ਪੇਂਡੂਆਂ ਦਾ ਜੁਗਾੜ, ਵੱਡੇ-ਵੱਡੇ ਇੰਜੀਨੀਅਰ ਵੀ ਫੇਲ੍ਹ, ਨਾ ਬਿਜਲੀ, ਨਾ ਗੈਸ, ਪਾਣੀ ਹੋਵੇਗਾ ਗਰਮ

ਗੈਸ ਚੁੱਲ੍ਹੇ, ਸਟੋਵ, ਭੱਠੀ ਆਦਿ ਉਪਰ ਪਾਣੀ ਗਰਮ ਹੁੰਦਾ ਤਾਂ ਦੇਖਿਆ ਹੋਣਾ। ਪ੍ਰੰਤੂ, ਇੱਕ ਵੱਖਰੀ ਹੀ ਦੇਸੀ ਤਕਨੀਕ ਨਾਲ ਪਾਣੀ ਗਰਮ ਦਾ ਇਹ ਤਰੀਕਾ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ। ਇਸਦੀ ਵੀਡਿਓ ਖੂਬ ਵਾਇਰਲ ਹੋ ਰਹੀ ਹੈ। 

Share:

ਹਾਈਲਾਈਟਸ

  • ਪੇਂਡੂਆਂ ਦਾ ਜੁਗਾੜ
  • ਮਾਈਕ੍ਰੋ ਬਲੌਗਿੰਗ ਪਲੇਟਫਾਰਮ

ਅਕਸਰ ਪਿੰਡਾਂ ਦੇ ਲੋਕ ਆਪਣੇ ਦੇਸੀ ਜੁਗਾੜ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਕੜਾਕੇ ਦੀ ਠੰਡ 'ਚ ਜਦੋਂ ਹਰ ਕਿਸੇ ਨੂੰ ਗਰਮ ਪਾਣੀ ਦੀ ਲੋੜ ਹੁੰਦੀ ਹੈ ਤਾਂ ਬਿਜਲੀ ਜਾਂ ਗੈਸ ਵਾਲਾ ਗੀਜਰ ਯਾਦ ਆਉਂਦਾ ਹੈ। ਪ੍ਰੰਤੂ, ਪਿੰਡਾਂ ਵਾਲਿਆਂ ਨੇ ਇਸਦਾ ਵੀ ਦੇਸੀ ਜੁਗਾੜ ਕੱਢਿਆ ਹੈ। ਜਿਸ ਵਿੱਚ ਕੋਈ ਜ਼ਿਆਦਾ ਖਰਚ ਨਹੀਂ ਹੋਵੇਗਾ। ਪਾਣੀ ਵੀ ਬਿਲਕੁਲ ਗਰਮ ਮਿਲੇਗਾ ਉਹ ਵੀ ਨਾਲ ਦੀ ਨਾਲ।  ਅਜਿਹਾ ਹੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਇੱਕ ਸ਼ਖਸ ਨੇ ਆਪਣੇ ਦਿਮਾਗ ਦੀ ਵਰਤੋਂ ਕਰਕੇ ਪਾਣੀ ਗਰਮ ਕਰਨ ਲਈ ਇੱਕ ਦੇਸੀ ਜੁਗਾੜ ਬਣਾਇਆ ਹੈ। ਇਹ ਜੁਗਾੜ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਨਾਲੇ ਬਣਾਓ ਖਾਣਾ, ਨਾਲੇ ਪਾਣੀ ਗਰਮ 

ਮਾਈਕ੍ਰੋ ਬਲੌਗਿੰਗ ਪਲੇਟਫਾਰਮ X ‘ਤੇ ਦੇਸੀ ਜੁਗਾੜ ਨਾਲ ਬਣਾਏ ਇਸ ਚੁੱਲ੍ਹੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਚੁੱਲ੍ਹਾ ਸਟੀਲ ਜਾਂ ਲੋਹੇ ਦਾ ਬਣਾਇਆ ਗਿਆ ਹੈ। ਇਸਦੀ ਵਰਤੋਂ ਖਾਣਾ ਪਕਾਉਣ ਅਤੇ ਉਸਦੇ ਨਾਲ ਨਾਲ ਪਾਣੀ ਗਰਮ ਕਰਨ ਲਈ ਕਰ ਸਕਦੇ ਹੋ ਅਤੇ ਇਹ ਦੋਨੋਂ ਕੰਮ ਇੱਕ ਸਮੇਂ ਹੀ ਕਰਦਾ ਹੈ। ਜਦੋਂ ਵੀ ਤੁਸੀਂ ਖਾਣਾ ਪਕਾਉਣ ਲਈ ਇਸ ਚੁੱਲ੍ਹੇ ਨੂੰ ਬਾਲੋਗੇ ਤਾਂ ਇਸ ਨਾਲ ਲੱਗੀ ਲੋਹੇ ਦੀ ਬਣਾਈ ਟੈਂਕੀ ਤੇ ਪਾਈਪ ਵੀ ਅੱਗ ਨਾਲ ਗਰਮ ਹੋ ਜਾਵੇਗੀ। ਇਸਤੋਂ ਬਾਅਦ ਜਦੋਂ ਪਾਈਪ ਦੇ ਇੱਕ ਪਾਸੇ ਤੋਂ ਠੰਡਾ ਪਾਣੀ ਪਾਇਆ ਜਾਵੇਗਾ ਤਾਂ ਦੂਜੇ ਪਾਸੇ ਤੋਂ ਗਰਮ ਪਾਣੀ ਨਿਕਲੇਗਾ। ਸਰਦੀਆਂ ਵਿੱਚ ਇਹ ਚੁੱਲ੍ਹਾ ਤੁਹਾਡੇ ਬਹੁਤ ਕੰਮ ਆਵੇਗਾ। ਤੁਸੀਂ ਖਾਣਾ ਪਕਾਉਣ ਦੇ ਨਾਲ-ਨਾਲ ਪੀਣ ਜਾਂ ਨਹਾਉਣ ਲਈ ਗਰਮ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਵੀਡੀਓ ਨੂੰ X ‘ਤੇ @ZahidHa68 ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ। 

ਇਹ ਵੀ ਪੜ੍ਹੋ