Strange Case: ਜੁੱਤੀਆਂ ਖਰਾਬ ਹੋਣ ਕਰਕੇ ਨਹੀਂ ਪਹੁੰਚ ਸਕਿਆ ਸਾਲੇ ਦੇ ਵਿਆਹ 'ਚ, ਦੁਕਾਨਦਾਰ ਨੂੰ ਭੇਜਿਆ ਨੋਟਿਸ

ਪੀੜਤ ਵਿਅਕਤੀ ਨੇ ਦੁਕਾਨਦਾਰ ਤੋਂ ਮਾਨਸਿਕ ਅਤੇ ਮਾਲੀ ਨੁਕਸਾਨ ਲਈ 10,000 ਰੁਪਏ, ਜੁੱਤੀਆਂ ਦੀ ਕੀਮਤ 1200 ਰੁਪਏ ਅਤੇ ਨੋਟਿਸ ਰਜਿਸਟਰੀ ਦੇ ਖਰਚੇ 2100 ਰੁਪਏ ਦੀ ਮੰਗ ਕੀਤੀ ਹੈ।

Share:

ਹਾਈਲਾਈਟਸ

  • ਜੁੱਤੀ ਮਿਲਣ ਦੇ 4-5 ਦਿਨਾਂ ਵਿੱਚ ਹੀ ਖਰਾਬ ਹੋ ਗਈ

UP News: ਯੂਪੀ ਦੇ ਫਤਿਹਪੁਰ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਜੁੱਤੀਆਂ ਦੇ ਦੁਕਾਨਦਾਰ ਨੂੰ ਅਜੀਬ-ਗਰੀਬ ਨੋਟਿਸ ਭੇਜਿਆ ਹੈ। ਜਿਸ ਵਿਚ ਉਸ ਨੇ ਇਲਜਾਮ ਲਾਇਆ ਹੈ ਕਿ ਜੁੱਤੀ ਵੇਚਣ ਵਾਲੇ ਨੇ ਉਸ ਨੂੰ ਬਾਟਾ ਜੁੱਤੀ ਕਹਿ ਕੇ ਮਾੜੀ ਜੁੱਤੀ ਦਿੱਤੀ ਸੀ। ਜਿਸ ਕਾਰਨ ਉਹ ਆਪਣੇ ਸਾਲੇ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਿਆ ਅਤੇ ਉਸ ਦਾ ਮਾਨਸਿਕ ਤਣਾਅ ਵੱਧ ਗਿਆ। ਇਸ ਤੋਂ ਬਾਅਦ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਹੋ ਗਿਆ। ਜਿਸਦਾ ਇਲਾਜ ਦਿਲ ਦੇ ਰੋਗ ਸੰਸਥਾਨ ਵਿੱਚ ਚੱਲ ਰਿਹਾ ਹੈ। ਪੀੜਤ ਵਿਅਕਤੀ ਨੇ ਦੁਕਾਨਦਾਰ ਤੋਂ ਮਾਨਸਿਕ ਅਤੇ ਮਾਲੀ ਨੁਕਸਾਨ ਲਈ 10,000 ਰੁਪਏ, ਜੁੱਤੀਆਂ ਦੀ ਕੀਮਤ 1200 ਰੁਪਏ ਅਤੇ ਨੋਟਿਸ ਰਜਿਸਟਰੀ ਦੇ ਖਰਚੇ 2100 ਰੁਪਏ ਦੀ ਮੰਗ ਕੀਤੀ ਹੈ।

ਬਾਟਾ ਕੰਪਨੀ ਦੀ ਕਹਿ ਕੇ ਦਿੱਤੀ ਖਰਾਬ ਜੁੱਤੀ

ਇਹ ਅਜੀਬ ਨੋਟਿਸ ਭੇਜਣ ਵਾਲੇ ਵਿਅਕਤੀ ਦਾ ਨਾਂ ਗਿਆਨੇਂਦਰ ਭਾਨ ਤ੍ਰਿਪਾਠੀ ਹੈ, ਜੋ ਫਤਿਹਪੁਰ ਜ਼ਿਲੇ ਦੇ ਕੋਤਵਾਲੀ ਖੇਤਰ ਦੇ ਕਲੈਕਟਰਗੰਜ ਦਾ ਰਹਿਣ ਵਾਲਾ ਹੈ। ਇਸ ਮਾਮਲੇ ਵਿੱਚ ਜਦੋਂ ਪੀੜਤ ਗਿਆਨੇਂਦਰ ਭਾਨ ਤ੍ਰਿਪਾਠੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਸਿਵਲ ਲਾਈਨ ਵਿੱਚ ਜੁੱਤੀਆਂ ਦੀ ਦੁਕਾਨ ਤੋਂ ਜੁੱਤੀ ਲੈ ਕੇ ਗਿਆ ਸੀ। ਵਿਅਕਤੀ ਨੇ ਦੱਸਿਆ ਕਿ ਉਸ ਨੇ ਇਹ ਜੁੱਤੀ 21 ਨਵੰਬਰ 2023 ਨੂੰ ਖਰੀਦੀ ਸੀ। ਦੁਕਾਨਦਾਰ ਨੇ ਉਸ ਨੂੰ ਦੱਸਿਆ ਸੀ ਕਿ ਇਹ ਬਾਟਾ ਕੰਪਨੀ ਦੀ ਜੁੱਤੀ ਹੈ ਜੋ ਕਈ ਦਿਨ ਚੱਲੇਗੀ। ਪਰ ਜੁੱਤੀ ਮਿਲਣ ਦੇ 4-5 ਦਿਨਾਂ ਵਿੱਚ ਹੀ ਖਰਾਬ ਹੋ ਗਈ। ਜਿਸ ਕਾਰਨ ਉਹ ਆਪਣੇ ਸਾਲੇ ਦੇ ਵਿਆਹ ਵਿੱਚ ਨਹੀਂ ਜਾ ਸਕਿਆਂ। ਇਸ ਕਾਰਨ ਉਹ ਕਾਫੀ ਬੀਮਾਰ ਵੀ ਹੋ ਗਿਆ। ਉਸਨੂੰ ਦਿਲ ਦੀ ਬਿਮਾਰੀ ਹੋ ਗਈ। ਜਦੋਂ ਉਹ ਹਸਪਤਾਲ ਤੋਂ ਵਾਪਸ ਆਇਆ ਤਾਂ ਉਸਨੇ ਆਪਣੇ ਵਕੀਲ ਨਾਲ ਗੱਲ ਕੀਤੀ ਅਤੇ ਜੁੱਤੀਆਂ ਦੇ ਦੁਕਾਨਦਾਰ ਨੂੰ ਨੋਟਿਸ ਦਿੱਤਾ। ਉਹ ਦੁਕਾਨਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਵੀ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਦੋਂ ਤੋਂ ਮੈਂ ਉਹ ਜੁੱਤੀ ਵੀ ਨਹੀਂ ਪਹਿਨੀ।

ਇਹ ਵੀ ਪੜ੍ਹੋ