ਵੀਰਵਾਰ ਨੂੰ ਇਹਨਾਂ ਕੰਮਾਂ ਕਰਕੇ ਖ਼ਤਮ ਹੋ ਜਾਂਦੀ ਹੈ ਘਰ ਦੀ ਸ਼ਾਂਤੀ
ਭਗਵਾਨ ਵਿਸ਼ਨੂੰ
ਵੀਰਵਾਰ ਭਗਵਾਨ ਵਿਸ਼ਨੂੰ ਦਾ ਦਿਨ ਹੈ ਅਤੇ ਉਸਦੀ ਪੂਜਾ ਲਈ ਸਭ ਤੋਂ ਸ਼ੁਭ ਦਿਨ ਮੰਨਿਆ ਜਾਂਦਾ ਹੈ।
ਪੂਜਾ
ਇਸ ਦਿਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਭਗਵਾਨ ਵਿਸ਼ਨੂੰ ਅਤੇ ਦੇਵੀ ਮਹਾਲਕਸ਼ਮੀ ਦੀ ਇਕੱਠੇ ਪੂਜਾ ਨਹੀਂ ਕਰਨੀ ਚਾਹੀਦੀ।
ਖਿਚੜੀ ਦਾ ਸੇਵਨ
ਵੀਰਵਾਰ ਨੂੰ ਚੌਲਾਂ ਤੋਂ ਬਣੀ ਖਿਚੜੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਧਨ ਦਾ ਨੁਕਸਾਨ ਹੁੰਦਾ ਹੈ ਅਤੇ ਗਰੀਬੀ ਆਉਂਦੀ ਹੈ।
ਮੂੰਗੀ ਦੀ ਦਾਲ
ਵੀਰਵਾਰ ਨੂੰ ਮੂੰਗੀ ਦੀ ਦਾਲ ਦਾ ਸੇਵਨ ਕਰਨਾ ਵੀ ਅਸ਼ੁਭ ਮੰਨਿਆ ਜਾਂਦਾ ਹੈ।
ਵਾਲਾ ਨੂੰ ਧੋਣਾ
ਵੀਰਵਾਰ ਨੂੰ ਵਾਲਾਂ ਨੂੰ ਸਾਬਣ ਜਾਂ ਸ਼ੈਂਪੂ ਨਾਲ ਨਹੀਂ ਧੋਣਾ ਚਾਹੀਦਾ। ਅਜਿਹਾ ਕਰਨ ਨਾਲ ਪ੍ਰਮਾਤਮਾ ਦੀ ਕਿਰਪਾ ਘੱਟ ਸਕਦੀ ਹੈ ਅਤੇ ਘਰ ਵਿੱਚ ਪੈਸੇ ਦੀ ਕਮੀ ਹੋ ਸਕਦੀ ਹੈ। ਇਸ ਦਿਨ ਵਾਲ ਨਹੀਂ ਕੱਟਣੇ ਚਾਹੀਦੇ।
ਬ੍ਰਹਸਪਤੀ ਹੁੰਦਾ ਕਮਜ਼ੋਰ
ਜੇਕਰ ਔਰਤਾਂ ਵੀਰਵਾਰ ਨੂੰ ਆਪਣੇ ਵਾਲਾਂ ਨੂੰ ਧੋਂਦੀਆਂ ਹਨ ਜਾਂ ਆਪਣੇ ਵਾਲ ਕੱਟਦੀਆਂ ਹਨ, ਤਾਂ ਇਸ ਨਾਲ ਬ੍ਰਹਸਪਤੀ ਕਮਜ਼ੋਰ ਹੋ ਜਾਂਦਾ ਹੈ, ਜਿਸ ਨਾਲ ਪਤੀ ਅਤੇ ਬੱਚਿਆਂ ਦੀ ਤਰੱਕੀ ਵਿਚ ਰੁਕਾਵਟ ਆਉਂਦੀ ਹੈ।
ਨਹੁੰ ਕੱਟਣਾ
ਸ਼ਾਸਤਰਾਂ ਵਿਚ ਵੀਰਵਾਰ ਨੂੰ ਨਹੁੰ ਕੱਟਣ ਅਤੇ ਹਜਾਮਤ ਕਰਨ ਦੀ ਵੀ ਮਨਾਹੀ ਹੈ। ਨਹੁੰ ਕੱਟਣ ਜਾਂ ਸ਼ੇਵ ਕਰਨ ਨਾਲ ਬ੍ਰਹਸਪਤੀ ਕਮਜ਼ੋਰ ਹੋ ਜਾਂਦਾ ਹੈ, ਜਿਸ ਦਾ ਜੀਵਨ ‘ਤੇ ਮਾੜਾ ਅਸਰ ਪੈਂਦਾ ਹੈ।
View More Web Stories