ਸ਼ਰੁਤੀ ਅਤੇ ਅਕਸ਼ਰਾ ਹਾਸਨ ਦੇ ਰਹੀਆਂ ਸਨ ਪੋਜ਼, ਵਿੱਚ ਆ ਗਏ ਧਰਮਿੰਦਰ, ਵੇਖੋ ਫੇਰ ਕੀ ਹੋਇਆ...

ਕਾਬਿਲ ਗੌਰ ਹੈ ਕਿ ਧਰਮਿੰਦਰ ਸਾਲ 2023 ਵਿੱਚ ਰਿਲੀਜ਼ ਹੋਈ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਨਜ਼ਰ ਆਏ ਸਨ।

Share:

ਹਾਈਲਾਈਟਸ

  • ਵੀਡੀਓ ਆਮਿਰ ਖਾਨ ਦੀ ਬੇਟੀ ਆਇਰਾ ਖਾਨ ਅਤੇ ਨੂਪੁਰ ਸ਼ਿਖਾਰੇ ਦੇ ਵਿਆਹ ਦੀ ਰਿਸੈਪਸ਼ਨ ਦਾ ਹੈ

ਇਨ੍ਹੀਂ ਦਿਨੀਂ ਆਇਰਾ ਖਾਨ ਅਤੇ ਨੂਪੁਰ ਸ਼ਿਖਾਰੇ ਦੇ ਵਿਆਹ ਦੀ ਰਿਸੈਪਸ਼ਨ ਸੁਰਖੀਆਂ ਬਟੋਰ ਰਹੀ ਹੈ। ਇਸ ਦੌਰਾਨ ਬਾਲੀਵੁੱਡ ਦੇ ਕਈ ਸਿਤਾਰੇ ਜੋੜੀ ਨੂੰ ਆਸ਼ੀਰਵਾਦ ਦੇਣ ਪਹੁੰਚ ਰਹੇ ਹਨ। ਰਿਸੈਪਸ਼ਨ ਦੇ ਦੌਰਾਨ ਸੁਪਰਸਟਾਰ ਧਰਮਿੰਦਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੋਇਆ ਕੱਝ ਇੰਝ ਕਿ ਦੋ ਅਭਿਨੇਤਰੀਆਂ ਫੋਟੋਸ਼ੂਟ ਕਰਵਾ ਰਹੀਆਂ ਸਨ। ਇਸ ਦੌਰਾਨ ਧਰਮਿੰਦਰ ਵਿਚਕਾਰ ਆ ਕੇ ਤਸਵੀਰਾਂ ਖਿੱਚਵਾਉਣ ਲੱਗ ਗਏ। ਪ੍ਰਸ਼ੰਸਕ ਉਨ੍ਹਾਂ ਦੇ ਇਸ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਵਿੱਚ ਕਮਲ ਹਾਸਨ ਦੀ ਬੇਟੀ ਸ਼ਰੁਤੀ ਅਤੇ ਅਕਸ਼ਰਾ ਹਾਸਨ ਇਕੱਠੇ ਪੋਜ਼ ਦੇ ਰਹਿਆਂ ਦਿੱਸਦੀਆਂ ਹਨ। ਇਸ ਦੌਰਾਨ ਧਰਮਿੰਦਰ ਵਿੱਚ ਆ ਕੇ ਪੋਜ਼ ਦੇਣ ਲੱਗਦੇ ਹਨ, ਜਿਸ 'ਤੇ ਦੋਵੇਂ ਹੱਸ ਕੇ ਸਾਈਡ 'ਤੇ ਚਲੀਆਂ ਜਾਂਦੀਆਂ ਹਨ।

ਪ੍ਰਤੀਕਿਰਿਆ ਆਈ ਸਾਹਮਣੇ 

ਇਸ ਵੀਡੀਓ 'ਤੇ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਕ ਯੂਜ਼ਰ ਨੇ ਲਿਖਿਆ, ਮੈਨੂੰ ਇਨ੍ਹਾਂ ਦੋਵਾਂ ਦਾ ਸਨਮਾਨ ਪਸੰਦ ਆਇਆ। ਇਕ ਹੋਰ ਯੂਜ਼ਰ ਨੇ ਲਿਖਿਆ, The one and only Heman। ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਆਮਿਰ ਖਾਨ ਦੀ ਬੇਟੀ ਆਇਰਾ ਖਾਨ ਅਤੇ ਨੂਪੁਰ ਸ਼ਿਖਾਰੇ ਦੇ ਵਿਆਹ ਦੀ ਰਿਸੈਪਸ਼ਨ ਦਾ ਹੈ। ਇਸ ਦੇ ਨਾਲ ਹੀ, ਪ੍ਰਸ਼ੰਸਕ ਟਿੱਪਣੀਆਂ ਵਿੱਚ ਦਿਲ ਦੀ ਇਮੋਜੀ ਦੀ ਵਰਖਾ ਕਰ ਰਹੇ ਹਨ। ਕਾਬਿਲ ਗੌਰ ਹੈ ਕਿ ਧਰਮਿੰਦਰ ਸਾਲ 2023 ਵਿੱਚ ਰਿਲੀਜ਼ ਹੋਈ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਨਜ਼ਰ ਆਏ ਸਨ।

ਇਹ ਵੀ ਪੜ੍ਹੋ