ਇਹ ਹਨ ਦੁਨੀਆਂ ਦੇ ਸਭ ਤੋਂ ਮਹਿੰਗੇ ਫ਼ਲ, ਖਰੀਦਣ ਲਈ ਲੱਗਦੀ ਹੈ ਬੋਲੀ, ਭਾਅ ਅੱਗੇ ਕਈ ਲਗਜ਼ਰੀ ਕਾਰਾਂ ਦੀ ਕੀਮਤ ਵੀ ਫਿੱਕੀ

ਫਲਾਂ ਦੀ ਦੁਨੀਆਂ 'ਚ ਮਹਿੰਗੇ ਤੋਂ ਮਹਿੰਗਾ ਫ਼ਲ ਪਿਆ ਹੈ। ਇੱਥੋਂ ਤੱਕ ਕਿ ਇਹਨਾਂ ਨੂੰ ਖਰੀਦਣ ਲਈ ਬੋਲੀ ਵੀ ਲਗਾਈ ਜਾਂਦੀ ਹੈ। ਫਲਾਂ ਦੀ ਖੇਤੀ ਲਈ ਲੋੜੀਂਦਾ ਜਲਵਾਯੂ ਵੀ ਜ਼ਿਆਦਾਤਰ ਬਾਹਰਲੇ ਮੁਲਕਾਂ ਅੰਦਰ ਹੀ ਮਿਲਦਾ ਹੈ।

Share:

ਹਾਈਲਾਈਟਸ

  • ਯੁਬਾਰੀ ਖਰਬੂਜੇ ਦਾ ਨਾਂ ਨਹੀਂ ਸੁਣਿਆ ਹੋਵੇਗਾ।
  • ਤਰਬੂਜ ਦਾ ਭਾਰ ਲਗਭਗ 11 ਕਿਲੋ ਹੁੰਦਾ ਹੈ।

ਦੁਨੀਆਂ ਵਿੱਚ ਮਹਿੰਗੀਆਂ ਚੀਜ਼ਾਂ ਦੀ ਚਰਚਾ ਹੁੰਦੀ ਰਹਿੰਦੀ ਹੈ। ਕੱਪੜਿਆਂ, ਕਾਰਾਂ ਤੋਂ ਲੈ ਕੇ ਮਹਿੰਗੇ ਬੰਗਲੇ ਤੱਕ ਹਰ ਚੀਜ਼ ਦੀ ਚਰਚਾ ਹੈ। ਪਰ ਦੁਨੀਆ 'ਚ ਕਈ ਅਜਿਹੇ ਫਲ ਵੀ ਹਨ, ਜਿਨ੍ਹਾਂ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਨ੍ਹਾਂ ਫਲਾਂ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਤੁਸੀਂ ਇਸ ਨਾਲ ਲਗਜ਼ਰੀ ਕਾਰਾਂ ਖਰੀਦ ਸਕਦੇ ਹੋ। ਆਓ ਜਾਣਦੇ ਹਾਂ ਕੁਝ ਅਜਿਹੇ ਹੀ ਮਹਿੰਗੇ ਫਲਾਂ ਬਾਰੇ ਜਿਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਫਲਾਂ 'ਚ ਗਿਣਿਆ ਜਾਂਦਾ ਹੈ।

Yubari Melon (ਯੁਬਾਰੀ ਖਰਬੂਜ਼ਾ) 

ਸ਼ਾਇਦ ਕਈ ਲੋਕਾਂ ਨੇ ਯੁਬਾਰੀ ਖਰਬੂਜੇ ਦਾ ਨਾਂ ਨਹੀਂ ਸੁਣਿਆ ਹੋਵੇਗਾ। ਇਹ ਫਲ ਦੁਨੀਆ ਦੇ ਸਭ ਤੋਂ ਮਹਿੰਗੇ ਫਲਾਂ ਵਿੱਚ ਗਿਣਿਆ ਜਾਂਦਾ ਹੈ। ਇਹ ਜਾਪਾਨ ਦੇ ਹੋਕਾਈਡੋ ਟਾਪੂ ਵਿੱਚ ਉਗਾਇਆ ਗਿਆ ਸੀ। ਗ੍ਰੀਨਹਾਉਸ ਦੇ ਨਾਮ 'ਤੇ ਇਸਦਾ ਨਾਮ ਯੁਬਾਰੀ ਰੱਖਿਆ ਗਿਆ ਸੀ। ਆਮ ਤੌਰ 'ਤੇ ਇਸਦੀ ਕੀਮਤ 10 ਲੱਖ ਰੁਪਏ ਹੁੰਦੀ ਹੈ। ਪਰ ਇੱਕ ਵਾਰ ਇਸਨੂੰ ਨਿਲਾਮੀ ਵਿੱਚ ਵੇਚਿਆ ਗਿਆ ਜਿੱਥੇ ਇੱਕ ਖਰੀਦਦਾਰ ਨੇ ਇਸਨੂੰ ਖਰੀਦਣ ਲਈ 24 ਲੱਖ ਰੁਪਏ ਦੀ ਬੋਲੀ ਲਗਾਈ ਸੀ। ਇਸ ਲਈ ਇਸਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਫਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 

