window seat 'ਤੇ ਬੈਠੇ ਯਾਤਰੀ ਨੇ ਸਿਰ ਕੱਢਿਆ ਬਾਹਰ, ਵੇਖੋ ਫੇਰ ਕੀ ਹੋਇਆ...

Video ਆਂਧਰਾ ਪ੍ਰਦੇਸ਼ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੀ ਹੈ। ਜਿਸ ਵਿੱਚ ਇੱਕ ਯਾਤਰੀ ਦਾ ਸਿਰ ਖਿੜਕੀ ਵਿੱਚ ਫਸ ਜਾਂਦਾ ਹੈ। ਸੁੰਦਰ ਰਾਓ ਨਾਮ ਦਾ ਯਾਤਰੀ ਸਫ਼ਰ ਦੌਰਾਨ ਬੱਸ ਵਿੱਚ ਤਾਜ਼ੀ ਹਵਾ ਲੈਣਾ ਚਾਹੁੰਦਾ ਸੀ।

Share:

ਲੋਕ ਅਕਸਰ ਸਫ਼ਰ ਕਰਦੇ ਸਮੇਂ ਵਿੰਡੋ ਸੀਟ ਲੈਣਾ ਪਸੰਦ ਕਰਦੇ ਹਨ। window seat 'ਤੇ ਬੈਠ ਕੇ ਸਫਰ ਕਰਨ ਦਾ ਵੱਖਰਾ ਹੀ ਮਜ਼ਾ ਹੈ। ਬੱਚੇ ਹੋਣ ਜਾਂ ਵੱਡੇ, ਹਰ ਕੋਈ ਵਿੰਡੋ ਸੀਟ 'ਤੇ ਬੈਠਣਾ ਚਾਹੁੰਦਾ ਹੈ। ਪਰ ਜੇਕਰ ਲਾਪਰਵਾਹੀ ਦਿਖਾਈ ਜਾਵੇ ਤਾਂ ਕਈ ਵਾਰ ਵਿੰਡੋ ਸੀਟ ਖਤਰਨਾਕ ਸਾਬਤ ਹੋ ਸਕਦੀ ਹੈ। ਸੋਸ਼ਲ ਮੀਡੀਆ 'ਤੇ ਇਕ video viral ਹੋ ਰਿਹਾ ਹੈ, ਜਿਸ 'ਚ ਬੱਸ ਦੀ ਵਿੰਡੋ ਸੀਟ 'ਤੇ ਬੈਠੇ ਇਕ ਯਾਤਰੀ ਨਾਲ ਕੁਝ ਅਜਿਹਾ ਹੀ ਹੋਇਆ। ਵੀਡੀਓ ਆਂਧਰਾ ਪ੍ਰਦੇਸ਼ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੀ ਹੈ। ਜਿਸ ਵਿੱਚ ਇੱਕ ਯਾਤਰੀ ਦਾ ਸਿਰ ਖਿੜਕੀ ਵਿੱਚ ਫਸ ਜਾਂਦਾ ਹੈ। ਸੁੰਦਰ ਰਾਓ ਨਾਮ ਦਾ ਯਾਤਰੀ ਸਫ਼ਰ ਦੌਰਾਨ ਬੱਸ ਵਿੱਚ ਤਾਜ਼ੀ ਹਵਾ ਲੈਣਾ ਚਾਹੁੰਦਾ ਸੀ। ਜਿਸ ਲਈ ਉਸ ਨੇ ਬੱਸ ਦੀ ਖਿੜਕੀ ਤੋਂ ਆਪਣਾ ਸਿਰ ਬਾਹਰ ਕੱਢ ਲਿਆ, ਪਰ ਉਸਦਾ ਸਿਰ ਖਿੜਕੀ ਵਿੱਚ ਹੀ ਫਸ ਗਿਆ।

ਲੋਕਾਂ ਨੂੰ ਕਰਨੀ ਪਈ ਜੱਦੋ-ਜਹਿਦ

Bus ਦੇ ਡਰਾਈਵਰ ਨੇ ਸ਼੍ਰੀਕਾਕੁਲਮ ਦੇ ਟੇਕਲੀ ਸਟੈਂਡ 'ਤੇ ਬੱਸ ਨੂੰ ਰੋਕਿਆ, ਜਿੱਥੇ ਸਥਾਨਕ ਲੋਕ ਵੀ ਸੁੰਦਰ ਰਾਓ ਦੀ ਮਦਦ ਲਈ ਅੱਗੇ ਆਏ। ਕਾਫੀ ਜੱਦੋ-ਜਹਿਦ ਤੋਂ ਬਾਅਦ ਉਸਦਾ ਸਿਰ ਸੁਰੱਖਿਅਤ ਖਿੜਕੀ ਤੋਂ ਬਾਹਰ ਕੱਢਣ ਵਿਚ ਕਾਮਯਾਬੀ ਮਿਲੀ। ਇਸ ਦੌਰਾਨ ਉੱਥੇ ਮੌਜੂਦ ਲੋਕ ਇਹ ਦੇਖ ਕੇ ਕਾਫੀ ਪਰੇਸ਼ਾਨ ਹੋ ਗਏ। ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੁੰਦਰ ਰਾਓ ਦਾ ਸਿਰ ਖਿੜਕੀ 'ਚ ਬੁਰੀ ਤਰ੍ਹਾਂ ਨਾਲ ਫਸਿਆ ਹੋਇਆ ਹੈ। ਲੋਕ ਬੱਸ ਦੇ ਬਾਹਰ ਅਤੇ ਅੰਦਰੋਂ ਬਚਾਅ ਕਾਰਜਾਂ ਵਿੱਚ ਰੁੱਝੇ ਹੋਏ ਹਨ।

ਇਹ ਵੀ ਪੜ੍ਹੋ