ਸ਼ਿਵ ਜੀ ਦਾ ਇਕ ਇਸ ਤਰ੍ਹਾਂ ਦਾ ਮੰਦਰ ਜਿੱਥੇ ਹਰ 12 ਸਾਲਾਂ ਬਾਅਦ ਡਿੱਗਦੀ ਹੈ ਬਿਜਲੀ


2024/01/26 12:33:55 IST

ਸ਼ਿਵ ਜੀ ਦੇ ਮੰਦਿਰ

    ਭਾਰਤ ਵਿੱਚ ਭਗਵਾਨ ਸ਼ਿਵ ਦੇ ਪ੍ਰਸਿੱਧ 12 ਜਯੋਤਿਰਲਿੰਗਾਂ ਤੋਂ ਇਲਾਵਾ ਬਹੁਤ ਸਾਰੇ ਅਦਭੁਤ ਮੰਦਰ ਹਨ ਜੋ ਸ਼ਿਵ ਦੇ ਚਮਤਕਾਰਾਂ ਲਈ ਜਾਣੇ ਜਾਂਦੇ ਹਨ।

ਬਿਜਲੀ ਮਹਾਦੇਵ

    ਉਨ੍ਹਾਂ ਵਿੱਚੋਂ ਇੱਕ ਹੈ ਬਿਜਲੀ ਮਹਾਦੇਵ ਜੋ ਕੁੱਲੂ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ। ਕੁੱਲੂ ਦਾ ਪੂਰਾ ਇਤਿਹਾਸ ਬਿਜਲੀ ਮਹਾਦੇਵ ਨਾਲ ਜੁੜਿਆ ਹੋਇਆ ਹੈ।

ਸਮੁੰਦਰ ਤਲ ਤੋਂ ਉਚਾਈ

    ਇਹ ਸਥਾਨ ਸਮੁੰਦਰ ਤਲ ਤੋਂ 2450 ਮੀਟਰ ਦੀ ਉਚਾਈ ਤੇ ਸਥਿਤ ਹੈ।

ਕਿਸੇ ਨੂੰ ਨੁਕਸਾਨ ਨਹੀਂ

    ਮੰਨਿਆ ਜਾਂਦਾ ਹੈ ਜਦੋਂ ਇਹ ਬਿਜਲੀ ਡਿੱਗਦੀ ਹੈ ਤਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ।

ਦੂਰ-ਦੁਰਾਡੇ ਤੋਂ ਆਉਂਦੇ ਹਨ ਲੋਕ

    ਹਰ ਮੌਸਮ ਚ ਲੋਕ ਦੂਰ-ਦੂਰ ਤੋਂ ਬਿਜਲੀ ਮਹਾਦੇਵ ਦੇ ਦਰਸ਼ਨਾਂ ਲਈ ਆਉਂਦੇ ਹਨ।

ਮਾਨਤਾ

    ਕੁੱਲੂ ਘਾਟੀ ਵਿੱਚ ਇਹ ਮਾਨਤਾ ਹੈ ਕਿ ਇਹ ਘਾਟੀ ਇੱਕ ਵਿਸ਼ਾਲ ਸੱਪ ਦੇ ਰੂਪ ਵਿੱਚ ਹੈ। ਇਸ ਸੱਪ ਨੂੰ ਭਗਵਾਨ ਸ਼ਿਵ ਨੇ ਮਾਰਿਆ ਸੀ। ਜਿਸ ਸਥਾਨ ਤੇ ਮੰਦਰ ਸਥਿਤ ਹੈ ਉੱਥੇ ਹਰ ਬਾਰਾਂ ਸਾਲਾਂ ਬਾਅਦ ਸ਼ਿਵਲਿੰਗ ਤੇ ਭਿਆਨਕ ਬਿਜਲੀ ਡਿੱਗਦੀ ਹੈ।

ਬਿਜਲੀ ਦਾ ਡਿੱਗਣਾ

    ਮੰਨਿਆ ਜਾਂਦਾ ਹੈ ਕਿ ਬਿਜਲੀ ਡਿੱਗਣ ਨਾਲ ਮੰਦਰ ਦਾ ਸ਼ਿਵਲਿੰਗ ਟੁੱਟ ਜਾਂਦਾ ਹੈ। ਇੱਥੋਂ ਦੇ ਪੁਜਾਰੀ ਟੁੱਟੇ ਹੋਏ ਸ਼ਿਵਲਿੰਗ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਮੱਖਣ ਨਾਲ ਮਿਲਾਉਂਦੇ ਹਨ। ਕੁਝ ਮਹੀਨਿਆਂ ਬਾਅਦ, ਸ਼ਿਵਲਿੰਗ ਇੱਕ ਠੋਸ ਰੂਪ ਵਿੱਚ ਬਦਲ ਜਾਂਦਾ ਹੈ।

View More Web Stories