ਇਸ ਬੰਦੇ ਦੀ ਸੋਚ ਨੂੰ 21 ਤੋਪਾਂ ਦਾ ਸਲਾਮੀ,ਕ੍ਰਿਏਟਿਵਿਟੀ ਦੇਖ ਤੁਸੀਂ ਵੀ ਹੋ ਜਾਉਗੇ ਹੈਰਾਨ

ਸੋਸ਼ਲ ਮੀਡੀਆ ਤੇ ਤੇਜੀ ਨਾਲ ਇੱਕ ਵੀਡੀਓ ਵਾਈਰਲ ਹੋ ਰਿਹਾ ਹੈ। ਜਿਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ ਕਿ ਕਿਸੇ ਵਿਅਕਤੀ ਦੀ ਸੋਚ ਕਿੱਥੇ ਤੱਕ ਜਾ ਸਕਦੀ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਵਿਅਕਤੀ ਦੀ ਕ੍ਰਿਏਟਿਵਿਟੀ ਨੂੰ ਸਲਾਮ ਕਰੋਗੇ।

Share:

ਦੁਨੀਆਂ ਵਿੱਚ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਰਚਨਾਤਮਕ ਚੀਜ਼ਾਂ ਸੋਚਣ ਦੇ ਯੋਗ ਹੁੰਦੇ ਹਨ ਪਰ ਕੁਝ ਅਜਿਹੇ ਵੀ ਲੋ ਹੁੰਦੇ ਜੋ ਉਸ ਸੋਚ ਨੂੰ ਪੂਰਾ ਕਰਦੇ ਹੋਏ ਅਜਿਹਾ ਕੁਝ ਬਣਾਉਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ। ਤੁਸੀ ਇਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਦੇਖੀਆਂ ਹੋਣਗੀਆਂ। ਇਸ ਤਰ੍ਹਾਂ ਦੀ ਹੀ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆਂ ਤੇ ਵਾਈਰਲ ਹੋ ਰਹੀ ਹੈ। ਇਸ ਵਿਅਕਤੀ ਨੇ ਰਚਨਾਤਮਕਤਾ ਨੂੰ ਅਗਲੇ ਪੱਧਰ 'ਤੇ ਲੈ ਜਾਇਆ ਹੈ ਅਤੇ ਇੱਕ ਸਾਈਕਲ ਦੇ ਨਾਲ ਇੱਕ ਹੈਲੀਕਾਪਟਰ ਬਣਾਇਆ ਹੈ।

 

ਸਾਈਕਲ ਵਾਲਾ ਹੈਲੀਕਾਪਟਰ

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵਿਅਕਤੀ ਨੇ ਸਭ ਤੋਂ ਪਹਿਲਾਂ ਆਪਣੀ ਸਾਈਕਲ ਦਾ ਇਕ ਪਿਛਲਾ ਪਹੀਆ ਕੱਢਿਆ ਅਤੇ ਉਸ 'ਤੇ ਦੋ ਪਹੀਏ ਫਿੱਟ ਕੀਤੇ। ਇਸ ਤੋਂ ਬਾਅਦ ਉਸ ਨੇ ਜੋ ਕੀਤਾ, ਉਹ ਕਲਪਨਾ ਤੋਂ ਪਰੇ ਹੈ। ਬਾਂਸ ਦੀ ਵਰਤੋਂ ਕਰਕੇ ਉਸ ਨੇ ਸਾਈਕਲ ਨੂੰ ਹੈਲੀਕਾਪਟਰ ਦਾ ਰੂਪ ਦਿੱਤਾ। ਵੀਡੀਓ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਨੈਕਸਟ ਲੈਵਲ ਕ੍ਰਿਏਟਿਵਿਟੀ ਦੇ ਕਾਰਨ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਇਸ ਨੂੰ ਵੱਖ-ਵੱਖ ਖਾਤਿਆਂ ਤੋਂ ਕਾਫੀ ਸ਼ੇਅਰ ਕਰ ਰਹੇ ਹਨ।

ਇਹ ਵੀ ਪੜ੍ਹੋ

Tags :