ਲੋਕ ਗੂਗਲ ਬਾਬਾ ਨੂੰ ਪੁੱਛ ਰਹੇ ਅਜੀਬ ਸਵਾਲ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਅੱਜ ਦੇ ਡਿਜੀਟਲ ਯੁੱਗ ਵਿੱਚ ਗੂਗਲ ਸਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਵੀ ਹਰ ਸਮੇਂ ਤਿਆਰ ਰਹਿੰਦਾ ਹੈ। ਹੁਣ ਸਾਡੇ ਲਈ ਗੂਗਲ ਉਹ ਅਨੁਭਵੀ ਗੂਗਲ ਬਾਬਾ ਹੈ, ਜਿਸ ਕੋਲ ਸਾਡੇ ਲਗਭਗ ਸਾਰੇ ਸਵਾਲਾਂ ਦੇ ਜਵਾਬ ਹਨ।

Share:

ਅੱਜ-ਕੱਲ ਲੋਕ ਗੂਗਲ ਦਾ ਕਾਫੀ ਜਿਆਦਾ ਇਸਤੇਮਾਲ ਕਰਨ ਲਗੇ ਹਨ। ਜੇਕਰ ਗੱਲ ਕਰੀਏ ਪੁਰਾਣੇ ਸਮੇਂ ਦੀ ਤਾਂ ਲੋਕ ਪਹਿਲੇ ਬਜ਼ੁਰਗਾਂ ਤੋਂ ਸਵਾਲ ਪੁਛਦੇ ਸੀ, ਪਰ ਹੁਣ ਲੋਕ ਗੂਗਲ ਸਰਚ ਇੰਜਨ ਤੋਂ ਕਾਫੀ ਅਜਿਹੇ ਸਵਾਲ ਵੀ ਪੁੱਛਣ ਲਗੇ ਹਨ, ਜਿਹੜੇ ਤੁਹਾਨੂੰ ਵੀ ਹੈਰਾਨ ਕਰ ਦੇਣਗੇ। ਅੱਜ ਦੇ ਡਿਜੀਟਲ ਯੁੱਗ ਵਿੱਚ ਗੂਗਲ ਸਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਵੀ ਹਰ ਸਮੇਂ ਤਿਆਰ ਰਹਿੰਦਾ ਹੈ। ਹੁਣ ਸਾਡੇ ਲਈ ਗੂਗਲ ਉਹ ਅਨੁਭਵੀ ਗੂਗਲ ਬਾਬਾ ਹੈ, ਜਿਸ ਕੋਲ ਸਾਡੇ ਲਗਭਗ ਸਾਰੇ ਸਵਾਲਾਂ ਦੇ ਜਵਾਬ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ਿਆਦਾਤਰ ਲੋਕ ਗੂਗਲ 'ਤੇ 'What is my IP' ਸਰਚ ਕਰਦੇ ਹਨ। ਹਰ ਮਹੀਨੇ 33.50 ਲੱਖ ਤੋਂ ਵੱਧ ਉਪਭੋਗਤਾ ਸਿਰਫ਼ ਇਹ ਸਵਾਲ ਨੂੰ ਖੋਜਦੇ ਹਨ। ਉਥੇ ਹੀ 18.30 ਲੱਖ ਲੋਕਾਂ ਨੇ ਗੂਗਲ ਨੂੰ ਪੁਛਿਆ ਕਿ ਸਮਾਂ ਹੈ?

6 ਮਹੀਨਿਆਂ ਦੇ ਡਾਟਾ ਦਾ ਵਿਸ਼ਲੇਸ਼ਣ

Mondovo.com ਦੀ ਤਾਜ਼ਾ ਰਿਪੋਰਟ ਦੇ ਮੁਤਾਬਿਕ ਗਲੋਬਲ ਸਰਚ ਵਾਲੀਅਮ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਪਿਛਲੇ 6 ਮਹੀਨਿਆਂ ਵਿੱਚ ਇਕੱਠੇ ਕੀਤੇ ਡੇਟਾ ਦੀ ਜਾਂਚ ਕੀਤੀ ਗਈ ਅਤੇ ਇਹ ਦੇਖਿਆ ਗਿਆ ਕਿ ਹਰ ਮਹੀਨੇ ਕਿਹੜੇ ਕੀਵਰਡਸ ਨੂੰ ਸਭ ਤੋਂ ਵੱਧ ਖੋਜਿਆ ਗਿਆ। ਕੁਝ ਟੀਵੀ ਸ਼ੋਅ, ਫਿਲਮਾਂ ਅਤੇ ਗੀਤ ਵੀ ਇਸ ਸੂਚੀ ਵਿੱਚ ਸਨ, ਪਰ ਉਨ੍ਹਾਂ ਨੂੰ ਨੀਤੀਗਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਇਸ ਵਿਸ਼ਲੇਸ਼ਣ ਤੋਂ ਬਾਹਰ ਰੱਖਿਆ ਗਿਆ ਹੈ। ਜਿਵੇਂ 'ਹਾਊ ਆਈ ਮੇਟ ਯੂਅਰ ਮਦਰ' ਅਤੇ 'ਵਾਟ ਡੂ ਯੂ ਮੀਨ'। ਇਸ ਤੋਂ ਇਲਾਵਾ, ਰਿਪੋਰਟ 'ਪੈਸੇ ਕਿਵੇਂ ਕਮਾਉਣੀ ਹੈ', 'ਢਿੱਡ ਦੀ ਚਰਬੀ ਨੂੰ ਕਿਵੇਂ ਘੱਟ ਕਰੀਏ', 'ਮੇਰਾ ਫੋਨ ਕਿੱਥੇ ਹੈ' ਅਤੇ 'ਅੰਡੇ ਕਿਵੇਂ ਉਬਾਲੀਏ' ਵਰਗੇ ਆਮ ਤੌਰ 'ਤੇ ਖੋਜੇ ਜਾਣ ਵਾਲੇ ਵਿਸ਼ਿਆਂ ਨੂੰ ਵੀ ਉਜਾਗਰ ਕਰਦਾ ਹੈ।
 
