ਠੰਡ ਤੋਂ ਬੱਚਣ ਲਈ ਅਜਿਹਾ ਜੁਗਾੜ, ਵੇਖ ਕੇ ਰਹਿ ਜਾਓਗੇ ਦੰਗ...

ਵਾਇਰਲ ਹੋ ਰਹੇ ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਰਾਤ ਨੂੰ ਇਕ ਔਰਤ ਇਕ ਆਦਮੀ ਦੇ ਪਿੱਛੇ ਬਾਈਕ ਉੱਪਰ ਬੈਠੀ ਹੁੰਦੀ ਹੈ। ਔਰਤ ਨੇ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਲੋਹੇ ਦਾ ਲਵਾਂਡਾ ਰੱਖਿਆ ਹੋਇਆ ਹੈ ਜਿਸ ਵਿੱਚ ਅੱਗ ਬਲ ਰਹੀ ਹੈ।

Share:

Viral Video: ਇਸ ਸਮੇਂ ਉੱਤਰੀ ਭਾਰਤ ਸੀਤ ਲਹਿਰ ਦੀ ਚਪੇਟ ਵਿੱਚ ਹੈ। ਠੰਡ ਤੋਂ ਰਾਹਤ ਪਾਉਣ ਲਈ ਕਈ ਥਾਵਾਂ 'ਤੇ ਲੋਕਾਂ ਨੂੰ ਅੱਗ ਦਾ ਸਹਾਰਾ ਲੈਂਦੇ ਵੇਖਿਆ ਗਿਆ ਹੈ। ਜੇਕਰ ਜੁਗਾੜ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਵਿੱਚ ਲੋਕ ਹਰ ਸਮੱਸਿਆ ਦੇ ਹੱਲ ਲਈ ਕੋਈ ਨਾ ਕੋਈ ਜੁਗਾੜ ਲੱਭ ਹੀ ਲੈਂਦੇ ਹਨ। ਹੁਣ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਔਰਤ ਨੇ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਅਜਿਹਾ ਯੰਤਰ ਬਣਾਇਆ ਹੈ, ਜਿਸਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਵਾਇਰਲ ਹੋ ਰਹੇ ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਰਾਤ ਨੂੰ ਇਕ ਔਰਤ ਇਕ ਆਦਮੀ ਦੇ ਪਿੱਛੇ ਬਾਈਕ ਉੱਪਰ ਬੈਠੀ ਹੁੰਦੀ ਹੈ। ਔਰਤ (Women) ਨੇ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਲੋਹੇ ਦਾ ਲਵਾਂਡਾ ਰੱਖਿਆ ਹੋਇਆ ਹੈ ਜਿਸ ਵਿੱਚ ਅੱਗ ਬਲ ਰਹੀ ਹੈ। ਔਰਤ ਬਾਈਕ 'ਤੇ ਕੋਲੇ ਦੀ ਅੱਗ ਲੈ ਕੇ ਬੈਠੀ ਹੋਈ ਹੈ ਤਾਂ ਕਿ ਉਸ ਨੂੰ ਠੰਡ ਨਾ ਲੱਗੇ।

ਸੈਂਕੜੇ ਵਾਰ ਦੇਖਿਆ ਗਿਆ

ਇਹ ਵੀਡੀਓ ਇੰਸਟਾਗ੍ਰਾਮ 'ਤੇ aseem2008 ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸੈਂਕੜੇ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ- ਪ੍ਰਯਾਗਰਾਜ 'ਚ ਬਹੁਤ ਠੰਡ ਹੈ, ਕਸ਼ਮੀਰ (Kashmir) ਵਾਲਾ ਜੁਗਾੜ ਲਾ ਕੇ ਜਾਂਦੀ ਚਾਚੀ... ਕੈਪਸ਼ਨ ਮੁਤਾਬਕ ਇਹ ਵੀਡੀਓ ਯੂਪੀ ਦੇ ਪ੍ਰਯਾਗਰਾਜ ਦੀ ਦੱਸੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਜੁਗਾੜ ਸਿਰਫ਼ ਯੂਪੀ ਦੇ ਲੋਕ ਹੀ ਕਰ ਸਕਦੇ ਹਨ।

 

ਇਹ ਵੀ ਪੜ੍ਹੋ