Viral Video: ਪੈਟਰੋਲ ਨਾ ਮਿਲਿਆ ਤਾਂ ਘੋੜੇ ਤੇ ਖਾਣਾ ਦੇਣ ਪਹੁੰਚਿਆ ਜੋਮੈਟੋ ਦਾ Delivery Boy

ਹੈਦਰਾਬਾਦ ਦੇ Delivery Boy ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਜ਼ੋਮੈਟੋ ਦਾ ਡਿਲੀਵਰੀ ਬੁਆਏ ਭੋਜਨ ਦੀ ਡਿਲੀਵਰੀ ਕਰਨ ਲਈ ਘੋੜੇ 'ਤੇ ਸਵਾਰ ਨਜ਼ਰ ਆ ਰਿਹਾ ਹੈ। ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸ਼ੇਅਰ ਕੀਤੀ।

Share:

Viral Video: ਹਿਟ ਐਂਡ ਰਨ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਬਣਾਏ ਗਏ ਨਵੇਂ ਕਾਨੂੰਨ ਦਾ ਟ੍ਰਾਂਸਪੋਰਟਰਾਂ ਨੇ ਤੀਖਾ ਵਿਰੋਧ ਕੀਤਾ। ਇਸਦਾ ਲੋਕਾਂ ਦੀ ਜ਼ਿੰਦਗੀ ਤੇ ਖਾਸਾ ਪ੍ਰਭਾਵ ਪਿਆ। ਖਾਸ ਤੌਰ ਤੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਹੈਦਰਾਬਾਦ ਦੇ Delivery Boy ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਜ਼ੋਮੈਟੋ ਦਾ ਡਿਲੀਵਰੀ ਬੁਆਏ ਭੋਜਨ ਦੀ ਡਿਲੀਵਰੀ ਕਰਨ ਲਈ ਘੋੜੇ 'ਤੇ ਸਵਾਰ ਨਜ਼ਰ ਆ ਰਿਹਾ ਹੈ। ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸ਼ੇਅਰ ਕੀਤੀ। ਇਹ ਡਿਲੀਵਰੀ ਬੁਆਏ ਹੈਦਰਾਬਾਦ ਦੀ ਵਿਅਸਤ ਸੜਕ 'ਤੇ ਵਾਹਨਾਂ ਦੇ ਵਿਚਕਾਰ ਆਪਣੇ ਮੋਡੇ 'ਤੇ ਪਾਰਸਲ ਚੁੱਕਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ। ਦਰਅਸਲ ਮੰਗਲਵਾਰ ਨੂੰ ਪੈਟਰੋਲ ਦੀ ਕਮੀ ਕਾਰਨ ਪੈਟਰੋਲ ਭਰਨ ਲਈ ਕਾਫੀ ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਅਜਿਹੇ 'ਚ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੈਟਰੋਲ ਪੰਪ 'ਤੇ ਲੱਗੀਆਂ ਲੰਬੀਆਂ ਲਾਈਨਾਂ ਕਾਰਨ ਹੀ ਡਿਲੀਵਰੀ ਬੁਆਏ ਨੇ ਖਾਣਾ ਡਿਲੀਵਰ ਕਰਨ ਦਾ ਇਹ ਤਰੀਕਾ ਲੱਭਿਆ।

ਲੋਕਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਵੀਡੀਓ

ਵਾਇਰਲ ਵੀਡੀਓ 'ਚ ਡਿਲੀਵਰੀ ਬੁਆਏ ਸਕੂਟਰ ਜਾਂ ਕਾਰ 'ਤੇ ਨਹੀਂ, ਸਗੋਂ ਘੋੜੇ 'ਤੇ ਆਰਡਰ ਦੇਣ ਆਇਆ ਸੀ, ਜਿਸ ਨੂੰ ਲੋਕਾਂ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ। ਅਰਬਾਜ਼ ਦਿ ਗ੍ਰੇਟ ਨਾਮ ਦੇ ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, 'ਇੱਕ ਹੈਦਰਾਬਾਦੀ ਜੇਕਰ ਬੋਲਦਾ ਤਾਂ ਕੁਝ ਵੀ ਕਰ ਸਕਦਾ ਸੀ। ਹੈਦਰਾਬਾਦ 'ਚ ਪੈਟਰੋਲ ਪੰਪ ਬੰਦ ਹੋਣ ਕਾਰਨ ਇਕ ਜ਼ੋਮੈਟੋ ਡਿਲੀਵਰੀ ਬੁਆਏ ਇੰਪੀਰੀਅਲ ਹੋਟਲ ਨੇੜੇ ਚੰਚਲਗੁਡਾ 'ਚ ਘੋੜੇ 'ਤੇ ਖਾਣਾ ਡਿਲੀਵਰ ਕਰਨ ਆਇਆ ਸੀ। ਨੌਜਵਾਨ ਨੇ ਦੱਸਿਆ ਹੈ ਕਿ ਇਹ ਵੀਡੀਓ ਹੁਣੇ ਦੀ ਹੈ, ਜਿੱਥੇ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਦੀ ਕਿੱਲਤ ਹੋ ਗਈ ਸੀ ਅਤੇ ਨੌਜਵਾਨ ਨੂੰ ਘੋੜੇ 'ਤੇ ਬੈਠ ਕੇ ਖਾਣਾ ਪਹੁੰਚਾਉਣ ਲਈ ਮਜਬੂਰ ਹੋਣਾ ਪਿਆ ਸੀ। 

 

ਇਹ ਵੀ ਪੜ੍ਹੋ