Passion: ਬਿਨ੍ਹਾਂ ਹੱਥਾਂ ਬੱਲੇਬਾਜ਼ੀ ਅਤੇ ਪੈਰਾਂ ਨਾਲ ਸ਼ਾਨਦਾਰ ਗੇਂਦਬਾਜੀ ਕਰਦਾ ਇਹ ਖਿਡਾਰੀ, ਸਚਿਨ ਤੇਂਦੁਲਕਰ ਦਾ ਹੈ ਬਹੁਤ ਵੱਡਾ ਪ੍ਰਸ਼ੰਸਕ

ਆਮਿਰ ਹੁਸੈਨ ਲੋਨ, ਜੰਮੂ-ਕਸ਼ਮੀਰ ਦੇ ਬਿਜਬੇਹਰਾ ਦੇ ਵਾਘਾਮਾ ਪਿੰਡ ਦਾ ਰਹਿਣ ਵਾਲਾ, ਇੱਕ ਸ਼ਾਨਦਾਰ ਕ੍ਰਿਕਟਰ ਹੈ। ਉਹ ਅਪਾਹਜ ਹੈ ਅਤੇ ਦੋਵੇਂ ਹੱਥ ਨਾ ਹੋਣ ਦੇ ਬਾਵਜੂਦ ਉਹ ਸ਼ਾਨਦਾਰ ਬੱਲੇਬਾਜ਼ੀ ਕਰਦਾ ਹੈ। ਕ੍ਰਿਕਟ ਖੇਡਣ ਦਾ ਉਨ੍ਹਾਂ ਦਾ ਜਨੂੰਨ ਅਜਿਹਾ ਸੀ ਕਿ ਇਕ ਦੁਰਘਟਨਾ 'ਚ ਆਪਣੇ ਦੋਵੇਂ ਹੱਥ ਗਵਾਉਣ ਤੋਂ ਬਾਅਦ ਵੀ ਉਨ੍ਹਾਂ ਦਾ ਕ੍ਰਿਕਟ ਖੇਡਣ ਦਾ ਜਨੂੰਨ ਖਤਮ ਨਹੀਂ ਹੋਇਆ।

Share:

ਟ੍ਰੈਡਿੰਗ ਨਿਊਜ। ਸੋਸ਼ਲ ਮੀਡੀਆ 'ਤੇ ਇਕ ਅਪਾਹਜ ਖਿਡਾਰੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਬਿਨਾਂ ਹੱਥਾਂ ਦੇ ਬੱਲੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਆਪਣੇ ਮੋਢੇ ਅਤੇ ਗਰਦਨ ਦੇ ਸਹਾਰੇ ਬੱਲੇ ਨੂੰ ਫੜ ਕੇ ਖੂਬ ਬੱਲੇਬਾਜ਼ੀ ਕਰ ਰਿਹਾ ਹੈ।

ਇਹ ਖਿਡਾਰੀ ਹਰ ਗੇਂਦ 'ਤੇ ਅਜਿਹੇ ਸ਼ਾਨਦਾਰ ਸ਼ਾਟ ਲਗਾ ਰਿਹਾ ਹੈ ਕਿ ਇਸ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਖੁਸ਼ ਹੋ ਜਾਵੇਗਾ। ਖਿਡਾਰੀ ਦੀ ਜਰਸੀ ਨੂੰ ਦੇਖ ਕੇ ਸਾਫ ਹੋ ਜਾਂਦਾ ਹੈ ਕਿ ਉਹ ਸਚਿਨ ਤੇਂਦੁਲਕਰ ਦਾ ਕਿੰਨਾ ਵੱਡਾ ਫੈਨ ਹੈ। ਇਸ ਨੌਜਵਾਨ ਦਾ ਹੌਸਲਾ ਵੇਖਕੇ ਅਡਾਨੀ ਗਰੁੱਪ ਦੇ ਚੇਅਰਮੈਨ ਇਸਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਇਸ ਸਬੰਧ ਵਿੱਚ ਇੱਕ ਟਵੀਟ ਵੀ ਕੀਤਾ ਹੈ। 

ਇਹ ਖਿਡਾਰੀ ਜੰਮੂ-ਕਸ਼ਮੀਰ ਦੀ ਪੈਰਾ ਕ੍ਰਿਕਟ ਟੀਮ ਦਾ ਕਪਤਾਨ 

ਖਿਡਾਰੀ ਕੋਈ ਆਮ ਆਦਮੀ ਨਹੀਂ ਸਗੋਂ ਜੰਮੂ-ਕਸ਼ਮੀਰ ਦੀ ਪੈਰਾ ਕ੍ਰਿਕਟ ਟੀਮ ਦਾ ਕਪਤਾਨ ਹੈ। ਉਸਦਾ ਨਾਮ ਆਮਿਰ ਹੁਸੈਨ ਲੋਨ ਹੈ। ਆਮਿਰ ਜੰਮੂ-ਕਸ਼ਮੀਰ ਦੇ ਬਿਜਬੇਹਾੜਾ ਦੇ ਵਾਘਾਮਾ ਪਿੰਡ ਦਾ ਰਹਿਣ ਵਾਲਾ ਹੈ। ਉਨ੍ਹਾਂ ਵਿੱਚ ਕ੍ਰਿਕਟ ਖੇਡਣ ਦਾ ਇੱਕ ਵੱਖਰਾ ਜਨੂੰਨ ਹੈ। ਜਦੋਂ ਆਮਿਰ 8 ਸਾਲ ਦੇ ਸਨ ਤਾਂ ਉਨ੍ਹਾਂ ਨੇ ਇਕ ਦੁਰਘਟਨਾ 'ਚ ਆਪਣੇ ਦੋਵੇਂ ਹੱਥ ਗੁਆ ਦਿੱਤੇ। ਫਿਰ ਵੀ ਉਨ੍ਹਾਂ ਦਾ ਹੌਂਸਲਾ ਨਹੀਂ ਟੁੱਟਿਆ।

