ਹਲਦੀ ਦੇ 10 ਉਪਾਅ ਭਰ ਦੇਣਗੇ ਜੀਵਨ ਵਿਚ ਰੰਗ
ਵੀਰਵਾਰ ਨੂੰ ਹਲਦੀ ਦਾਨ ਕਰੋ
ਦੇਵਗੁਰੂ ਬ੍ਰਿਹਸਪਤੀ ਤੇ ਭਗਵਾਨ ਵਿਸ਼ਨੂੰ ਨੂੰ ਖੁਸ਼ ਕਰਨ ਲਈ ਵੀਰਵਾਰ ਨੂੰ ਹਲਦੀ ਦਾਨ ਕਰੋ। ਇਸ ਨਾਲ ਜੁਪੀਟਰ ਮਜ਼ਬੂਤ ਤੇ ਸਿਹਤ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਹਲਦੀ ਦੀ ਰੇਖਾ ਖਿੱਚੋ
ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਘਰ ਦੀ ਚਾਰਦੀਵਾਰੀ ਤੇ ਹਲਦੀ ਦੀ ਰੇਖਾ ਖਿੱਚੀ ਜਾਵੇ ਤਾਂ ਇਹ ਨਕਾਰਾਤਮਕ ਊਰਜਾ ਨੂੰ ਘਰ ਚ ਜਾਣ ਤੋਂ ਰੋਕਦੀ ਹੈ।
ਪਾਣੀ ਚ 1 ਚੁਟਕੀ ਹਲਦੀ ਪਾਓ
ਪਾਣੀ ਵਿਚ ਚੁਟਕੀ ਭਰ ਹਲਦੀ ਮਿਲਾ ਕੇ ਨਹਾਉਣ ਨਾਲ ਸਰੀਰਕ ਅਤੇ ਮਾਨਸਿਕ ਸ਼ੁੱਧਤਾ ਮਿਲਦੀ ਹੈ। ਇਸ ਉਪਾਅ ਨੂੰ ਅਪਣਾਉਣ ਨਾਲ ਕਰੀਅਰ ਵਿੱਚ ਸਫਲਤਾ ਮਿਲਦੀ ਹੈ।
ਸਿਰਹਾਣੇ ਥੱਲੇ ਰੱਖੋ ਹਲਦੀ ਦੀ ਗੱਠ
ਜੇਕਰ ਤੁਹਾਨੂੰ ਭੈੜੇ ਸੁਪਨੇ ਆਉਂਦੇ ਹਨ ਜਾਂ ਕਿਸੇ ਅਣਜਾਣ ਦੇ ਡਰ ਤੋਂ ਪ੍ਰੇਸ਼ਾਨ ਹੋ ਤਾਂ ਹਲਦੀ ਦੀ ਗੱਠ ਮੌਲੀ ਵਿੱਚ ਲਪੇਟ ਕੇ ਸੌਣ ਤੋਂ ਪਹਿਲਾਂ ਆਪਣੇ ਸਿਰਹਾਣੇ ਦੇ ਥੱਲੇ ਰੱਖੋ।
ਜਲਦੀ ਵਿਆਹ ਲਈ ਕਰੋ ਉਪਾਅ
ਵਿਆਹ ਚ ਦੇਰੀ ਹੋ ਰਹੀ ਹੈ ਤਾਂ ਭਗਵਾਨ ਵਿਸ਼ਨੂੰ ਤੇ ਮਾਂ ਲਕਸ਼ਮੀ ਦੇ ਪਿੱਛੇ ਹਲਦੀ ਛੁਪਾ ਕੇ ਰੱਖੋ। ਇਸ ਕਾਰਨ ਜਲਦੀ ਵਿਆਹ ਦੀਆਂ ਸੰਭਾਵਨਾਵਾਂ ਬਣ ਜਾਂਦੀਆਂ ਹਨ।
ਗਣਪਤੀ ਨੂੰ ਤਿਲਕ ਲਗਾਓ
ਸ਼ੁਭ ਕੰਮ ਵਿਚ ਸਫਲਤਾ ਪ੍ਰਾਪਤ ਕਰਨ ਲਈ ਭਗਵਾਨ ਗਣੇਸ਼ ਨੂੰ ਹਲਦੀ ਦਾ ਤਿਲਕ ਲਗਾਓ ਤੇ ਫਿਰ ਉਂਗਲੀ ਤੇ ਛੱਡੀ ਹੋਈ ਹਲਦੀ ਨਾਲ ਮੱਥੇ ਤੇ ਤਿਲਕ ਲਗਾਓ।
1 ਚੁਟਕੀ ਹਲਦੀ ਚੜ੍ਹਾਓ
ਨਿਯਮਿਤ ਪੂਜਾ ਵਿੱਚ ਭਗਵਾਨ ਵਿਸ਼ਨੂੰ ਤੇ ਮਾਂ ਲਕਸ਼ਮੀ ਦੇ ਸਾਹਮਣੇ 1 ਚੁਟਕੀ ਹਲਦੀ ਚੜ੍ਹਾਓ। ਇਸ ਨਾਲ ਵਿਆਹੁਤਾ ਜੀਵਨ ਵਿੱਚ ਮਿਠਾਸ ਆਉਂਦੀ ਹੈ।
ਫਸੇ ਪੈਸੇਆਂ ਲਈ ਕਰੋ ਉਪਾਅ
ਜੇਕਰ ਤੁਹਾਡੇ ਪੈਸੇ ਲੰਬੇ ਸਮੇਂ ਤੋਂ ਫਸੇ ਹੋਏ ਹਨ ਤਾਂ ਚੌਲਾਂ ਨੂੰ ਹਲਦੀ ਨਾਲ ਰੰਗ ਦਿਓ ਅਤੇ ਇਸ ਨੂੰ ਲਾਲ ਕੱਪੜੇ ਵਿਚ ਬੰਨ੍ਹ ਕੇ ਆਪਣੇ ਪਰਸ ਵਿਚ ਰੱਖੋ।
ਹਲਦੀ ਦੀ ਮਾਲਾ ਚੜ੍ਹਾਓ
ਬੁੱਧਵਾਰ ਅਤੇ ਵੀਰਵਾਰ ਨੂੰ ਭਗਵਾਨ ਗਣੇਸ਼ ਨੂੰ ਹਲਦੀ ਦੀ ਮਾਲਾ ਚੜ੍ਹਾਓ। ਇਸ ਨਾਲ ਕੰਮ ਵਿਚ ਰੁਕਾਵਟਾਂ ਦੂਰ ਹੁੰਦੀਆਂ ਹਨ।
ਹਲਦੀ ਦੀ ਗੱਠ ਤਿਜੋਰੀ ਵਿੱਚ ਰੱਖੋ
ਹਲਦੀ ਦੀ ਗੱਠ ਲਾਲ ਕੱਪੜੇ ਚ ਬੰਨ੍ਹ ਕੇ ਤਿਜੋਰੀ ਵਿੱਚ ਰੱਖ ਕੇ ਪੂਜਾ ਕਰਨ ਨਾਲ ਦੇਵੀ ਲਕਸ਼ਮੀ ਪ੍ਰਸੰਨ ਹੁੰਦੀ ਹੈ ਤੇ ਤਿਜੋਰੀ ਹਮੇਸ਼ਾ ਧਨ-ਦੌਲਤ ਨਾਲ ਭਰੀ ਰਹਿੰਦੀ ਹੈ।
View More Web Stories