ਲੋਕਾਂ ਵਲੋਂ ਪੁੱਛੇ ਗਏ ਇਹ ਸਵਾਲ
 
1. ਮੇਰਾ IP ਪਤਾ ਕੀ ਹੈ?                                      33,50,000 ਲੋਕਾਂ ਨੇ ਖੋਜ ਕੀਤੀ
2. ਕੀ ਸਮਾਂ ਹੈ?                                                18,30,000 ਲੋਕਾਂ ਨੇ ਖੋਜ ਕੀਤੀ
3. ਵੋਟ ਪਾਉਣ ਲਈ ਰਜਿਸਟਰ ਕਿਵੇਂ ਕਰੀਏ?           12,20,000 ਲੋਕਾਂ ਨੇ ਖੋਜ ਕੀਤੀ
4. ਟਾਈ ਕਿਵੇਂ ਬੰਨ੍ਹਣੀ ਹੈ?                                    06,73,000 ਲੋਕਾਂ ਨੇ ਖੋਜ ਕੀਤੀ
5. ਕੀ ਤੁਸੀਂ ਇਸਨੂੰ ਚਲਾ ਸਕਦੇ ਹੋ?                        05,50,000 ਲੋਕਾਂ ਨੇ ਖੋਜ ਕੀਤੀ
6. ਇਹ ਕਿਹੜਾ ਗੀਤ ਹੈ?                                    05,50,000 ਲੋਕਾਂ ਨੇ ਖੋਜ ਕੀਤੀ
7. ਭਾਰ ਕਿਵੇਂ ਘੱਟ ਕਰਨਾ ਹੈ?                               05,50,000 ਲੋਕਾਂ ਨੇ ਖੋਜ ਕੀਤੀ
8. ਇੱਕ ਕੱਪ ਵਿੱਚ ਕਿੰਨੇ ਔਂਸ ਹੁੰਦੇ ਹਨ?                   04,50,000 ਲੋਕਾਂ ਨੇ ਖੋਜ ਕੀਤੀ
9. ਮਾਂ ਦਿਵਸ ਕਦੋਂ ਹੈ?                                        04,50,000 ਲੋਕਾਂ ਨੇ ਖੋਜ ਕੀਤੀ
10. ਇੱਕ ਪੌਂਡ ਵਿੱਚ ਕਿੰਨੇ ਔਂਸ ਹੁੰਦੇ ਹਨ?                 04,50,000 ਲੋਕਾਂ ਨੇ ਖੋਜ ਕੀਤੀ
11. ਇੱਕ ਗੈਲਨ ਵਿੱਚ ਕਿੰਨੇ ਔਂਸ ਹੁੰਦੇ ਹਨ?              04, 50,000 ਲੋਕਾਂ ਨੇ ਖੋਜ ਕੀਤੀ
12. ਇੱਕ ਸਾਲ ਵਿੱਚ ਕਿੰਨੇ ਹਫ਼ਤੇ ਹੁੰਦੇ ਹਨ?               04,50,000 ਲੋਕਾਂ ਨੇ ਖੋਜ ਕੀਤੀ
13. ਪਿਤਾ ਦਿਵਸ ਕਦੋਂ ਹੈ?                                    04,50,000 ਲੋਕਾਂ ਨੇ ਖੋਜ ਕੀਤੀ
14. ਕੀ ਮੈਂ ਇਸਨੂੰ ਚਲਾ ਸਕਦਾ ਹਾਂ?                        0368,000 ਲੋਕਾਂ ਨੇ ਖੋਜ ਕੀਤੀ
15. ਗਰਭਵਤੀ ਕਿਵੇਂ ਹੋ ਸਕਦੀ ਹੈ?                          03,68,000 ਲੋਕਾਂ ਨੇ ਖੋਜ ਕੀਤੀ
16. ਯੂਟਿਊਬ ਵੀਡੀਓ ਕਿਵੇਂ ਡਾਊਨਲੋਡ ਕਰੀਏ?          03,68,000 ਲੋਕਾਂ ਨੇ ਖੋਜ ਕੀਤੀ
17. ਮੈਕ 'ਤੇ ਸਕ੍ਰੀਨਸ਼ੌਟ ਕਿਵੇਂ ਲੈਣਾ ਹੈ?                     03,01,000 ਲੋਕਾਂ ਨੇ ਖੋਜ ਕੀਤੀ
18. ਡੋਨਾਲਡ ਟਰੰਪ ਦੀ ਉਮਰ ਕਿੰਨੀ ਹੈ?                   03,01,000 ਲੋਕਾਂ ਨੇ ਖੋਜ ਕੀਤੀ
19. ਤੇਜ਼ੀ ਨਾਲ ਭਾਰ ਕਿਵੇਂ ਘੱਟ ਕਰਨਾ ਹੈ?                 03,01,000 ਲੋਕਾਂ ਨੇ ਖੋਜ ਕੀਤੀ

ਇਹ ਵੀ ਪੜ੍ਹੋ