Sidhu Moossewala ਦਾ ਨਵਾਂ ਗੀਤ Drippy ਹੋਇਆ ਰਿਲੀਜ਼, ਹੁਣ ਤੱਕ 5 ਲੱਖ ਫੈਂਸ ਨੇ ਕੀਤਾ ਪਸੰਦ

Sidhu Moossewala New Song: ਗੀਤ ਰਿਲੀਜ਼ ਹੁੰਦੇ ਹੀ ਯੂਟਿਊਬ ਤੇ ਵਾਇਰਲ ਹੋ ਗਿਆ ਹੈ। ਗੀਤ ਨੂੰ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਮੂਸੇਵਾਲਾ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ। ਬਾਅਦ ਵਿੱਚ ਦੋਵਾਂ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

Share:

Sidhu Moossewala New Song: ਮਹਿਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦਾ ਛੇਵਾਂ ਗੀਤ ਡਰਿੱਪੀ ਅੱਜ ਰਿਲੀਜ਼ ਕੀਤਾ ਗਿਆ। ਗੀਤ 3.17 ਮਿੰਟ ਦਾ ਹੈ। ਗੀਤ ਰਿਲੀਜ਼ ਹੁੰਦੇ ਹੀ ਯੂਟਿਊਬ ਤੇ ਵਾਇਰਲ ਹੋ ਗਿਆ ਹੈ। ਗੀਤ ਨੂੰ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਮੂਸੇਵਾਲਾ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ। ਬਾਅਦ ਵਿੱਚ ਦੋਵਾਂ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਪ੍ਰਸ਼ੰਸਕਾਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ। ਰਿਲੀਜ਼ ਤੋਂ ਇਕ ਘੰਟੇ ਦੇ ਵਿੱਚ 9.73 ਲੱਖ ਲੋਕਾਂ ਨੇ ਗੀਤ ਵੇਖਿਆ। ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਗੀਤ ਨੂੰ ਪਸੰਦ ਕਰ ਰਹੇ ਹਨ। ਹੁਣ ਤੱਕ 5 ਲੱਖ ਤੋਂ ਵੀ ਵੱਧ ਲੋਕ ਇਸ ਗੀਤ ਨੂੰ ਲਾਇਕ ਕਰ ਚੁੱਕੇ ਹਨ। 

ਯੂਟਿਊਬ ਤੇ ਚੌਥੇ ਨੰਬਰ ਤੇ ਟ੍ਰੈਂਡ ਕਰ ਰਿਹਾ ਹੈ ਗੀਤ

ਗੀਤ ਵਿੱਚ ਮੂਸੇਵਾਲਾ ਦੇ ਰੈਪ ਦੇ ਨਾਲ-ਨਾਲ ਰੈਪਰ Mxrci ਵੀ ਸ਼ਾਮਲ ਹੈ। ਵੀਡੀਓ ਪੂਰੇ ਗਾਣੇ ਵਿੱਚ ਐਨੀਮੇਸ਼ਨ ਦੇ ਨਾਲ ਹੈ। ਗੀਤ ਸ਼ੁੱਕਰਵਾਰ ਸਵੇਰੇ ਕਰੀਬ 10 ਵਜੇ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ। ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਵੀ ਇਸ ਸਬੰਧੀ ਕਹਾਣੀ ਸੁਣਾਈ। ਇਹ ਗੀਤ 11 ਵਜੇ ਯੂਟਿਊਬ 'ਤੇ ਚੌਥੇ ਨੰਬਰ 'ਤੇ ਟ੍ਰੈਂਡ ਕਰ ਰਿਹਾ ਹੈ। ਪੂਰਾ ਗੀਤ ਰੈਪ ਵਾਂਗ ਗਾਇਆ ਗਿਆ ਹੈ। 

ਇਹ ਵੀ ਪੜ੍ਹੋ