Dangerous Video: ਜੋੜਾ ਕਰ ਰਿਹਾ ਸੀ ਪਾਰਟੀ, ਉਪਰੋਂ ਉੱਡਦਾ ਜਹਾਜ਼ ਹੋਇਆ ਕਰੈਸ਼, ਮੌਕੇ 'ਤੇ ਹੀ ਹੋਈ ਪਾਇਲਟ ਦੀ ਮੌਤ 

Dangerous Video:ਜਹਾਜ਼ ਹਾਦਸੇ ਦਾ ਵੀਡੀਓ SOCAIL MEDIA 'ਤੇ ਵਾਇਰਲ ਹੋ ਰਿਹਾ ਹੈ। ਜਹਾਜ਼ ਉਸ ਥਾਂ 'ਤੇ ਹਾਦਸਾਗ੍ਰਸਤ ਹੋਇਆ, ਜਿੱਥੇ ਇਕ ਜੋੜਾ ਪਾਰਟੀ ਕਰ ਰਿਹਾ ਸੀ। ਹਾਦਸਾ ਦੇਖਣ ਤੋਂ ਬਾਅਦ ਪਾਰਟੀ 'ਚ ਮੌਜੂਦ ਲੋਕਾਂ 'ਚ ਹੜਕੰਪ ਮਚ ਗਿਆ।

Share:

Dangerous Video: ਜਹਾਜ਼ ਕਰੈਸ਼ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਜਹਾਜ਼ ਹਾਦਸੇ ਦਾ ਵੀਡੀਓ ਜਾਰੀ ਹੋਵੇ। ਫਿਲਹਾਲ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਪਾਰਕ 'ਚ ਪਾਰਟੀ ਕਰ ਰਹੇ ਜੋੜੇ 'ਤੇ ਜਹਾਜ਼ ਕ੍ਰੈਸ਼ ਹੋ ਗਿਆ। ਜਿਸ ਕਾਰਨ ਉੱਥੋਂ ਦਾ ਸੁਹਾਵਣਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਅਤੇ ਲੋਕ ਚੀਕਾਂ ਮਾਰਨ ਲੱਗ ਪਏ।

ਮਾਮਲਾ ਅਮਰੀਕਾ ਦੇ ਮੈਕਸੀਕੋ ਸਿਟੀ ਦਾ ਹੈ। ਜਿੱਥੇ ਇੱਕ ਜੋੜੇ ਨੇ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਇੱਕ ਜੈਂਡਰ ਲਿਵੀਲ ਸਮਾਰੋਹ ਦਾ ਆਯੋਜਨ ਕੀਤਾ ਸੀ। ਇਸ ਸਮਾਗਮ ਵਿੱਚ ਸੈਂਕੜੇ ਲੋਕ ਬੱਚੇ ਦਾ ਜੈਂਡਰ ਜਾਨਣ ਲਈ ਪਹੁੰਚੇ ਸਨ। ਜੋੜੇ ਦੇ ਸਮਾਗਮ ਨੂੰ ਖਾਸ ਬਣਾਉਣ ਲਈ, ਇੱਕ ਜਹਾਜ਼ ਨੂੰ ਉੱਪਰ ਤੋਂ ਰੰਗ ਵਰਸਾਉਣੇ ਸਨ ਜਦੋਂ ਜਹਾਜ਼ ਅਜਿਹਾ ਕਰ ਰਿਹਾ ਸੀ ਤਾਂ ਇਹ ਹਾਦਸਾਗ੍ਰਸਤ ਹੋ ਗਿਆ।

