Video: ਸਕੂਟੀ ਤੇ ਜਾ ਰਿਹਾ ਸੀ ਸਖਸ਼, ਸੜਕ 'ਤੇ ਖੜ੍ਹੀ ਮੱਝ ਨੇ ਪੜਕਾ-ਪੜਕਾ ਕੇ ਮਾਰਿਆ, ਬਚਾਉਣ ਆਏ ਲੋਕਾਂ ਦੀ ਵੀ ਕਰਵਾਈ ਨਾਨੀ ਯਾਦ 

ਸਕੂਟੀ 'ਤੇ ਜਾ ਰਹੀ ਇੱਕ ਵਿਅਕਤੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕੇ ਇੱਕ ਸਖਸ਼ ਆਪਣੀ ਸਕੂਟੀ ਤੇ ਜਿਵੇਂ ਵੀ ਇੱਕ ਚੌਕ ਪਾਰ ਕਰਨ ਲੱਗਾ ਤਾਂ ਉੱਧਰੋਂ ਇੱਕ ਮੱਝ ਨੇ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਕੁੱਝ ਲੋਕ ਮੱਝ ਤੋਂ ਇਸ ਵਿਅਕਤੀ ਨੂੰ ਬਚਾਉਣ ਆਏ ਤਾਂ ਮੱਝ ਨੇ ਉਨ੍ਹਾਂ ਤੇ ਵੀ ਹਮਲਾ ਕਰ ਦਿੱਤਾ।

Share:

'Trending News : ਸੜਕਾਂ 'ਤੇ ਘੁੰਮਦੇ ਆਵਾਰਾ ਪਸ਼ੂ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਕਈ ਵਾਰ ਇਹ ਜਾਨਵਰ ਖੁਦ ਹਿੰਸਕ ਹੋ ਜਾਂਦੇ ਹਨ ਅਤੇ ਸੜਕ 'ਤੇ ਪੈਦਲ ਜਾ ਰਹੇ ਲੋਕਾਂ 'ਤੇ ਹਮਲਾ ਕਰ ਦਿੰਦੇ ਹਨ। ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਲੋਕਾਂ ਨੂੰ ਹਰ ਰੋਜ਼ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਜੁੜੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮੱਝ ਸਕੂਟਰ ਸਵਾਰ ਵਿਅਕਤੀ ਨੂੰ ਚੁੱਕ ਕੇ ਹੇਠਾਂ ਸੁੱਟ ਦਿੰਦੀ ਹੈ। ਜਦੋਂ ਲੋਕ ਉਸ ਵਿਅਕਤੀ ਨੂੰ ਬਚਾਉਣ ਲਈ ਭੱਜਦੇ ਹਨ ਤਾਂ ਮੱਝ ਉਨ੍ਹਾਂ 'ਤੇ ਵੀ ਹਮਲਾ ਕਰ ਦਿੰਦੀ ਹੈ ਅਤੇ ਅੰਤ ਵਿਚ ਸਾਰਿਆਂ ਨੂੰ ਉਥੋਂ ਭੱਜਣਾ ਪੈਂਦਾ ਹੈ।

