ਐਂਵੇਂ ਨੀ ਲਾਉਂਦੇ ਮੱਥੇ 'ਤੇ ਤਿਲਕ, ਜਾਣੋ ਇਸਦੇ ਪਿੱਛੇ ਦੀ ਸਾਇੰਸ
ਹਿੰਦੂ ਸੰਸਕ੍ਰਿਤੀ ਦਾ ਅੰਗ
ਕੋਈ ਧਾਰਮਿਕ ਆਯੋਜਨ ਬਿਨ੍ਹਾਂ ਤਿਲਕ ਦੇ ਪੂਰਨ ਨਹੀਂ ਮੰਨਿਆ ਜਾਂਦਾ ਹੈ। ਕਿਉਂਕਿ ਇਹ ਹਿੰਦੂ ਸੰਸਕ੍ਰਿਤੀ ਦਾ ਇੱਕ ਅਨਿੱਖੜਵਾਂ ਅੰਗ ਹੈ।
ਮੱਥੇ ਉਪਰ ਸ਼ੁਸ਼ੋਭਿਤ ਤਿਲਕ
ਦੇਵੀ ਦੇਵਤਿਆਂ, ਯੋਗੀਆਂ ਤੇ ਸੰਤ ਮਹਾਂਪੁਰਸ਼ਾਂ ਦੇ ਮੱਥੇ ਉਪਰ ਤਾਂ ਹਮੇਸ਼ਾਂ ਤਿਲਕ ਸ਼ੁਸ਼ੋਭਿਤ ਰਹਿੰਦਾ ਹੈ।
ਤਿਲਕ ਲਾਉਣ ਦਾ ਪ੍ਰਚਲਨ
ਆਮ ਲੋਕਾਂ ਚ ਤਿਉਹਾਰਾਂ, ਪੂਜਾ ਪਾਠ ਤੇ ਸੰਸਕਾਰਾਂ ਜਿਵੇਂ ਸ਼ੁੱਭ ਮੌਕੇ ਉਪਰ ਹੀ ਤਿਲਕ ਲਾਉਣ ਦਾ ਪ੍ਰਚਲਨ ਹੈ। ਮੰਨਿਆ ਜਾਂਦਾ ਹੈ ਕਿ ਮੱਥੇ ਉਪਰ ਤਿਲਕ ਲਾਉਣ ਨਾਲ ਸਕਾਰਾਤਮਕ ਊਰਜਾ ਮਿਲਦੀ ਹੈ। ਕੁੰਡਲੀ ਚ ਮੌਜੂਦ ਗੁੱਸੇ ਵਾਲੇ ਗ੍ਰਹਿ ਸ਼ਾਂਤ ਹੁੰਦੇ ਹਨ।
ਚੰਗੇ ਵਿਚਾਰ
ਮੱਥੇ ਉਪਰ ਤਿਲਕ ਲਾਉਣ ਨਾਲ ਮਨ ਵਿੱਚ ਚੰਗੇ ਵਿਚਾਰ ਆਉਂਦੇ ਹਨ। ਕਿਸੇ ਵੀ ਕੰਮ ਨੂੰ ਕਰਨ ਦੀ ਸਮਰੱਥਾ ਵਧ ਜਾਂਦੀ ਹੈ।
ਵਿਗਿਆਨਕ ਦ੍ਰਿਸ਼ਟੀਕੋਣ
ਤਿਲਕ ਲਗਾਉਣ ਦਾ ਵਿਗਿਆਨਕ ਕਾਰਨ ਇਹ ਹੈ ਕਿ ਮਨ ਨੂੰ ਸ਼ਾਂਤੀ ਅਤੇ ਸੀਤਲਤਾ ਮਿਲਦੀ ਹੈ। ਦਿਮਾਗ਼ ਚ ਅਜਿਹੇ ਰਸਾਇਣਾਂ ਦਾ ਸੰਤੁਲਿਤ ਮਾਤਰਾ ਚ ਹੁੰਦਾ ਹੈ ਜਿਸ ਨਾਲ ਨਕਾਰਾਤਾਮਕਤਾ, ਉਦਾਸੀਨਤਾ ਅਤੇ ਨਿਰਾਸ਼ਾ ਦੇ ਭਾਵ ਨਹੀਂ ਪੈਦਾ ਹੁੰਦੇ। ਵਿਅਕਤੀ ਦੀ ਸੋਚ ਹਾਂ-ਪੱਖੀ ਬਣੀ ਰਹਿੰਦੀ ਹੈ।
ਹੁੰਦਾ ਹੈ ਇਹ ਅਨੁਭਵ
ਪੱਕੇ ਤੌਰ ਤੇ ਤਿਲਕ ਲਗਾਉਣ ਨਾਲ ਸ਼ੀਤਲਤਾ, ਤਰਾਵਟ ਤੇ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਸਿਰ ਦਰਦ ਦੀ ਪੀੜਾ ਤੋਂ ਰਾਹਤ ਮਿਲਦੀ ਹੈ।
View More Web Stories