Viral Video: ਚੋਰਾਂ ਨੇ ਬਿਨਾਂ ਚਾਬੀ ਦੇ ਸਿਰਫ 30 ਸਕਿੰਟਾਂ 'ਚ ਚੋਰੀ ਕੀਤੀ ਰੋਲਸ ਰਾਇਸ

ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਰੋਲਸ ਰਾਇਸ ਦੀ ਇਸ ਹਾਈ-ਟੈਕ ਚੋਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਲਾਕ ਐਂਟੀਨਾ ਦੀ ਮਦਦ ਨਾਲ ਖੋਲ੍ਹਿਆ ਗਿਆ ਹੈ। 

Share:

ਤਕਨਾਲੋਜੀ ਵਿਕਸਿਤ ਹੋਣ ਦੇ ਨਾਲ-ਨਾਲ ਚੋਰ ਵੀ ਹਾਈਟੈਕ ਹੋ ਗਏ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਭ ਤੋਂ ਮਹਿੰਗੀਆਂ ਕਾਰਾਂ 'ਚ ਗਿਣੀ ਜਾਣ ਵਾਲੀ ਰੋਲਸ ਰਾਇਸ ਨੂੰ ਚੋਰਾਂ ਨੇ ਬਿਨਾਂ ਚਾਬੀ ਦੇ ਸਿਰਫ 30 ਸਕਿੰਟਾਂ 'ਚ ਹੀ ਚੋਰੀ ਕਰ ਲਿਆ। ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਰੋਲਸ ਰਾਇਸ ਦੀ ਇਸ ਹਾਈ-ਟੈਕ ਚੋਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਲਾਕ ਐਂਟੀਨਾ ਦੀ ਮਦਦ ਨਾਲ ਖੋਲ੍ਹਿਆ ਗਿਆ ਹੈ। ਇਹ ਮਾਮਲਾ ਬ੍ਰਿਟੇਨ ਦੇ ਏਸੇਕਸ ਐਵੇਲੇ ਦਾ ਹੈ। 

ਰਿਲੇਇੰਗ ਤਕਨੀਕ ਨਾਲ ਖੋਲੀ ਗਈ ਕਾਰ

ਵਾਇਰਲ ਵੀਡੀਓ ਮੁਤਾਬਕ ਹੂਡੀ ਪਹਿਨੇ ਦੋ ਚੋਰ ਕਾਰ ਦੇ ਨੇੜੇ ਆਏ। ਇੱਕ ਦੋਨਾਂ ਹੱਥਾਂ ਵਿੱਚ ਐਂਟੀਨਾ ਲੈ ਕੇ ਕਮਰੇ ਵਿੱਚ ਪਹੁੰਚਿਆ ਜਿੱਥੇ ਚਾਬੀ ਰੱਖੀ ਹੋਈ ਸੀ। ਦੂਜਾ ਚੋਰ ਕਾਰ ਦੇ ਕੋਲ ਸੀ। ਜਿਵੇਂ ਹੀ ਪਹਿਲਾ ਚੋਰ ਐਂਟੀਨਾ ਨਾਲ ਚਾਬੀ ਵਾਲੇ ਕਮਰੇ ਦੇ ਨੇੜੇ ਪਹੁੰਚਦਾ ਹੈ, ਉਸੇ ਸਮੇਂ ਕਾਰ ਦੀਆਂ ਲਾਈਟਾਂ ਆ ਜਾਂਦੀਆਂ ਹਨ ਅਤੇ ਦੂਜਾ ਚੋਰ ਕਾਰ ਸਟਾਰਟ ਕਰ ਦਿੰਦਾ ਹੈ। ਇਸ ਕਿਸਮ ਦੀ ਤਕਨੀਕ ਨੂੰ 'ਰਿਲੇਇੰਗ' ਕਿਹਾ ਜਾਂਦਾ ਹੈ। ਦੂਜੇ ਚੋਰ ਕੋਲ ਟਰਾਂਸਮੀਟਰ ਸੀ, ਜਿਸ ਦੀ ਮਦਦ ਨਾਲ ਉਸ ਨੇ ਕਾਰ ਦੀ ਚਾਬੀ ਤੋਂ ਆ ਰਿਹਾ ਸਿਗਨਲ ਫੜਿਆ ਅਤੇ ਫਿਰ ਕਾਰ ਤੱਕ ਪਹੁੰਚਾ ਦਿੱਤਾ, ਜਿਸ ਤੋਂ ਬਾਅਦ ਕਾਲੇ ਰੰਗ ਦੀ ਰੋਲਸ ਰਾਇਸ ਦੀ ਸਵਿੱਚ ਆਨ ਹੋ ਗਈ। ਅਜਿਹੀ ਚੋਰੀ ਤੋਂ ਬਚਣ ਲਈ ਕਾਰ ਦੀਆਂ ਚਾਬੀਆਂ ਘਰ ਦੇ ਗੇਟ ਤੋਂ ਦੂਰ ਕਮਰੇ ਵਿੱਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਆਮ ਤੌਰ 'ਤੇ ਲੋਕ ਚਾਬੀ ਗੇਟ ਦੇ ਪਿੱਛੇ ਹੀ ਰੱਖਦੇ ਹਨ।

ਇਹ ਵੀ ਪੜ੍ਹੋ