USA:-14 ਡਿਗਰੀ ਤਾਪਮਾਨ 'ਚ 'ਰਾਮ ਆਏਂਗੇ' ਗੀਤ 'ਤੇ ਕੀਤਾ ਡਾਂਸ, ਤੁਸੀਂ ਵੀ ਵੇਖੋ ਵੀਡਿਓ...

ਇਸ ਤੋਂ ਪਹਿਲਾਂ ਜਰਮਨ ਗਾਇਕਾ ਕੈਸੈਂਡਰਾ ਮਾਏ ਸਪਿਟਮੈਨ (Cassandra Mae Spitman) ਨੇ ਵੀ 'ਰਾਮ ਆਏਂਗੇ' ਗੀਤ ਗਾ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਦਿਲ ਜਿੱਤ ਲਿਆ ਸੀ।

Share:

ਹਾਈਲਾਈਟਸ

  • ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਔਰਤ ਦੀ ਤਾਰੀਫ ਕਰਦੇ ਨਹੀਂ ਥੱਕੋਗੇ

ਅਯੁੱਧਿਆ 'ਚ ਸ਼੍ਰੀ ਰਾਮ ਪ੍ਰਾਣ ਪ੍ਰਤਿਛਠਾ ਹੋ ਚੁੱਕੀ ਹੈ। ਭਗਵਾਨ ਸ਼੍ਰੀ ਰਾਮ (Lord Shri Ram) ਨਾਲ ਜੁੜੇ ਕਈ ਗੀਤ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਸ ਸਮੇਂ ਲੋਕਾਂ ਦੀਆਂ ਖੁਸ਼ੀਆਂ ਅਸਮਾਨ ਛੂਹ ਰਹੀਆਂ ਹਨ। ਹੁਣ ਇੰਟਰਨੈੱਟ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਅਮਰੀਕਾ ਦੀ ਦੱਸੀ ਜਾ ਰਹੀ ਹੈ। ਵੀਡੀਓ 'ਚ ਇਕ ਔਰਤ ਲਹਿੰਗਾ-ਚੋਲੀ ਪਹਿਨ ਕੇ -14 ਡਿਗਰੀ ਦੇ ਠੰਡੇ ਤਾਪਮਾਨ 'ਚ ਬਰਫ 'ਚ 'ਰਾਮ ਆਏਂਗੇ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। 

Instagram 'ਤੇ ਕੀਤਾ ਗਿਆ ਸ਼ੇਅਰ  

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ -14 ਡਿਗਰੀ ਦੇ ਠੰਡੇ ਤਾਪਮਾਨ 'ਚ ਇਕ ਔਰਤ ਲਹਿੰਗਾ ਅਤੇ ਚੋਲੀ ਪਾ ਕੇ 'ਰਾਮ ਆਏਂਗੇ' ਗੀਤ 'ਤੇ ਡਾਂਸ ਕਰ ਰਹੀ ਹੈ। ਇਹ ਵੀਡੀਓ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਕਾਫੀ ਦੇਖਿਆ ਜਾ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਔਰਤ ਦੀ ਤਾਰੀਫ ਕਰਦੇ ਨਹੀਂ ਥੱਕੋਗੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ (Instagram)'ਤੇ ਸ਼ੇਅਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਰਮਨ ਗਾਇਕਾ ਕੈਸੈਂਡਰਾ ਮਾਏ ਸਪਿਟਮੈਨ (Cassandra Mae Spitman) ਨੇ ਵੀ 'ਰਾਮ ਆਏਂਗੇ' ਗੀਤ ਗਾ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਦਿਲ ਜਿੱਤ ਲਿਆ ਸੀ। ਇਸ ਸਿਲਸਿਲੇ 'ਚ ਕੁਝ ਦਿਨ ਪਹਿਲਾਂ ਇੰਡੀਗੋ ਫਲਾਈਟ 'ਚ ਸਵਾਰ ਯਾਤਰੀ 'ਰਾਮ ਆਏਂਗੇ' ਗਾਉਂਦੇ ਨਜ਼ਰ ਆਏ ਸਨ।

ਇਹ ਵੀ ਪੜ੍ਹੋ

Tags :