ਸੜਕ 'ਤੇ ਸਕੂਲੀ ਵਿਦਿਆਰਥਣਾਂ ਦੀ ਰੈਸਲਿੰਗ, ਦੇਖੋ ਵੀਡੀਓ

32 ਸੈਕਿੰਡ ਦੀ ਇਸ ਵੀਡੀਓ ਨੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਐਕਸ ਹੈਂਡਲ 'ਤੇ ਸ਼ੇਅਰ ਹੋਈ ਇਸ ਵੀਡੀਓ ਨੂੰ ਦੇਖ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕੀਤੇ ਜਾ ਰਹੇ ਹਨ। 

Share:

ਇੰਟਰਨੈੱਟ ਦੀ ਦੁਨੀਆਂ ਬਹੁਤ ਅਜੀਬ ਹੈ। ਕੁੱਝ ਨਹੀਂ ਕਹਿ ਸਕਦੇ ਕਿ ਇੱਥੇ ਕਦੋਂ ਤੇ ਕੀ ਦੇਖਣ ਨੂੰ ਮਿਲ ਜਾਵੇ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੋ ਸਕੂਲੀ ਵਿਦਿਆਰਥਣਾਂ ਵਿਚਾਲੇ ਜ਼ਬਰਦਸਤ ਲੜਾਈ ਹੁੰਦੀ ਨਜ਼ਰ ਆ ਰਹੀ ਹੈ। ਅਕਸਰ ਲੋਕ ਮੈਟਰੋ, ਟਰੇਨ, ਬੱਸ ਜਾਂ ਜਨਤਕ ਸਥਾਨ 'ਤੇ ਛੋਟੀਆਂ-ਛੋਟੀਆਂ ਗੱਲਾਂ 'ਤੇ ਲੜਦੇ ਹਨ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਲੜਾਈ ਦੀ ਵੀਡੀਓ ਵੀ ਇੰਟਰਨੈੱਟ 'ਤੇ ਦੇਖਣ ਨੂੰ ਮਿਲਦੀ ਹੈ। ਸਕੂਲੀ ਵਿਦਿਆਰਥਣਾਂ ਦੀ ਲੜਾਈ ਦਾ ਇੱਕ ਅਜਿਹਾ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

 

ਵੀਡੀਓ 'ਚ ਸਕੂਲ ਡਰੈੱਸ ਪਹਿਨੀ ਦੋਵੇਂ ਵਿਦਿਆਰਥਣਾਂ ਇਕ-ਦੂਜੇ ਨਾਲ ਬੁਰੀ ਤਰ੍ਹਾਂ ਲੜਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ 'ਚ ਦੋਵੇਂ ਲੜਕੀਆਂ ਸਫੇਦ ਦੁਪੱਟੇ ਦੇ ਨਾਲ-ਨਾਲ ਗਰੇਅ ਰੰਗ ਦੀ ਕਮੀਜ਼ 'ਚ ਨਜ਼ਰ ਆ ਰਹੀਆਂ ਹਨ। ਕਦੇ ਉਹ ਇੱਕ ਦੂਜੇ ਦੇ ਵਾਲ ਖਿੱਚ ਰਹੀਆਂ ਹਨ, ਕਦੇ ਇੱਕ-ਦੂਜੇ ਨੂੰ ਧੱਕਾ ਦੇ ਰਹੀਆਂ ਹਨ ਅਤੇ ਲੋਕ ਉਨ੍ਹਾਂ ਨੂੰ ਛੁਡਾਉਣ ਲਈ ਉਨ੍ਹਾਂ ਦੇ ਵਿਚਕਾਰ ਆਉਂਦੇ ਦਿਖਾਈ ਦੇ ਰਹੇ ਹਨ, ਪਰ ਉਹ ਲੜਕੀਆਂ  ਇੱਕ ਦੂਜੇ ਨਾਲ ਲੜਨ ਤੋਂ ਨਹੀਂ ਹਟਦੀਆਂ। ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤੀ ਗਈ ਹੈ। ਸਿਰਫ਼ 32 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 1 ਲੱਖ 41 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ, ਜਦੋਂ ਕਿ ਇਸ ਵੀਡੀਓ ਨੂੰ ਇੱਕ ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਯੂਜ਼ਰਸ ਵੀ ਵੀਡੀਓ 'ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। 

ਇਹ ਵੀ ਪੜ੍ਹੋ