ਹਰ ਨੌਜਵਾਨ ਲਈ ਪ੍ਰੇਰਨਾ ਸਰੋਤ ਆਮਿਰ

ਅੱਜ ਵੀ ਉਹ ਆਪਣੇ ਵਿਲੱਖਣ ਅੰਦਾਜ਼ ਵਿੱਚ ਕ੍ਰਿਕਟ ਖੇਡਦਾ ਹੈ ਅਤੇ ਹਰ ਨੌਜਵਾਨ ਲਈ ਪ੍ਰੇਰਨਾ ਸਰੋਤ ਹੈ। 34 ਸਾਲਾ ਆਮਿਰ 2013 ਤੋਂ ਪੇਸ਼ੇਵਰ ਕ੍ਰਿਕਟ ਖੇਡ ਰਹੇ ਹਨ। ਉਸਦੀ ਪ੍ਰਤਿਭਾ ਨੂੰ ਉਸਦੇ ਇੱਕ ਅਧਿਆਪਕ ਨੇ ਪਛਾਣਿਆ ਅਤੇ ਉਸਨੂੰ ਪੈਰਾ ਕ੍ਰਿਕਟ ਨਾਲ ਜਾਣੂ ਕਰਵਾਇਆ ਗਿਆ।

ਆਮਿਰ ਕਰਦਾ ਹੈ ਆਪਣੇ ਪੈਰਾਂ ਨਾਲ ਗੇਂਦਬਾਜ਼ੀ 

ਆਮਿਰ ਬੱਲੇ ਨੂੰ ਮੋਢੇ ਅਤੇ ਗਰਦਨ ਵਿਚਕਾਰ ਫੜ੍ਹ ਕੇ ਬੱਲੇਬਾਜ਼ੀ ਕਰਦੇ ਹਨ ਅਤੇ ਪੈਰਾਂ ਨਾਲ ਗੇਂਦਬਾਜ਼ੀ ਵੀ ਕਰਦੇ ਹਨ। ਆਮਿਰ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਉਮੀਦ ਨਹੀਂ ਛੱਡੀ ਅਤੇ ਸਖ਼ਤ ਮਿਹਨਤ ਕੀਤੀ। ਉਹ ਕਿਸੇ 'ਤੇ ਨਿਰਭਰ ਨਹੀਂ ਰਹਿੰਦਾ ਅਤੇ ਸਾਰਾ ਕੰਮ ਆਪ ਹੀ ਕਰਦਾ ਹੈ।

ਨੇਪਾਲ, ਸ਼ਾਰਜਾਹ ਅਤੇ ਦੁਬਈ 'ਚ ਵੀ ਖੇਡ ਚੁੱਕਿਆ ਹੈ ਮੈਚ

ਸਰਕਾਰ ਨੇ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ ਪਰ ਉਸ ਦਾ ਪਰਿਵਾਰ ਹਮੇਸ਼ਾ ਉਸ ਦੇ ਨਾਲ ਖੜ੍ਹਾ ਰਿਹਾ। ਉਸ ਨੂੰ ਬਿਨਾਂ ਹੱਥਾਂ ਦੇ ਕ੍ਰਿਕਟ ਖੇਡਦੇ ਦੇਖ ਲੋਕ ਹੈਰਾਨ ਹਨ। ਆਮਿਰ ਨੇ ਦੱਸਿਆ ਕਿ ਉਸ ਨੇ 2013 'ਚ ਦਿੱਲੀ 'ਚ ਰਾਸ਼ਟਰੀ ਕ੍ਰਿਕਟ ਖੇਡੀ ਅਤੇ ਫਿਰ 2018 'ਚ ਉਸਨੇ ਨੇਪਾਲ, ਸ਼ਾਰਜਾਹ ਅਤੇ ਦੁਬਈ ਵਿੱਚ ਵੀ ਕ੍ਰਿਕਟ ਖੇਡੀ। ਆਮਿਰ ਦਾ ਕਹਿਣਾ ਹੈ ਕਿ ਰੱਬ ਦਾ ਸ਼ੁਕਰ ਹੈ ਕਿ ਮੇਰੀ ਮਿਹਨਤ ਸਫਲ ਰਹੀ। ਜਿੱਥੇ ਵੀ ਮੈਂ ਖੇਡਣ ਜਾਂਦਾ ਹਾਂ, ਮੇਰੀ ਪ੍ਰਸ਼ੰਸਾ ਹੁੰਦੀ ਹੈ।

 

 

 

ਇਹ ਵੀ ਪੜ੍ਹੋ