ਤੁਲਸੀ ਨੂੰ ਇਹ ਚੀਜ਼ਾਂ ਚੜ੍ਹਾਉਣ ਨਾਲ ਦੂਰ ਹੁੰਦੀ ਗਰੀਬੀ 


2024/01/13 18:28:44 IST

ਵਿਗਿਆਨਕ ਮਹੱਤਵ

    ਹਿੰਦੂ ਧਰਮ ਵਿੱਚ ਤੁਲਸੀ ਦੇ ਪੌਦੇ ਨੂੰ ਪਵਿੱਤਰ ਅਤੇ ਸਤਿਕਾਰਤ ਮੰਨਿਆ ਜਾਂਦਾ ਹੈ। ਧਾਰਮਿਕ ਮਹੱਤਤਾ ਦੇ ਨਾਲ-ਨਾਲ ਤੁਲਸੀ ਦਾ ਵਿਗਿਆਨਕ ਮਹੱਤਵ ਵੀ ਹੈ। 

ਆਯੁਰਵੇਦ ਵਿੱਚ ਵੀ ਮਹੱਤਵ

    ਇਸ ਤੋਂ ਇਲਾਵਾ ਆਯੁਰਵੇਦ ਵਿੱਚ ਵੀ ਤੁਲਸੀ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। 

ਸ਼ੁਭ ਸੰਕੇਤ ਕਰਦੀ ਪ੍ਰਦਾਨ 

    ਤੁਲਸੀ ਦੇ ਪੌਦੇ ਦੀ ਹਰਿਆਲੀ ਵਿਅਕਤੀ ਨੂੰ ਬਹੁਤ ਸ਼ੁਭ ਸੰਕੇਤ ਪ੍ਰਦਾਨ ਕਰਦੀ ਹੈ। ਭਾਵ ਵਿਅਕਤੀ ਨੂੰ ਭਗਵਾਨ ਸ਼੍ਰੀ ਹਰੀ ਤੇ ਮਾਂ ਲਕਸ਼ਮੀ ਦੀ ਬਖਸ਼ਿਸ਼ ਹੋਣ ਵਾਲੀ ਹੈ।

ਹਲਦੀ 

    ਜੇਕਰ ਤੁਸੀਂ ਤੁਲਸੀ ਦੇ ਪੌਦੇ ਚ ਹਲਦੀ ਮਿਲਾ ਦਿੰਦੇ ਹੋ ਤਾਂ ਦੇਵੀ ਲਕਸ਼ਮੀ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣੀ ਰਹਿੰਦੀ ਹੈ। 

ਗੰਨੇ ਦਾ ਰਸ  

    ਪੰਚਮੀ ਤਿਥੀ ਤੇ ਤੁਲਸੀ ਦੇ ਪੌਦੇ ਨੂੰ ਗੰਨੇ ਦਾ ਰਸ ਚੜ੍ਹਾਉਣਾ ਲਾਭਕਾਰੀ ਹੈ। ਉਪਾਅ ਨਾਲ ਘਰ ਚ ਹਮੇਸ਼ਾ ਧਨ-ਦੌਲਤ ਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਹਰ ਤਰ੍ਹਾਂ ਦੇ ਦੁੱਖ ਦੂਰ ਹੋ ਸਕਦੇ ਹਨ।

ਕੱਚਾ ਦੁੱਧ   

    ਤੁਲਸੀ ਨੂੰ ਕੱਚਾ ਦੁੱਧ ਚੜ੍ਹਾਉਣਾ ਵੀ ਸ਼ੁਭ ਹੈ। ਵੀਰਵਾਰ-ਸ਼ੁੱਕਰਵਾਰ ਨੂੰ ਇਸ ਦੇ ਲਈ ਬਿਹਤਰ ਦਿਨ ਮੰਨਿਆ ਜਾਂਦਾ ਹੈ। ਇਕਾਦਸ਼ੀ ਤੇ ਵੀ ਕੱਚਾ ਦੁੱਧ ਚੜ੍ਹਾਇਆ ਜਾ ਸਕਦਾ ਹੈ। 

ਮੁਸੀਬਤਾਂ ਤੋਂ ਛੁਟਕਾਰਾ 

    ਅਜਿਹਾ ਕਰਨ ਨਾਲ ਸਾਧਕ ਨੂੰ ਮੁਸੀਬਤ ਤੋਂ ਛੁਟਕਾਰਾ ਮਿਲਦਾ ਹੈ ਅਤੇ ਜੀਵਨ ਵਿੱਚ ਖੁਸ਼ਹਾਲ ਰਹਿੰਦਾ ਹੈ।

View More Web Stories