ਸੜਕ 'ਤੇ ਖੜ੍ਹੀ ਮੱਝ ਨੇ ਲੋਕਾਂ 'ਤੇ ਹਮਲਾ ਕਰ ਦਿੱਤਾ

ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਮੱਝ ਸੜਕ 'ਤੇ ਤੁਰਦੀ ਨਜ਼ਰ ਆ ਰਹੀ ਹੈ। ਪਹਿਲਾਂ ਤਾਂ ਉਹ ਸੜਕ ਦੇ ਵਿਚਕਾਰ ਚੁੱਪਚਾਪ ਖੜ੍ਹੀ ਰਹਿੰਦੀ ਹੈ ਪਰ ਕੁਝ ਦੇਰ ਬਾਅਦ ਜਿਵੇਂ ਹੀ ਸਕੂਟਰ ਸਵਾਰ ਵਿਅਕਤੀ ਉਸ ਦੇ ਸਾਹਮਣੇ ਤੋਂ ਲੰਘਦਾ ਹੈ ਤਾਂ ਮੱਝ ਉਸ ਵੱਲ ਭੱਜਦੀ ਹੈ ਅਤੇ ਉਸ ਨੂੰ ਸਕੂਟਰ ਸਮੇਤ ਸੁੱਟ ਦਿੰਦੀ ਹੈ। ਇਸ ਘਟਨਾ ਨੂੰ ਦੇਖ ਕੇ ਆਸ-ਪਾਸ ਦੇ ਲੋਕ ਉਸ ਵਿਅਕਤੀ ਦੀ ਮਦਦ ਲਈ ਦੌੜੇ ਤਾਂ ਮੱਝ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਵਿਅਕਤੀ ਨੂੰ ਬਚਾਉਣ ਲਈ ਭੱਜੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ ਅਤੇ ਮੱਝ ਨੇ ਉਨ੍ਹਾਂ ਦਾ ਪਿੱਛਾ ਕੀਤਾ।

ਵੀਡੀਓ ਵੇਖ ਲੋਕਾਂ ਨੇ ਕੀਤੇ ਮਜ਼ੇਦਾਰ ਕੁਮੈਂਟ 

ਹਾਲਾਂਕਿ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਜ਼ਰੂਰ ਹੱਸੋਗੇ, ਪਰ ਇਹ ਸਮੱਸਿਆ ਬਹੁਤ ਗੰਭੀਰ ਹੈ। ਪ੍ਰਸ਼ਾਸਨ ਨੂੰ ਅਜਿਹੇ ਆਵਾਰਾ ਪਸ਼ੂਆਂ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਇਹ ਵੀਡੀਓ ਕੇਰਲ ਦੇ ਕੋਚੀ ਏਅਰਪੋਰਟ ਵੱਲ ਜਾਣ ਵਾਲੀ ਸੜਕ ਦਾ ਦੱਸਿਆ ਜਾ ਰਿਹਾ ਹੈ।ਵੀਡੀਓ ਨੂੰ ਇੰਸਟਾਗ੍ਰਾਮ 'ਤੇ @wander_diaries__ ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਇਹ ਖਬਰ ਲਿਖੇ ਜਾਣ ਤੱਕ 1 ਕਰੋੜ 10 ਲੱਖ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 43 ਲੱਖ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਲੋਕ ਵੀਡੀਓ 'ਤੇ ਕਈ ਤਰ੍ਹਾਂ ਨਾਲ ਕਮੈਂਟ ਕਰ ਰਹੇ ਹਨ ਅਤੇ ਇਸ ਸਮੱਸਿਆ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇਕ ਯੂਜ਼ਰ ਨੇ ਮਜ਼ਾਕੀਆ ਟਿੱਪਣੀ ਕਰਦੇ ਹੋਏ ਕਿਹਾ- ਮੱਝ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਇੱਕ ਹੋਰ ਬੋਲਿਆ - ਕੈਮਰਾਮੈਨ ਕਿਉਂ ਭੱਜ ਰਿਹਾ ਹੈ, ਕੀ ਉਸ ਨੂੰ ਨਹੀਂ ਪਤਾ ਕਿ ਅਜਿਹੀ ਸਥਿਤੀ ਵਿੱਚ ਕੈਮਰਾਮੈਨ ਕਦੇ ਨਹੀਂ ਮਰਦਾ? ਇਸ ਵੀਡੀਓ 'ਤੇ ਕੁਝ ਹੋਰ ਲੋਕਾਂ ਨੇ ਵੀ ਟਿੱਪਣੀ ਕੀਤੀ ਅਤੇ ਕਿਹਾ ਕਿ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਰਿਕਾਰਡ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