ਸਾਲਾਂ ਤੋਂ ਘਰ ਵਿੱਚ ਦੱਬੇ ਰਾਜ ਤੋਂ ਉੱਠਿਆ ਪਰਦਾ, ਜਾਣੋ ਕੀ ਨਿਕਲਿਆ...

ਬ੍ਰਿਟਿਸ਼ ਜੋੜਾ ਸਾਲ 2015 ਵਿੱਚ ਇਸ ਘਰ ਵਿੱਚ ਸ਼ਿਫਟ ਹੋਇਆ ਸੀ। ਉਸਨੇ ਜਿਸ ਤੋਂ ਘਰ ਖਰੀਦਿਆ ਸੀ, ਉਸਨੇ ਸ਼ਰਤ ਰੱਖੀ ਸੀ ਕਿ ਉਹ ਘਰ ਖਰੀਦਣ ਦੇ ਬਾਅਦ ਹੀ ਇਸਦੀ ਪੂਰੀ ਤਰ੍ਹਾਂ ਜਾਂਚ ਕਰ ਸਕੇਗਾ।

Share:

ਕਈ ਵਾਰ ਘਰਾਂ ਵਿੱਚ ਕੁੱਝ ਅਜਿਹੇ ਰਾਜ ਛੁਪੇ ਹੁੰਦੇ ਹਨ, ਜਿਨ੍ਹਾਂ ਤੋਂ ਪਰਦਾ ਉੱਠਦਿਆਂ ਹੀ ਅੱਖਾਂ ਫਟੀਆਂ ਰਹਿ ਜਾਂਦੀਆਂ ਹਨ। ਘਰਾਂ ਵਿੱਚ ਕੁੱਝ ਅਜਿਹਾ ਸਾਹਮਣੇ ਆ ਜਾਂਦਾ ਹੈ, ਜਿਸ ਤੇ ਇਕ ਵਾਰ ਤਾਂ ਯਕੀਨ ਕਰਨਾ ਵੀ ਔਖਾ ਹੋ ਜਾਂਦਾ ਹੈ। ਅਜਿਹੀ ਹੀ ਇੱਕ ਘਟਨਾ ਬ੍ਰਿਟਿਸ਼ ਜੋੜੇ ਨਾਲ ਵਾਪਰੀ ਹੈ। ਉਹਨਾਂ ਨੇ ਘਰ ਦੇ ਹੇਠਾਂ ਇੱਕ ਅਜਿਹਾ ਕਮਰਾ ਲੱਭਾ ਹੈ, ਜੋ ਲੰਬੇ ਸਮੇਂ ਤੋਂ ਅੱਖੋਂ ਪਰੋਖਾ ਸੀ। ਮਿਰਰ ਵੈੱਬਸਾਈਟ ਦੀ ਰਿਪੋਰਟ ਮੁਤਾਬਕ 2020 'ਚ ਬ੍ਰਿਟੇਨ ਦੇ 41 ਸਾਲਾ ਬੇਨ ਮਾਨ ਅਤੇ ਉਸ ਦੀ ਪਤਨੀ ਕਿੰਬਰਲੇ ਜੇਨ ਨਾਲ ਇਕ ਹੈਰਾਨੀਜਨਕ ਘਟਨਾ ਵਾਪਰੀ। ਦਰਅਸਲ ਸਾਲ 2015 ਵਿੱਚ ਬੇਨ ਇਸ ਘਰ ਵਿੱਚ ਸ਼ਿਫਟ ਹੋਇਆ ਸੀ। ਉਸਨੇ ਜਿਸ ਤੋਂ ਘਰ ਖਰੀਦਿਆ ਸੀ, ਉਸਨੇ ਸ਼ਰਤ ਰੱਖੀ ਸੀ ਕਿ ਉਹ ਘਰ ਖਰੀਦਣ ਦੇ ਬਾਅਦ ਹੀ ਇਸਦੀ ਪੂਰੀ ਤਰ੍ਹਾਂ ਜਾਂਚ ਕਰ ਸਕੇਗਾ। ਘਰ ਖਰੀਦਣ ਦੇ ਪੰਜ ਸਾਲ ਬਾਅਦ ਅਚਾਨਕ ਇੱਕ ਦਿਨ ਉਸਨੇ ਇੱਕ ਹਿੱਸੇ ਵਿੱਚ ਪਈ ਗਲੀ ਹੋਈ ਲੱਕੜ ਨੂੰ ਬਦਲਣ ਦਾ ਮਨ ਬਣਾਇਆ। ਇਹ ਅਸਲ ਵਿੱਚ ਲੱਕੜੀ ਦਾ ਦਰਵਾਜ਼ਾ ਸੀ, ਜਿਸਦੇ ਪਿੱਛੇ ਇੱਕ ਰਸਤਾ ਲੁਕਿਆ ਹੋਇਆ ਸੀ।