ਅਨਾਨਾਸ 

ਦੁਨੀਆ ਦਾ ਸਭ ਤੋਂ ਮਹਿੰਗਾ ਅਨਾਨਾਸ ਇੰਗਲੈਂਡ ਵਿੱਚ ਉਗਾਇਆ ਜਾਂਦਾ ਹੈ। ਇਹ ਅਨਾਨਾਸ ਇੱਕ ਖਾਸ ਕਿਸਮ ਦੇ ਵਾਤਾਵਰਨ ਵਿੱਚ ਉਗਾਇਆ ਜਾਂਦਾ ਹੈ। ਇਸਨੂੰ ਤਿਆਰ ਕਰਨ ਵਿੱਚ ਵੀ 2 ਤੋਂ 3 ਸਾਲ ਦਾ ਸਮਾਂ ਲੱਗਦਾ ਹੈ। ਇਸ ਅਨਾਨਾਸ ਲਈ ਇੰਗਲੈਂਡ ਦਾ ਜਲਵਾਯੂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।  ਇਸਨੂੰ ਉਗਾਉਣ ਲਈ 1 ਲੱਖ ਰੁਪਏ ਦਾ ਖਰਚਾ ਆਉਂਦਾ ਹੈ। ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਲਗਭਗ 12 ਲੱਖ ਰੁਪਏ ਵਿੱਚ ਮਿਲਦਾ ਹੈ। 

ਡੇਂਸੁਕੇ ਤਰਬੂਜ਼ 

ਇਸ ਤਰਬੂਜ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਤਰਬੂਜਾਂ ਵਿੱਚ ਗਿਣਿਆ ਜਾਂਦਾ ਹੈ। ਇਹ ਫਲ ਜਾਪਾਨ ਵਿੱਚ ਉਗਾਇਆ ਜਾਂਦਾ ਹੈ। ਇਸਨੂੰ ਕਾਲਾ ਤਰਬੂਜ ਵੀ ਕਿਹਾ ਜਾਂਦਾ ਹੈ। ਤਰਬੂਜ ਦਾ ਭਾਰ ਲਗਭਗ 11 ਕਿਲੋ ਹੁੰਦਾ ਹੈ। ਡੇਂਸੁਕੇ ਤਰਬੂਜ ਦੇ ਸਿਰਫ 100 ਟੁਕੜੇ ਹੀ ਇੱਕ ਸਾਲ ਵਿੱਚ ਉਗਾਏ ਜਾਂਦੇ ਹਨ।  ਉਗਾਉਣ ਤੋਂ ਬਾਅਦ ਇਸਦੀ ਨਿਲਾਮੀ ਕੀਤੀ ਜਾਂਦੀ ਹੈ। ਇਸਦੀ ਕੀਮਤ ਕਰੀਬ 5 ਲੱਖ ਰੁਪਏ ਹੈ। 

ਮੀਆਜ਼ਾਕੀ ਅੰਬ 

ਭਾਰਤ ਵਿੱਚ ਅੰਬਾਂ ਦੀਆਂ ਅਨੇਕ ਕਿਸਮਾਂ ਪਾਈਆਂ ਜਾਂਦੀਆਂ ਹਨ। ਪਰ ਦੁਨੀਆ 'ਚ ਇਕ ਅੰਬ ਅਜਿਹਾ ਵੀ ਹੈ ਜਿਸਨੂੰ ਦੁਨੀਆਂ ਦੇ ਸਭ ਤੋਂ ਮਹਿੰਗੇ ਅੰਬ ਦਾ ਦਰਜਾ ਹਾਸਲ ਹੈ। ਇਸ ਅੰਬ ਦਾ ਨਾਂ ਮਿਆਜ਼ਾਕੀ ਹੈ। ਇਹ ਜਾਪਾਨੀ ਫਲ ਹੈ। ਇਹ ਸੁਆਦ ਵਿੱਚ ਬਹੁਤ ਮਿੱਠਾ ਹੁੰਦਾ ਹੈ। ਜੇਕਰ ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇੱਕ ਅੰਬ ਦੀ ਕੀਮਤ ਡੇਢ ਲੱਖ ਤੋਂ ਦੋ ਲੱਖ ਰੁਪਏ ਦੇ ਕਰੀਬ ਹੈ। 

 

ਰੂਬੀ ਰੋਮਨ ਅੰਗੂਰ

 

ਸਭ ਤੋਂ ਮਹਿੰਗੇ ਫਲਾਂ ਦੀ ਸੂਚੀ ਵਿੱਚ ਇਸਦੀ ਚਰਚਾ ਹੁੰਦੀ ਹੈ। ਇਹ ਅੰਗੂਰ ਦੁਨੀਆਂ ਦੇ ਸਭ ਤੋਂ ਮਹਿੰਗੇ ਫਲਾਂ ਵਿੱਚ ਗਿਣਿਆ ਜਾਂਦਾ ਹੈ। ਇਸਦਾ ਰੰਗ ਲਾਲ ਹੁੰਦਾ ਹੈ। ਇਸ ਕਾਰਨ ਇਸਨੂੰ ਰੂਬੀ ਰੋਮਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਕ ਗੁੱਛੇ ਦੀ ਕੀਮਤ ਕਰੀਬ 10 ਲੱਖ ਰੁਪਏ ਹੈ।

ਇਹ ਵੀ ਪੜ੍ਹੋ