Chicken ਅਤੇ Mutton ਦਾ ਸਵਾਦ ਮਿਲੇਗਾ ਹੁਣ ਮਸ਼ਰੂਮ ਤੋਂ

ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ 'ਚ ਚਿਕਨ ਅਤੇ ਮਟਨ ਨਾਲੋਂ ਜ਼ਿਆਦਾ ਪ੍ਰੋਟੀਨ ਹੋਵੇਗਾ, ਜਦਕਿ ਚਰਬੀ ਘੱਟ ਹੋਵੇਗੀ। ਇਹ ਰੰਗ ਅਤੇ ਆਕਾਰ ਵਿਚ ਮਟਨ ਵਰਗਾ ਦਿਖਾਈ ਦੇਵੇਗਾ। ਇਸ ਵਿਚ ਸੋਡੀਅਮ ਅਤੇ ਕੋਲੈਸਟ੍ਰੋਲ ਵੀ ਘੱਟ ਹੋਵੇਗਾ, ਜੋ ਸਿਹਤ ਲਈ ਫਾਇਦੇਮੰਦ ਹੋਵੇਗਾ।

Share:

ਹਾਈਲਾਈਟਸ

  • ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ 'ਚ ਚਿਕਨ ਅਤੇ ਮਟਨ ਨਾਲੋਂ ਜ਼ਿਆਦਾ ਪ੍ਰੋਟੀਨ ਹੋਵੇਗਾ, ਜਦਕਿ ਚਰਬੀ ਘੱਟ ਹੋਵੇਗੀ।

Himachal News: ਹੁਣ ਮਾਸਾਹਾਰੀ ਭੋਜਨ ਤੋਂ ਪਰਹੇਜ਼ ਕਰਨ ਵਾਲੇ ਸ਼ਾਕਾਹਾਰੀ ਲੋਕ ਖੁੰਬਾਂ ਦੇ ਨਾਲ ਹੀ ਚਿਕਨ ਅਤੇ ਮਟਨ ਦਾ ਸਵਾਦ ਲੈ ਸਕਣਗੇ, ਜਿਨ੍ਹਾਂ ਲਈ ਅਜਿਹੇ ਮਸ਼ਰੂਮ ਜਲਦੀ ਹੀ ਬਾਜ਼ਾਰ (Market) ਵਿੱਚ ਉਪਲਬਧ ਹੋਣ ਜਾ ਰਹੇ ਹਨ। ਸੈਂਟਰਲ ਮਸ਼ਰੂਮ ਰਿਸਰਚ ਸੈਂਟਰ ਸੋਲਨ ਦੇ ਵਿਗਿਆਨੀ ਦੇਸ਼ ਦੇ ਪਹਿਲੇ ਅਜਿਹੇ ਮਸ਼ਰੂਮ ਦੀ ਖੋਜ 'ਚ ਲੱਗੇ ਹੋਏ ਹਨ, ਜੋ ਚਿਕਨ ਅਤੇ ਮਟਨ ਦਾ ਸਵਾਦ ਦੇਵੇਗਾ। ਜੋ ਲੋਕ ਮੀਟ ਨਹੀਂ ਖਾਂਦੇ ਉਨ੍ਹਾਂ ਲਈ ਇਹ ਮਸ਼ਰੂਮ ਬਿਹਤਰ ਵਿਕਲਪ ਹੋਵੇਗਾ। ਇਸ ਮਸ਼ਰੂਮ ਨੂੰ ਵੇਗਨਮੀਟ ਦਾ ਨਾਂ ਦਿੱਤਾ ਗਿਆ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ 'ਚ ਚਿਕਨ ਅਤੇ ਮਟਨ ਨਾਲੋਂ ਜ਼ਿਆਦਾ ਪ੍ਰੋਟੀਨ ਹੋਵੇਗਾ, ਜਦਕਿ ਚਰਬੀ ਘੱਟ ਹੋਵੇਗੀ। ਇਹ ਰੰਗ ਅਤੇ ਆਕਾਰ ਵਿਚ ਮਟਨ ਵਰਗਾ ਦਿਖਾਈ ਦੇਵੇਗਾ। ਇਸ ਵਿਚ ਸੋਡੀਅਮ ਅਤੇ ਕੋਲੈਸਟ੍ਰੋਲ (Cholesterol) ਵੀ ਘੱਟ ਹੋਵੇਗਾ, ਜੋ ਸਿਹਤ ਲਈ ਫਾਇਦੇਮੰਦ ਹੋਵੇਗਾ। 