ਰੰਗਾਂ ਦੀ ਵਰਖਾ ਕਰਨ ਆਇਆ ਜਹਾਜ਼ ਹੋਇਆ ਕਰੈਸ਼ 

ਵੀਡੀਓ 'ਚ ਅੱਗੇ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਜਦੋਂ ਜਹਾਜ਼ ਮੈਦਾਨ 'ਤੇ ਉਪਰੋਂ ਰੰਗਾਂ ਦੀ ਵਰਖਾ ਕਰ ਰਿਹਾ ਸੀ ਤਾਂ ਉਥੇ ਮੌਜੂਦ ਲੋਕ ਰੰਗਾਂ ਦੀ ਵਰਖਾ ਦੇਖ ਕੇ ਖੁਸ਼ ਹੋ ਗਏ। ਪਰ ਕੁਝ ਦੇਰ ਬਾਅਦ ਘਟਨਾ ਵਾਲੀ ਥਾਂ ਤੋਂ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ।

ਜਿਵੇਂ ਹੀ ਉਡਦਾ ਹੈ ਜਹਾਜ਼ ਦਾ ਇੱਕ ਪਾਸਾ ਹੋ ਜਾਂਦਾ ਹੈ ਖਰਾਬ

ਦਰਅਸਲ, ਜਿਵੇਂ ਹੀ ਜਹਾਜ਼ ਘਟਨਾ ਵਾਲੀ ਥਾਂ 'ਤੇ ਉੱਡਦਾ ਹੈ, ਜਹਾਜ਼ ਦਾ ਇਕ ਪਾਸਾ ਖਰਾਬ ਹੋ ਜਾਂਦਾ ਹੈ ਅਤੇ ਜਹਾਜ਼ ਘਟਨਾ ਵਾਲੀ ਥਾਂ ਤੋਂ ਕੁਝ ਦੂਰ ਹੀ ਕਰੈਸ਼ ਹੋ ਜਾਂਦਾ ਹੈ। ਹਾਦਸੇ 'ਚ ਪਾਇਲਟ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਕੁਝ ਸਮੇਂ ਬਾਅਦ ਪਾਇਲਟ ਦੀ ਮੌਤ ਹੋ ਗਈ। ਪਾਇਲਟ ਦਾ ਨਾਂ ਲੁਈਸ ਏਂਜਲ ਲੋਪੇਜ਼ ਹੇਰਾਸ ਹੈ, ਜਿਸ ਦੀ ਉਮਰ 38 ਸਾਲ ਦੱਸੀ ਜਾ ਰਹੀ ਹੈ।

ਵੀਡੀਓ ਦੇਖਣ ਤੋਂ ਬਾਅਦ ਪਾਰਟੀ ਕਰ ਰਹੇ ਲੋਕਾਂ 'ਤੇ ਭੜਕੇ ਯੂਜ਼ਰਸ 

ਦੱਸ ਦਈਏ ਕਿ ਹਾਦਸੇ ਤੋਂ ਬਾਅਦ ਪਾਰਟੀ ਕਰ ਰਹੇ ਲੋਕ ਕਰੈਸ਼ ਹੋਏ ਜਹਾਜ਼ ਨੂੰ ਦੇਖਣ ਲਈ ਮੌਕੇ 'ਤੇ ਵੀ ਨਹੀਂ ਗਏ। ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਲੋਕ ਆਪਣੀ ਪਾਰਟੀ 'ਚ ਖੁਸ਼ ਨਜ਼ਰ ਆਏ। ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ @PicturesFoIder ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਕਾਫੀ ਗੁੱਸੇ 'ਚ ਨਜ਼ਰ ਆਏ। ਇਸ ਹਾਦਸੇ ਤੋਂ ਬਾਅਦ ਪਾਰਟੀ ਕਰ ਰਹੇ ਲੋਕਾਂ 'ਤੇ ਲੋਕਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅੱਜ ਦੇ ਲੋਕਾਂ ਨੂੰ ਦੂਜਿਆਂ ਲਈ ਕੋਈ ਤਰਸ ਨਹੀਂ ਹੈ। ਹਰ ਕੋਈ ਆਪਣੀ ਹੀ ਧੁਨ ਵਿੱਚ ਮਗਨ ਹੈ।

ਇਹ ਵੀ ਪੜ੍ਹੋ