Train Chai Video: ਟ੍ਰੇਨ 'ਚ ਚਾਹ ਬਣਾਉਣ ਦਾ ਤਰੀਕਾ ਹੋਇਆ ਵਾਇਰਲ, ਵੇਖੋ ਵੀਡੀਓ

Train Chai Video: ਟਰੇਨ 'ਚ ਵਾਟਰ ਬਾਇਲਰ ਦੀ ਮਦਦ ਨਾਲ ਚਾਹ ਬਣਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਚਾਹ ਬਣਾਉਣ ਦੀ ਪ੍ਰਕਿਰਿਆ ਅਤੇ ਸਫਾਈ ਦੀ ਕਮੀ ਨੂੰ ਦੇਖਦੇ ਹੋਏ ਲੋਕ ਰੇਲਵੇ ਦੀ ਆਲੋਚਨਾ ਕਰ ਰਹੇ ਹਨ।

Share:

ਹਾਈਲਾਈਟਸ

  • ਟ੍ਰੇਨ  'ਚ  ਚਾਹ ਬਣਾਉਂਦੇ ਸਮੇਂ ਨਹੀਂ ਰੱਖੀ ਜਾਂਦੀ ਸਫਾਈ 
  • ਬਾਟਲਰ ਬਾਇਲਰ ਦੀ ਮਦਦ ਨਾਲ ਬਣਾਈ ਜਾ ਰਹੀ ਚਾਹ

ਟ੍ਰੈਡਿੰਗ ਨਿਊਜ। ਇਨ੍ਹੀ ਦਿਨੀਂ ਟਰੇਨ 'ਚ ਚਾਹ ਬਣਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਅਸਲ 'ਚ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਲੋਕ ਟਰੇਨ ਦੇ ਫਰਸ਼ 'ਤੇ ਬੈਠੇ ਚਾਹ ਬਣਾ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਟੀਲ ਦੇ ਭਾਂਡੇ 'ਚ ਦੁੱਧ ਹੈ ਅਤੇ ਇਸ ਨੂੰ ਵਾਟਰ ਬੁਆਇਲਰ ਦੀ ਮਦਦ ਨਾਲ ਉਬਾਲਿਆ ਜਾ ਰਿਹਾ ਹੈ। ਇਸ ਦੌਰਾਨ ਉੱਥੇ ਮੌਜੂਦ ਇੱਕ ਯਾਤਰੀ ਨੇ ਇਹ ਸਾਰਾ ਦ੍ਰਿਸ਼ ਕੈਦ ਕਰ ਲਿਆ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ 

ਇਸ ਵੀਡੀਓ ਨੂੰ @rohit_mehani ਨਾਮ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ ਇਸ ਨੂੰ ਰੋਕਣ ਦੀ ਲੋੜ ਹੈ। ਇਸ ਵੀਡੀਓ 'ਤੇ ਲਿਖਿਆ ਹੈ ਕਿ ਭਾਰਤੀ ਰੇਲਵੇ ਤੁਹਾਨੂੰ ਚਾਹ ਪਰੋਸਦਾ ਹੈ। ਉਹ ਟੂਟੀ ਦੇ ਪਾਣੀ ਅਤੇ ਪਾਣੀ ਦੇ ਬਾਇਲਰ ਦੀ ਵਰਤੋਂ ਕਰਦਾ ਹੈ। ਚਾਹ ਬਣਾਉਣ ਦੀ ਪ੍ਰਕਿਰਿਆ ਅਤੇ ਸਫਾਈ ਦੀ ਕਮੀ ਨੂੰ ਦੇਖਦੇ ਹੋਏ ਲੋਕ ਰੇਲਵੇ ਦੀ ਆਲੋਚਨਾ ਕਰ ਰਹੇ ਹਨ।

ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ 

ਇਸ ਵੀਡੀਓ ਨੂੰ ਲਿਖਣ ਤੱਕ ਲਗਭਗ 35 ਮਿਲੀਅਨ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 4 ਲੱਖ 48 ਹਜ਼ਾਰ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਇਸ ਵੀਡੀਓ 'ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਸਵਾਲ ਰੇਲਵੇ ਕਰਮਚਾਰੀ ਨੂੰ ਨਹੀਂ ਸਗੋਂ ਰੇਲਵੇ ਮੰਤਰੀ ਨੂੰ ਪੁੱਛੇ ਜਾਣੇ ਚਾਹੀਦੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਵਾਟਰ ਬਾਇਲਰ ਨਾਲ ਕੀ ਸਮੱਸਿਆ ਹੈ।

ਇਹ ਵੀ ਪੜ੍ਹੋ