Viral Video: ਸਜਾ ਸੁਣਾਉਂਦੇ ਹੀ ਗੁੱਸੇ ਵਿੱਚ ਆਏ ਬੈਟਰੀ ਚੋਰ ਨੇ ਮਹਿਲਾ ਜੱਜ ਨਾਲ ਕੀਤੀ ਕੁੱਟਮਾਰ

ਸੋਸ਼ਲ ਮੀਡੀਆ ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਦਾਲਤ ਵਿੱਚ ਜੱਜ ਵਲੋਂ ਸਜ਼ਾ ਸੁਣਾਏ ਜਾਣ ਤੇ ਦੋਸ਼ੀ ਉਸ ਤੇ ਹਮਲਾ ਕਰ ਦਿੰਦਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋਸ਼ੀ ਜੱਜ ਵੱਲ ਛਾਲਾਂ ਮਾਰਦਾ ਹੈ ਅਤੇ ਫਿਰ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ।

Share:

Viral Video: ਤੁਸੀਂ ਅਕਸਰ ਅਦਾਲਤ ਵਿੱਚ ਦੇਖਿਆ ਹੋਣਾ ਕਿ ਜਦੋਂ ਸਜ਼ਾ ਸੁਣਾਈ ਜਾਂਦੀ ਹੈ ਤਾਂ ਦੋਸ਼ੀ ਸਜ਼ਾ ਸੁਣਨ ਤੋਂ ਬਾਅਦ ਰੋ ਪੈਂਦਾ ਹੈ ਅਤੇ ਕਈ ਵਾਰੀ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੁੰਦਾ ਹੈ। ਪਰ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਹੋਰ ਕੋਈ ਸੁਣ ਕੇ ਹੈਰਾਨ ਰਹਿ ਜਾਂਦਾ ਹੈ। ਸੋਸ਼ਲ ਮੀਡੀਆ ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਦਾਲਤ ਵਿੱਚ ਮਹਿਲਾ ਜੱਜ ਵਲੋਂ ਸਜ਼ਾ ਸੁਣਾਏ ਜਾਣ ਤੇ ਦੋਸ਼ੀ ਉਸ ਤੇ ਹਮਲਾ ਕਰ ਦਿੰਦਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋਸ਼ੀ ਮਹਿਲਾ ਜੱਜ ਵੱਲ ਛਾਲਾਂ ਮਾਰਦਾ ਹੈ ਅਤੇ ਫਿਰ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਇਹ ਸਭ ਕੁਝ ਏਨੀ ਕਾਹਲੀ ਵਿੱਚ ਹੋਇਆ ਕਿ ਸੁਰੱਖਿਆ ਕਰਮੀਆਂ ਨੂੰ ਮੁਲਜ਼ਮਾਂ ਨੂੰ ਰੋਕਣ ਦਾ ਸਮਾਂ ਨਹੀਂ ਮਿਲਿਆ। ਹਾਲਾਂਕਿ ਕੁਝ ਸਮੇਂ ਬਾਅਦ ਮੁਲਜ਼ਮ ਕਾਬੂ ਕਰ ਲਿਆ ਗਿਆ।

ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ

ਰਿਪੋਰਟਾਂ ਮੁਤਾਬਕ ਦੇਓਬਰਾ ਰੇਡਨ ਨਾਂ ਦੇ ਵਿਅਕਤੀ 'ਤੇ ਤਿੰਨ ਵਾਰ ਬੈਟਰੀਆਂ ਚੋਰੀ ਕਰਨ ਦਾ ਦੋਸ਼ ਲੱਗਾ ਸੀ। ਇਸੇ ਮਾਮਲੇ 'ਚ ਬੀਤੇ ਬੁੱਧਵਾਰ ਨੂੰ ਕਲਾਰਕ ਕਾਊਂਟੀ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜ਼ੇਲ ਭੇਜਣ ਦੇ ਹੁਕਮ ਦਿੱਤੇ ਹਨ। ਜੱਜ ਨੇ ਜਿਵੇਂ ਹੀ ਇਹ ਫੈਸਲਾ ਸੁਣਾਇਆ। ਦੋਸ਼ੀ ਨੇ ਗੁੱਸੇ 'ਚ ਆ ਕੇ ਜੱਜ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦਾ ਸਾਰਾ ਦ੍ਰਿਸ਼ ਉਥੇ ਲੱਗੇ ਕੈਮਰੇ 'ਚ ਰਿਕਾਰਡ ਹੋ ਗਿਆ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਦੋਸ਼ੀ ਨੇ ਸਜ਼ਾ ਸੁਣਦੇ ਹੀ ਜੱਜ 'ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