ਬਰਫੀਲੇ ਪਾਣੀ ਵਿੱਚ ਤਿੰਨ ਘੰਟੇ, ਵੀਡਿਓ ਦੇਖ ਕੇ ਛਿੜ ਜਾਵੇਗੀ ਕੰਬਣੀ...

ਪੋਲੈਂਡ ਦੇ ਰਹਿਣ ਵਾਲੇ ਵੇਲਰਜਾਨ ਰੋਮਨੋਵਸਕੀ ਨੇ ਤਿੰਨ ਘੰਟੇ ਬਰਫ ਦੇ ਅੰਦਰ ਰਹਿ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕ ਅਜਿਹਾ ਕਰ ਚੁੱਕੇ ਸਨ, ਪਰ ਕੋਈ ਵੀ ਇੰਨੀ ਦੇਰ ਤੱਕ ਬਰਫ਼ ਵਿੱਚ ਬੈਠ ਨਹੀਂ ਸਕਿਆ ਸੀ

Share:

ਹਾਈਲਾਈਟਸ

  • ਅਜਿਹਾ ਕਰਕੇ ਉਸਨੇ 2 ਘੰਟੇ 35 ਮਿੰਟ 33 ਸੈਕਿੰਡ ਦਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ

ਇਨ੍ਹੀਂ ਦਿਨੀਂ ਅੱਤ ਦੀ ਠੰਡ ਪੈ ਰਹੀ ਹੈ, ਪਰ ਜੇਕਰ ਤੁਹਾਨੂੰ ਪਤਾ ਲੱਗੇ ਕਿ ਇਸ ਕੜਾਕੇ ਦੀ ਠੰਡ ਵਿੱਚ ਕੋਈ ਬਰਫੀਲੇ ਪਾਣੀ ਵਿੱਚ ਤਿੰਨ ਘੰਟੇ ਬੈਠਾ ਰਿਹਾ ਤਾਂ ਸੁਣ ਕੇ ਹੀ ਕੰਬਣੀ ਛਿੱੜ ਜਾਵੇਗੀ। ਪਰ ਇਹ ਬਿਲਕੁੱਲ ਸੱਚ ਹੈ। ਪੋਲੈਂਡ ਦੇ ਰਹਿਣ ਵਾਲੇ ਵੇਲਰਜਾਨ ਰੋਮਨੋਵਸਕੀ ਨੇ ਤਿੰਨ ਘੰਟੇ ਬਰਫ ਦੇ ਅੰਦਰ ਰਹਿ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕ ਅਜਿਹਾ ਕਰ ਚੁੱਕੇ ਸਨ, ਪਰ ਕੋਈ ਵੀ ਇੰਨੀ ਦੇਰ ਤੱਕ ਬਰਫ਼ ਵਿੱਚ ਬੈਠ ਨਹੀਂ ਸਕਿਆ ਸੀ। ਇਸ ਕਾਰਨਾਮੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

ਗਿਨੀਜ਼ ਵਰਲਡ ਰਿਕਾਰਡ ਬਣਾਇਆ

ਗਿਨੀਜ਼ ਵਰਲਡ ਰਿਕਾਰਡਜ਼ ਨੇ ਸੋਸ਼ਲ ਮੀਡੀਆ 'ਤੇ ਰੋਮਨੋਵਸਕੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਉਹ ਬਰਫ਼ ਨਾਲ ਭਰੇ ਟੈਂਕ ਵਿੱਚ ਖੜ੍ਹਾ ਹੈ ਅਤੇ ਲਗਾਤਾਰ ਤਿੰਨ ਘੰਟੇ 28 ਸੈਕਿੰਡ ਤੱਕ ਉਸ ਵਿੱਚ ਖੜਾ ਰਹਿੰਦਾ ਹੈ। ਅਜਿਹਾ ਕਰਕੇ ਉਸਨੇ  2 ਘੰਟੇ 35 ਮਿੰਟ 33 ਸੈਕਿੰਡ ਦਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ, ਜੋ ਫਰਾਂਸ ਦੇ ਰੋਮੇਨ ਵੈਂਡੋਰਪ ਨੇ ਬਣਾਇਆ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰੋਮਨੋਵਸਕੀ ਕੱਚ ਦੇ ਡੱਬੇ 'ਚ ਬੰਦ ਹੈ। ਇਸ ਤੋਂ ਬਾਅਦ, ਡੱਬਾ ਪੂਰੀ ਤਰ੍ਹਾਂ ਬਰਫ਼ ਨਾਲ ਭਰਿਆ ਜਾਂਦਾ ਹੈ ਅਤੇ ਬਰਫ਼ ਗਰਦਨ ਤੱਕ ਪਹੁੰਚ ਜਾਂਦੀ ਹੈ, ਫਿਰ ਡੱਬੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਂਦਾ ਹੈ। 

 

ਇਸ ਤਰ੍ਹਾਂ ਕੀਤੀ ਤਿਆਰੀ

ਰੋਮਨੋਵਸਕੀ ਨੇ ਦੱਸਿਆ ਕਿ ਉਸ ਨੇ ਇਸ ਲਈ ਕਾਫੀ ਤਿਆਰੀ ਕੀਤੀ ਸੀ। ਉਹ ਪਿਛਲੇ ਕਈ ਸਾਲਾਂ ਤੋਂ ਜ਼ੁਕਾਮ ਤੋਂ ਪੀੜਤ ਸੀ। ਰਿਕਾਰਡ ਤੋੜਨ ਤੋਂ ਲਗਭਗ 6 ਮਹੀਨੇ ਪਹਿਲਾਂ, ਉਸਨੇ ਆਪਣੀ ਤਾਕਤ ਨੂੰ ਪੂਰੀ ਤਰ੍ਹਾਂ ਨਾਲ ਪਰਖਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਉਸ ਨੇ ਕੁਝ ਟਰੇਨਿੰਗ ਸੈਸ਼ਨ ਕੀਤੇ, ਜਿਸ ਨਾਲ ਉਸ ਨੂੰ ਯਕੀਨ ਹੋ ਗਿਆ ਕਿ ਉਹ ਰਿਕਾਰਡ ਤੋੜ ਸਕਦਾ ਹੈ। ਉਸ ਨੇ ਦੱਸਿਆ ਕਿ ਇਸ ਦੇ ਲਈ ਉਸ ਨੇ ਆਪਣੇ ਸਰੀਰ ਦੇ ਨਾਲ-ਨਾਲ ਆਪਣੇ ਦਿਮਾਗ 'ਤੇ ਵੀ ਕੰਮ ਕੀਤਾ। 

ਇਹ ਵੀ ਪੜ੍ਹੋ