ਮਾਂ ਲਕਸ਼ਮੀ ਦੀ ਕ੍ਰਿਪਾ ਚਾਹੁੰਦੇ ਹੋਂ ਤਾਂ ਪਾਲੋ ਤੋਤਾ


2023/11/28 16:54:42 IST

ਬੇਹੱਦ ਸ਼ੁਭ ਮੰਨਿਆ ਜਾਂਦਾ

    ਵਾਸਤੂ ਵਿੱਚ ਤੋਤੇ ਨੂੰ ਬਹੁਤ ਹੀ ਸ਼ੁਭ ਪੰਛੀ ਮੰਨਿਆ ਜਾਂਦਾ ਹੈ। ਤੋਤੇ ਦਾ ਸਬੰਧ ਮਾਂ ਲਕਸ਼ਮੀ ਤੇ ਭਗਵਾਨ ਕੁਬੇਰ ਨਾਲ ਹੈ।

ਬੁੱਧ ਦਾ ਕਰਤਾ

    ਜੋਤਿਸ਼ ਵਿੱਚ ਹਰੇ ਰੰਗ ਦੇ ਪੰਛੀ ਨੂੰ ਬੁੱਧ ਦਾ ਕਰਤਾ ਮੰਨਿਆ ਗਿਆ ਹੈ। ਬੁਧ ਨੂੰ ਸ਼ੁਭ ਗ੍ਰਹਿ ਮੰਨਿਆ ਜਾਂਦਾ ਹੈ।

ਦੌਲਤ ਤੇ ਬੁੱਧੀ ਚ ਵਾਧਾ

    ਇਸ ਦੇ ਸ਼ੁਭ ਪ੍ਰਭਾਵ ਨਾਲ ਤੁਹਾਡੀ ਦੌਲਤ ਵਧਦੀ ਹੈ ਅਤੇ ਤੁਹਾਡੀ ਬੁੱਧੀ ਤੇਜ਼ ਹੋ ਜਾਂਦੀ ਹੈ।

ਕਾਮਦੇਵ ਦਾ ਵਾਹਨ

    ਤੋਤੇ ਨੂੰ ਪ੍ਰੇਮ ਸਬੰਧਾਂ ਦੇ ਦੇਵਤਾ ਕਾਮਦੇਵ ਦਾ ਵਾਹਨ ਮੰਨਿਆ ਜਾਂਦਾ ਹੈ। ਤੋਤਾ ਰੱਖਣ ਨਾਲ ਪਿਆਰ ਬਣਿਆ ਰਹਿੰਦਾ ਹੈ।

ਹਮੇਸ਼ਾ ਜੋੜੇ ਵਿੱਚ ਰੱਖੋ

    ਘਰ ਚ ਤੋਤਾ ਰੱਖਣ ਬਾਰੇ ਸੋਚ ਰਹੇ ਹੋ ਤਾਂ ਇਹ ਜੋੜੇ ਵਿੱਚ ਹੋਣਾ ਚਾਹੀਦਾ ਹੈ। ਭਾਵ ਤੋਤੇ ਤੇ ਮੈਨਾ ਦੀ ਜੋੜੀ ਹੋਣੀ ਚਾਹੀਦੀ ਹੈ।

ਪਤੀ-ਪਤਨੀ ਚ ਵੱਧਦਾ ਪਿਆਰ

    ਪਤੀ-ਪਤਨੀ ਦਾ ਆਪਸੀ ਪਿਆਰ ਬਣਿਆ ਰਹਿੰਦਾ ਹੈ ਅਤੇ ਰਿਸ਼ਤੇ ਮਿੱਠੇ ਬਣੇ ਰਹਿੰਦੇ ਹਨ।

ਪੂਰਬ ਜਾਂ ਉੱਤਰ 'ਚ ਰੱਖੋ

    ਤੋਤੇ ਨੂੰ ਪੂਰਬ ਜਾਂ ਉੱਤਰ ਦਿਸ਼ਾ ਚ ਰੱਖੋ। ਇਹ ਦਿਸ਼ਾ ਧਨ ਦੇ ਦੇਵਤਾ ਭਗਵਾਨ ਕੁਬੇਰ ਤੇ ਮਾਂ ਲਕਸ਼ਮੀ ਨਾਲ ਸਬੰਧਤ ਹੈ।

ਅਕਾਲ ਮੌਤ ਤੋਂ ਬਚਾਉਂਦਾ ਤੋਤਾ

    ਤੋਤਾ ਮੁਸੀਬਤਾਂ ਨੂੰ ਆਪਣੇ ਉੱਤੇ ਲੈਂਦਾ ਹੈ ਤੇ ਅਕਾਲ ਮੌਤ ਤੋਂ ਬਚਾਉਂਦਾ ਹੈ। ਭਗਵਾਨ ਦੀ ਮਿਹਰ ਬਣੀ ਰਹਿੰਦੀ ਹੈ।

ਬੱਚਿਆਂ ਦਾ ਦਿਮਾਗ ਹੁੰਦਾ ਤੇਜ਼

    ਜੇਕਰ ਬੱਚੇ ਪੜ੍ਹਦੇ ਨਹੀਂ ਤਾਂ ਵੀ ਤੋਤਾ ਪਾਲਨਾ ਚਾਹੀਦਾ ਹੈ। ਦਿਮਾਗ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰਦਾ ਹੈ।

View More Web Stories