ਜਾਣੋ ਇਸ ਸਾਲ ਕਿਸ ਦਿਨ ਮਨਾਈ ਜਾਵੇਗੀ ਲੋਹੜੀ
ਪੰਜਾਬੀਆਂ ਲਈ ਵਿਸ਼ੇਸ਼ ਮਹੱਤਵ
ਹਰ ਸਾਲ ਲੋਹੜੀ ਦਾ ਤਿਉਹਾਰ ਮਕਰ ਸੰਕ੍ਰਾਂਤੀ ਤੋਂ ਪਹਿਲਾਂ ਮਨਾਇਆ ਜਾਂਦਾ ਹੈ। ਲੋਹੜੀ ਪੰਜਾਬੀਆਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ।
ਲੋਹੜੀ ਦਾ ਵਿਸ਼ੇਸ਼ ਉਤਸ਼ਾਹ
ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਸ਼ਾਮ ਨੂੰ ਲੱਕੜਾਂ ਇਕੱਠੀਆਂ ਕਰਕੇ ਸਾੜ ਦਿੱਤੀਆਂ ਜਾਂਦੀਆਂ ਹਨ।
ਅਰਦਾਸ ਵੀ ਕੀਤੀ ਜਾਂਦੀ
ਇਸ ਤੋਂ ਬਾਅਦ ਤਿਲ, ਮੱਕੀ, ਮੂੰਗਫਲੀ ਅਤੇ ਰੇਵੜੀ ਨੂੰ ਅੱਗ ਚ ਪਾ ਦਿੱਤਾ ਜਾਂਦਾ ਹੈ। ਅੱਗ ਦੇ ਦੁਆਲੇ ਚੱਕਰ ਲਗਾ ਕੇ ਅਰਦਾਸ ਵੀ ਕੀਤੀ ਜਾਂਦੀ ਹੈ।
ਨੱਚ, ਗਾ ਕੇ ਮਨਾਇਆ ਜਾਂਦਾ ਤਿਉਹਾਰ
ਢੋਲ ਦੀ ਧੁਨ ਤੇ ਨੱਚ, ਗਾ ਕੇ ਲੋਹੜੀ ਮਨਾਈ ਜਾਂਦੀ ਹੈ। ਇਸ ਦਿਨ ਸ਼ਾਮ ਨੂੰ ਲੱਕੜਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਅਤੇ ਗੋਲ ਅੱਗ ਵਿਚ ਜਗਾਈ ਜਾਂਦੀ ਹੈ ਅਤੇ ਹਰ ਕੋਈ ਇਕ ਦੂਜੇ ਨੂੰ ਵਧਾਈ ਦਿੰਦਾ ਹੈ।
ਅੱਗ ਨੂੰ ਭੇਂਟ ਕੀਤੇ ਜਾਂਦੇ ਤਿਲ
ਲੋਕ ਨਵੀਂ ਕਟਾਈ ਹੋਈ ਫਸਲ, ਮੱਕੀ, ਮੂੰਗਫਲੀ, ਗਜਕ, ਰੇਵੜੀ, ਗੁੜ ਅਤੇ ਤਿਲ ਨੂੰ ਬਲਦੀ ਅੱਗ ਨੂੰ ਭੇਟ ਕਰਦੇ ਹਨ। ਹਰ ਕੋਈ ਅਰਦਾਸ ਵੀ ਕਰਦਾ ਹੈ ਕਿ ਅਗਲੇ ਸਾਲ ਵੀ ਚੰਗੀ ਫ਼ਸਲ ਹੋਵੇ।
ਲੋਕਾਂ ਵਿਚ ਭੰਬਲਭੂਸਾ
ਇਸ ਸਾਲ ਲੋਹੜੀ ਦਾ ਤਿਉਹਾਰ ਕਦੋਂ ਮਨਾਇਆ ਜਾਵੇਗਾ, ਇਸ ਨੂੰ ਲੈ ਕੇ ਲੋਕਾਂ ਵਿਚ ਭੰਬਲਭੂਸਾ ਬਣਿਆ ਹੋਇਆ ਹੈ।
ਮਕਰ ਸੰਕ੍ਰਾਂਤੀ 1 ਦਿਨ ਲੇਟ
ਲੋਹੜੀ 13 ਜਨਵਰੀ ਨੂੰ ਮਨਾਈ ਜਾਂਦੀ ਹੈ। ਇਸ ਵਾਰ 15 ਜਨਵਰੀ ਨੂੰ ਸੂਰਜ ਭਗਵਾਨ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ। ਜਿਸ ਕਾਰਨ ਮਕਰ ਸੰਕ੍ਰਾਂਤੀ ਇਸ ਦਿਨ ਮਨਾਈ ਜਾਵੇਗੀ।
14 ਜਨਵਰੀ ਦੀ ਲੋਹੜੀ
ਅਜਿਹੇ ਚ ਲੋਹੜੀ 13 ਦੀ ਬਜਾਏ 14 ਜਨਵਰੀ ਨੂੰ ਮਨਾਈ ਜਾਵੇਗੀ। ਦੱਸ ਦੇਈਏ ਕਿ ਲੋਹੜੀ ਦਾ ਤਿਉਹਾਰ ਹਮੇਸ਼ਾ ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ।
View More Web Stories