ਬੇਸਮੈਂਟ ਦੀ ਹੋਈ ਖੋਜ

ਜਦੋਂ ਉਸ ਨੇ ਲੱਕੜਾਂ ਨੂੰ ਹਟਾਇਆ, ਤਾਂ ਹੇਠਾਂ ਜਾਣ ਲਈ ਪੌੜੀਆਂ ਦਿਖਾਈ ਦਿੱਤੀਆਂ। ਜਦੋਂ ਉਹ ਹੇਠਾਂ ਗਿਆ ਤਾਂ ਉਸਨੂੰ ਇੱਕ ਗੁਪਤ ਕੋਠੜੀ ਦਿਸੀ। ਬੇਸਮੈਂਟ ਪਾਣੀ ਅਤੇ ਗੰਦਗੀ ਨਾਲ ਭਰੀ ਹੋਈ ਸੀ। ਉਹ ਇਸ ਨੂੰ ਦੇਖ ਕੇ ਹੈਰਾਨ ਰਹਿ ਗਿਆ। ਉਸਨੇ ਇਸ ਬਾਰੇ ਵਿੱਚ ਘਰ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਸਾਰੇ ਇਸ ਬੇਸਮੈਂਟ ਨੂੰ ਦੇਖ ਕੇ ਹੈਰਾਨ ਰਹਿ ਗਏ। ਇਸ ਤੋਂ ਬਾਦ ਇਸ ਵਿੱਚ ਕੁੱਝ ਬਨਾਉਣ ਦਾ ਫੈਸਲਾ ਕੀਤਾ ਗਿਆ।

 

ਘਰੇਲੂ ਸਿਨੇਮਾ ਵਿੱਚ ਬਦਲਿਆ

ਉਸ ਨੇ ਹੌਲੀ-ਹੌਲੀ ਇਸ ਕਮਰੇ ਨੂੰ ਘਰੇਲੂ ਸਿਨੇਮਾ ਵਿੱਚ ਬਦਲ ਦਿੱਤਾ। ਉਸ ਸਮੇਂ ਉਨ੍ਹਾਂ ਦੀ 1 ਸਾਲ ਦੀ ਬੇਟੀ ਬੇਲਾ ਸੀ, ਜੋ ਹੁਣ 3 ਸਾਲ ਦੀ ਹੈ। ਇਸ ਕਮਰੇ ਨੂੰ ਬਦਲਣ ਲਈ ਉਸ ਨੂੰ 4.7 ਲੱਖ ਰੁਪਏ ਦਾ ਖਰਚਾ ਆਇਆ। ਉਸਨੇ ਕਮਰੇ ਵਿੱਚ ਇੱਕ ਪ੍ਰੋਜੈਕਟਰ, ਸੋਫਾ, ਬਾਰ ਏਰੀਆ ਆਦਿ ਵੀ ਬਣਾਇਆ, ਜਿਸ ਤੋਂ ਬਾਅਦ ਇਹ ਇੱਕ ਬਹੁਤ ਹੀ ਵਿਲੱਖਣ ਅਨੁਭਵ ਦੇ ਰਿਹਾ ਸੀ। ਇਹ ਕੰਮ ਅਕਤੂਬਰ 2020 ਵਿੱਚ ਸ਼ੁਰੂ ਹੋਇਆ ਅਤੇ 2022 ਤੱਕ ਚੱਲਿਆ।

ਇਹ ਵੀ ਪੜ੍ਹੋ