਰ ਰੱਖੋ

    ਪੂਜਾ ਘਰ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਇੱਥੇ ਤੁਲਸੀ ਜ਼ਰੂਰ ਰੱਖੋ। ਇਸ ਨਾਲ ਦੇਵੀ ਲਕਸ਼ਮੀ ਤੁਹਾਡੇ ਘਰ ਵਾਸ ਕਰੇਗੀ।

ਪੈਸੇ ਦੀ ਕਮੀ ਨਹੀਂ

    ਸਵੇਰੇ ਤੁਲਸੀ ਦੇ 4 ਪੱਤੇ ਤੋੜ ਲਓ। ਫਿਰ ਪਿੱਤਲ ਦੇ ਭਾਂਡੇ ਚ ਪਾਣੀ ਪਾ ਕੇ ਭਿਓ ਦਿਓ। 24 ਘੰਟੇ ਪਾਣੀ ਚ ਰੱਖਣ ਤੋਂ ਬਾਅਦ ਉਸ ਪਾਣੀ ਨੂੰ ਸਾਰੇ ਘਰ ਤੇ ਛਿੜਕ ਦਿਓ। ਮੁੱਖ ਦਰਵਾਜ਼ੇ ਤੇ ਇਸਦਾ ਛਿੜਕਾਅ ਜ਼ਰੂਰ ਕਰਨਾ ਚਾਹੀਦਾ ਹੈ। ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ।

ਲਾਲ ਕੱਪੜੇ 'ਚ ਬੰਨ੍ਹੋ

    ਤੁਲਸੀ ਦੀ ਮੰਜਰੀ ਨੂੰ ਲਾਲ ਕੱਪੜੇ ਚ ਬੰਨ੍ਹ ਕੇ ਰੱਖੋ। ਇਸਨੂੰ ਸਥਾਪਿਤ ਕਰਦੇ ਸਮੇਂ ਮਾਂ ਤੁਲਸੀ ਤੇ ਭਗਵਾਨ ਵਿਸ਼ਨੂੰ ਦਾ ਧਿਆਨ ਜ਼ਰੂਰ ਰੱਖੋ।

ਤਿਜੋਰੀ 'ਚ ਰੱਖੋ

    ਸ਼ੁੱਕਰਵਾਰ ਨੂੰ ਪੀਲੇ ਰੰਗ ਦੇ ਕੱਪੜੇ ਚ ਤੁਲਸੀ ਦੇ ਕੁੱਝ ਪੱਤੇ ਬੰਨ੍ਹ ਕੇ ਤਿਜੋਰੀ ਜਾਂ ਉਸ ਥਾਂ ਰੱਖੋ ਜਿੱਥੇ ਪੈਸੇ ਰੱਖੇ ਜਾਂਦੇ ਹਨ। ਧਨ ਦੀ ਕਮੀ ਨਹੀਂ ਆਵੇਗੀ।

ਇੱਛਾ ਪੂਰਤੀ

    ਆਪਣੇ ਕੱਦ ਜਿੰਨਾ ਪੀਲਾ ਧਾਗਾ ਕੱਟੋ। ਹੁਣ ਧਾਗੇ ਨੂੰ ਤੁਲਸੀ ਦੇ ਪੌਦੇ ਦੇ ਕੋਲ ਲੈ ਜਾਓ। ਆਪਣੀਆਂ ਇੱਛਾਵਾਂ ਬੋਲੋ। ਨਾਲ ਹੀ ਪੀਲੇ ਧਾਗੇ ਨੂੰ 108 ਵਾਰ ਗੰਢ ਦਿਓ। ਇਸ ਧਾਗੇ ਨੂੰ ਤੁਲਸੀ ਦੇ ਪੌਦੇ ਨਾਲ ਬੰਨ੍ਹੋ। ਜਦੋਂ ਇੱਛਾ ਪੂਰੀ ਹੋ ਜਾਵੇ ਤਾਂ ਇਸ ਧਾਗੇ ਨੂੰ ਕੱਢ ਕੇ ਪਾਣੀ ਵਿੱਚ ਸੁੱਟ ਦਿਓ।

View More Web Stories