ਜਾਣੋ ਕਿਉਂ 4200 ਕਿਲੋਮੀਟਰ ਦੀ ਸਾਈਕਲ ਯਾਤਰਾ ਕਰਨ ਨਿਕਲਿਆ ਇਹ ਨੌਜਵਾਨ 

ਸ਼੍ਰੀਨਗਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਯਾਤਰਾ ਕਰ ਰਿਹਾ ਹੈ। ਹਰ ਸ਼ਹਿਰ ਰੁਕ ਕੇ ਲੋਕਾਂ ਨੂੰ ਆਪਣਾ ਸੁਨੇਹਾ ਦੇ ਰਿਹਾ ਹੈ। ਤੁਸੀਂ ਵੀ ਇਸ ਨੌਜਵਾਨ ਦੇ ਸੁਨੇਹੇ ਉਪਰ ਅਮਲ ਕਰਕੇ ਆਪਣੀ ਜ਼ਿੰਦਗੀ ਬਦਲ ਸਕਦੇ ਹੋ...... 

Share:

ਭਾਰਤ ਵਿੱਚ ਮੋਟੇ ਅਨਾਜ ਦੀ ਵਰਤੋਂ ਦੀ ਮੰਗ ਵਧਣ ਲੱਗੀ ਹੈ। ਕੁੱਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ। ਹੁਣ ਇਸ ਦਿਸ਼ਾ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰਿਆਣਾ ਦੇ ਇੱਕ ਨੌਜਵਾਨ ਨੇ 4200 ਕਿਲੋਮੀਟਰ ਦੀ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ। ਇਹ ਯਾਤਰਾ 1 ਦਸੰਬਰ ਨੂੰ ਸ਼੍ਰੀਨਗਰ ਤੋਂ ਸ਼ੁਰੂ ਹੋਈ। ਹਰਿਆਣਾ ਦੇ ਨੀਰਜ ਕੁਮਾਰ ਪ੍ਰਜਾਪਤੀ ਦਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਆੜ੍ਹਤੀ ਐਸੋਸੀਏਸ਼ਨ ਨੇ ਵੀ ਇਸ ਮੁਹਿੰਮ ਦਾ ਸਮਰਥਨ ਕੀਤਾ। ਨੀਰਜ ਨੂੰ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ।

ਕੀ ਹੈ ਨੀਰਜ ਦਾ ਉਦੇਸ਼ ?


ਸੰਯੁਕਤ ਰਾਸ਼ਟਰ ਨੇ ਸਾਲ 2023 ਨੂੰ ਈਅਰ ਆਫ ਮਿਲਟਸ ਐਲਾਨਿਆ। ਜਿਸਦੇ ਚੱਲਦਿਆਂ ਨੀਰਜ ਕੁਮਾਰ ਵੱਲੋਂ ਲੋਕਾਂ ਨੂੰ ਰਾਗੀ, ਮੱਕੀ, ਬਾਜਰਾ, ਜਵਾਰ ਆਦਿ ਮੋਟੇ ਅਨਾਜਾਂ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਇੱਕ ਵੱਖਰੇ ਤਰੀਕੇ ਨਾਲ ਇਹ ਯਾਤਰਾ ਕੱਢੀ ਜਾ ਰਹੀ ਹੈ। ਨੀਰਜ ਨੇ ਦੱਸਿਆ ਕਿ ਉਹ ਹਰ ਸ਼ਹਿਰ ਵਿੱਚ ਲੋਕਾਂ ਨੂੰ ਮਿਲਦੇ ਹਨ ਅਤੇ ਮੋਟੇ ਅਨਾਜ ਦੇ ਸਿਹਤ ਲਾਭਾਂ ਬਾਰੇ ਦੱਸਦੇ ਹਨ। ਉਸਦੀ ਯਾਤਰਾ 29 ਜਨਵਰੀ 2024 ਨੂੰ ਕੰਨਿਆਕੁਮਾਰੀ ਵਿਖੇ ਸਮਾਪਤ ਹੋਵੇਗੀ। ਸਾਈਕਲ ਯਾਤਰਾ ਨੂੰ ਕੇਂਦਰੀ ਖੇਤੀਬਾੜੀ ਵਿਭਾਗ ਦਾ ਸਹਿਯੋਗ ਮਿਲ ਰਿਹਾ ਹੈ। ਨੀਰਜ ਨੇ ਕਿਹਾ ਕਿ ਮੋਟੇ ਅਨਾਜ ਦੀ ਕਾਸ਼ਤ ਅਤੇ ਵਰਤੋਂ ਦੋਵੇਂ ਹੀ ਸਮੇਂ ਦੀ ਲੋੜ ਹੈ।

ਆੜ੍ਹਤੀ ਬੋਲੇ - ਉਪਰਾਲਾ ਸ਼ਲਾਘਾਯੋਗ 

ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਕਿਹਾ ਕਿ ਨੀਰਜ ਦਾ ਉਪਰਾਲਾ ਸ਼ਲਾਘਾਯੋਗ ਹੈ। ਨੀਰਜ ਖੰਨਾ ਮੰਡੀ 'ਚ ਆਏ। ਸਾਰੇ ਆੜ੍ਹਤੀਆਂ ਨੇ ਪ੍ਰਣ ਲਿਆ ਕਿ ਉਹ ਇਸ ਮੁਹਿੰਮ ਦਾ ਸਮਰਥਨ ਕਰਨਗੇ। ਜਿਹੜੇ ਲੋਕ ਮੋਟੇ ਅਨਾਜ ਨੂੰ ਭੁੱਲ ਗਏ ਹਨ ਉਨ੍ਹਾਂ ਨੂੰ ਇਸ ਦੇ ਫਾਇਦੇ ਦੱਸੇ ਜਾਣਗੇ। ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