ਸਿਹਤ ਵੀ ਰਹੇਗੀ ਠੀਕ 

ਮਸ਼ਰੂਮ ਡਾਇਰੈਕਟੋਰੇਟ ਦੇ ਡਾਇਰੈਕਟਰ ਡਾ.ਵੀਪੀ ਸ਼ਰਮਾ ਨੇ ਦੱਸਿਆ ਕਿ ਮਾਸਾਹਾਰੀ ਭੋਜਨ (Non Vegetarian Food) ਦੇ ਸ਼ੌਕੀਨ ਹੋਣ ਦੇ ਬਾਵਜੂਦ ਕੁਝ ਲੋਕ ਇਸ ਵਿੱਚ ਜ਼ਿਆਦਾ ਚਰਬੀ ਹੋਣ ਕਾਰਨ ਇਸ ਦਾ ਸੇਵਨ ਨਹੀਂ ਕਰ ਪਾਉਂਦੇ। ਹੁਣ ਹਰ ਕੋਈ ਮਸ਼ਰੂਮ ਦੇ ਰੂਪ 'ਚ ਚਿਕਨ-ਮਟਨ ਦਾ ਸਵਾਦ ਚੱਖ ਸਕਦਾ ਹੈ। ਇਸ ਨਾਲ ਉਨ੍ਹਾਂ ਦੀ ਸਿਹਤ ਵੀ ਠੀਕ ਰਹੇਗੀ। DMR ਪਹਿਲਾਂ ਹੀ ਔਸ਼ਧੀ ਗੁਣਾਂ ਨਾਲ ਭਰਪੂਰ ਖੁੰਬਾਂ 'ਤੇ ਖੋਜ ਕਰ ਚੁੱਕੀ ਹੈ। ਇਹ ਮਸ਼ਰੂਮ ਤਿਆਰੀ, ਸਵਾਦ, ਰੰਗ ਅਤੇ ਸ਼ਕਲ ਵਿਚ ਬਾਕੀ ਸਾਰੇ ਮਸ਼ਰੂਮਾਂ ਤੋਂ ਵੱਖਰਾ ਹੋਵੇਗਾ। ਭਾਰਤ ਤੋਂ ਇਲਾਵਾ ਕਈ ਹੋਰ ਦੇਸ਼ ਵੀ ਇਸ ਮਸ਼ਰੂਮ 'ਤੇ ਕੰਮ ਕਰ ਰਹੇ ਹਨ। ਹਾਲਾਂਕਿ ਸਬੰਧਤ ਦੇਸ਼ਾਂ ਨੇ ਇਸ ਨੂੰ ਤਿਆਰ ਕਰਨ ਦੇ ਤਰੀਕੇ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਕਾਰਨ, ਡੀਐਮਆਰ ਦੁਆਰਾ ਇਸ ਖੋਜ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਦਾਅਵਾ ਹੈ ਕਿ ਇਹ ਮਸ਼ਰੂਮ ਪ੍ਰੋਟੀਨ ਨਾਲ ਭਰਪੂਰ ਹੋਵੇਗਾ। 

ਪਹਿਲਾਂ ਵੀ ਤਿਆਰ ਹੋ ਚੁੱਕੇ ਕਈ ਵਿਕਲਪ

ਡੀਐਮਆਰ ਨੇ ਕਈ ਤਰ੍ਹਾਂ ਦੇ ਮਸ਼ਰੂਮ ਤਿਆਰ ਕੀਤੇ ਹਨ। ਇਸ ਤੋਂ ਪਹਿਲਾਂ ਵੀ ਡੀਐੱਮਆਰ ਵੱਲੋਂ 1 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣ ਵਾਲਾ ਕੀੜਾ ਮਸ਼ਰੂਮ, ਨਿੰਮ ਅਤੇ ਤੁਲਸੀ (Tulsi) ਦੇ ਔਸ਼ਧੀ ਗੁਣਾਂ ਨਾਲ ਭਰਪੂਰ ਖੁੰਬ, ਕੈਂਸਰ ਨਾਲ ਲੜਨ ਵਾਲੀ ਟਰਕੀ ਟੇਲ, 45 ਦਿਨਾਂ 'ਚ ਤਿਆਰ ਸ਼ਤਕਾ, ਯਾਦਦਾਸ਼ਤ ਨੂੰ ਤੇਜ਼ ਕਰਨ ਵਾਲਾ ਹੋਰੋਸੀਅਮ ਮਸ਼ਰੂਮ ਤਿਆਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