ਕੌਣ ਹੈ ਲਾਵਣਿਆ ਬੱਲਾਲ ਜੈਨ ਜੋ X 'ਤੇ ਹੋ ਰਹੀ ਟ੍ਰੈਂਡ, ਜਾਣੋ ਪੂਰਾ ਮਾਮਲਾ 

ਅਕਸਰ ਦੇਖਿਆ ਜਾਂਦਾ ਹੈ ਕਿ ਕਈ ਕੀਵਰਡ ਕੁੱਝ ਘੰਟਿਆਂ ਅੰਦਰ ਹੀ ਇੰਨੇ ਟ੍ਰੈਂਡ ਹੋ ਜਾਂਦੇ ਹਨ ਕਿ ਲੱਖਾਂ ਦੀ ਗਿਣਤੀ 'ਚ ਯੂਜ਼ਰਸ ਇਹਨਾਂ ਦੀ ਵਰਤੋਂ ਸ਼ੋਸ਼ਲ ਮੀਡੀਆ ਉਪਰ ਕਰਦੇ ਹਨ। ਅੱਜ ਕੱਲ੍ਹ BJ ਕਾਫੀ ਚਰਚਾ 'ਚ ਹੈ, ਜਿਸ ਬਾਰੇ ਜਾਣਦੇ ਹਾਂ..... 

Share:

ਸ਼ੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) 'ਤੇ ਹਰ ਰੋਜ਼ ਕੋਈ ਨਾ ਕੋਈ ਨਵਾਂ ਕੀਵਰਡ ਟ੍ਰੈਂਡ ਹੁੰਦਾ ਰਹਿੰਦਾ ਹੈ। ਕਈ ਵਾਰ ਇਹ ਕੀਵਰਡ ਸਵੇਰ ਤੋਂ ਹੀ ਟ੍ਰੈਂਡ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹਾ ਹੀ ਇੱਕ ਕੀਵਰਡ #LavanyaBJ ਅੱਜ ਸਵੇਰ ਤੋਂ X 'ਤੇ ਟ੍ਰੈਂਡ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਲਾਵਣਿਆ ਬੀਜੇ ਕਾਂਗਰਸ ਦੀ ਕਰਨਾਟਕ ਮੀਡੀਆ ਜਨਰਲ ਸਕੱਤਰ ਹੈ। ਹੁਣ ਆਓ ਇਸ ਬਾਰੇ ਗੱਲ ਕਰੀਏ ਕਿ #LavanyaBJ ਐਕਸ 'ਤੇ ਟ੍ਰੈਂਡ ਕਿਉਂ ਕਰ ਰਿਹਾ ਹੈ। ਦੱਸ ਦੇਈਏ ਕਿ ਲਾਵਣਿਆ ਰੇਡੀਓ ਮਿਰਚੀ 98.3 ਐਫਐਮ ਵਿੱਚ ਆਰਜੇ ਵਜੋਂ ਕੰਮ ਕਰ ਚੁੱਕੀ ਹੈ। ਇਸਤੋਂ ਇਲਾਵਾ ਲਾਵਣਿਆ ਨੇ ਇੱਕ ਅੰਗਰੇਜ਼ੀ ਅਖ਼ਬਾਰ 'ਚ ਵੀ ਕੰਮ ਕੀਤਾ। 



ਕਿਉਂ ਟ੍ਰੈਂਡ ਕਰ ਰਿਹਾ #LavanyaBJ 

ਦਰਅਸਲ ਲਾਵਣਿਆ ਬੱਲਾਲ ਜੈਨ BJP ਦੇ BJ ਨੂੰ ਅਪਸ਼ਬਦ ਬੋਲ ਕੇ ਪਾਰਟੀ ਉਪਰ ਤੰਝ ਕਸ ਰਹੀ ਸੀ। ਕੱਲ੍ਹ ਲਾਵਣਿਆ ਨੇ ਐਕਸ 'ਤੇ ਬੀਜੇਪੀ ਦੇ ਖਿਲਾਫ ਕਈ ਟਵੀਟ ਕੀਤੇ। ਆਪਣੇ ਟਵੀਟ 'ਚ ਲਾਵਣਿਆ ਨੇ ਲਗਭਗ ਹਰ ਜਗ੍ਹਾ BJP ਨੂੰ BJ ਪਾਰਟੀ ਕਹਿ ਕੇ ਸੰਬੋਧਨ ਕੀਤਾ। ਇਹਨਾਂ ਵਿੱਚੋਂ ਜ਼ਿਆਦਾਤਰ ਟਿੱਪਣੀਆਂ ਵਿੱਚ ਉਸਨੇ ਬੀਜੇਪੀ ਦੀ ਤੁਲਨਾ ਦੁਰਵਿਵਹਾਰ ਨਾਲ ਕੀਤੀ। ਕੁੱਝ ਹੀ ਸਮੇਂ 'ਚ ਉਨ੍ਹਾਂ ਦੇ ਟਵੀਟ ਵਾਇਰਲ ਹੋ ਗਏ। ਇਸਤੋਂ ਬਾਅਦ ਕਈ ਯੂਜ਼ਰਸ ਨੇ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨਾਂ 'ਚ BJ ਵੀ ਆਉਂਦਾ ਹੈ। ਫਿਰ #LavanyaBJ ਨੇ X 'ਤੇ ਤੇਜ਼ੀ ਨਾਲ ਟ੍ਰੈਂਡ ਹੋਣ ਲੱਗਿਆ। 

ਕੀ ਬੋਲੇ ਯੂਜ਼ਰਸ

ਕਈ ਯੂਜ਼ਰਸ ਨੇ #LavanyaBJ ਕੀਵਰਡ ਨਾਲ ਟਵੀਟ ਕੀਤੇ। ਜਿਨ੍ਹਾਂ 'ਚੋਂ ਜ਼ਿਆਦਾਤਰ ਨੇ ਲਾਵਣਿਆ ਨੂੰ ਕਿਹਾ ਕਿ ਭਾਜਪਾ ਦੀ ਆਲੋਚਨਾ ਕਰਦੇ ਹੋਏ ਉਹ ਭੁੱਲ ਗਏ ਕਿ ਉਨ੍ਹਾਂ ਦੇ ਨਾਂ 'ਚ ਵੀ BJ ਦਿਖਾਈ ਦੇ ਰਿਹਾ ਹੈ। ਇਸ ਕਾਰਨ ਹੁਣ #LavanyaBJ ਟ੍ਰੈਂਡ ਕਰ ਰਿਹਾ ਹੈ।

ਇਹ ਵੀ ਪੜ੍ਹੋ