ਯਮੁਨਾ ਪੁਲਿਨ 'ਤੇ ਪ੍ਰੇਮਾਨੰਦ ਮਹਾਰਾਜ ਦੀ ਅੰਮ੍ਰਿਤ ਵਰਖਾ, ਦੇਖੋ ਵੀਡਿਓ

ਮਹਾਰਾਜ ਦੇ ਦਾਦਾ ਸੰਨਿਆਸੀ ਸਨ ਅਤੇ ਪਿਤਾ ਵੀ ਅਧਿਆਤਮਕ ਵਿਚਾਰਾਂ ਵਾਲੇ ਸਨ। ਇਹਨਾਂ ਨੇ ਖੁਦ ਜ਼ਿੰਦਗੀ ਦਾ ਅਸਲੀ ਮਨੋਰਥ ਲੱਭਣ ਲਈ 13 ਸਾਲਾਂ ਦੀ ਉਮਰ ਵਿੱਚ ਤਿਆਗ ਕੀਤਾ। 

Share:

ਉੱਤਰ ਪ੍ਰਦੇਸ਼ ਵਿਖੇ ਵ੍ਰਿੰਦਾਵਨ ਰਹਿਣ ਵਾਲੇ 'ਪ੍ਰੇਮਾਨੰਦ ਜੀ' ਦੇ ਨਾਂ ਨਾਲ ਮਸ਼ਹੂਰ ਗੋਵਿੰਦ ਸ਼ਰਨ ਜੀ ਮਹਾਰਾਜ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ।  ਉਹਨਾਂ ਨੂੰ ਪ੍ਰੇਮਾਨੰਦ ਗੁਰੂ ਜੀ ਮਹਾਰਾਜ ਜਾਂ ਪ੍ਰੇਮਾਨੰਦ ਜੀ ਮਹਾਰਾਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪ੍ਰੇਮਾਨੰਦ ਮਹਾਰਾਜ ਨੇ ਯਮੁਨਾ ਪੁਲਿਨ ਜਾ ਕੇ ਅੰਮ੍ਰਿਤ ਵਰਖਾ ਕੀਤੀ। ਇਸਦੀ ਵੀਡਿਓ ਸ਼ੋਸ਼ਲ ਮੀਡੀਆ ਉਪਰ ਕਾਫੀ ਪਸੰਦ ਕੀਤੀ ਜਾ ਰਹੀ ਹੈ। ਲੱਖਾਂ ਲੋਕ ਹੁਣ ਤੱਕ ਦੇਖ ਚੁੱਕੇ ਹਨ। 

ਕੌਣ ਹਨ ਪ੍ਰੇਮਾਨੰਦ ਜੀ 

ਗੋਵਿੰਦ ਸ਼ਰਨ ਜੀ ਮਹਾਰਾਜ ਇੱਕ ਭਾਰਤੀ ਧਾਰਮਿਕ ਗੁਰੂ, ਹਿੰਦੂ ਪ੍ਰਚਾਰਕ ਅਤੇ ਕਥਾ ਵਾਚਕ ਹਨ। ਉਹ ਆਪਣੇ ਅਧਿਆਤਮਿਕ ਵਿਸ਼ਵਾਸ ਅਤੇ ਪ੍ਰਚਾਰ ਲਈ ਜਾਣੇ ਜਾਂਦੇ ਹਨ।  ਗੋਵਿੰਦ ਸ਼ਰਨ ਜੀ ਮਹਾਰਾਜ ਇਸ ਸਮੇਂ ਵ੍ਰਿੰਦਾਵਨ ਦੇ ਆਸ਼ਰਮ ਵਿੱਚ ਰਹਿੰਦੇ ਹਨ। ਪ੍ਰੇਮਾਨੰਦ ਜੀ ਮਹਾਰਾਜ ਦਾ ਜਨਮ ਕਾਨਪੁਰ ਦੇ ਸਰਸੌਲ ਦੇ ਅਖਰੀ ਪਿੰਡ ਵਿੱਚ ਇੱਕ ਸਾਤਵਿਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਉਹਨਾਂ ਦਾ ਅਸਲੀ ਨਾਮ ਅਨਿਰੁਧ ਕੁਮਾਰ ਪਾਂਡੇ ਸੀ। ਉਹਨਾਂ ਦੇ ਦਾਦਾ  ਸੰਨਿਆਸੀ ਸਨ। ਉਨ੍ਹਾਂ ਦੇ ਪਿਤਾ ਸ਼ੰਭੂ ਪਾਂਡੇ ਵੀ ਅਧਿਆਤਮਕ ਵਿਚਾਰਾਂ ਵਾਲੇ ਸਨ ਅਤੇ ਇੱਕ ਕਿਸਾਨ ਸਨ। ਪ੍ਰੇਮਾਨੰਦ ਜੀ ਬਚਪਨ ਤੋਂ ਹੀ ਚਾਲੀਸਾ ਦਾ ਪਾਠ ਕਰਦੇ ਸਨ। ਪੰਜਵੀਂ ਜਮਾਤ ਵਿੱਚ ਪੜ੍ਹਦਿਆਂ ਸਕੂਲ ਵਿੱਚ ਪਦਾਰਥਵਾਦੀ ਗਿਆਨ ਦੀ ਪ੍ਰਾਪਤੀ ਦੀ ਮਹੱਤਤਾ ਬਾਰੇ ਸਵਾਲ ਕੀਤਾ। ਆਖਰਕਾਰ ਜ਼ਿੰਦਗੀ ਦਾ ਅਸਲ ਕਾਰਨ ਲੱਭਣ ਲਈ ਇੱਕ ਰਾਤ ਆਪਣਾ ਘਰ ਛੱਡ ਦਿੱਤਾ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 13 ਸਾਲ ਸੀ। ਉਹਨਾਂ ਦੇ ਦੋਵੇਂ ਗੁਰਦੇ ਕਈ ਸਾਲਾਂ ਤੋਂ ਫੇਲ੍ਹ ਹਨ। ਉਹ ਸਾਰਾ ਦਿਨ ਡਾਇਲਸਿਸ 'ਤੇ ਰਹਿੰਦੇ ਹਨ। 

ਇਹ ਵੀ ਪੜ੍ਹੋ