Viral Video: ਇੰਡੀਗੋ ਦੀ ਉਡਾਣ ਵਿੱਚ ਦੇਰੀ ਦਾ ਐਲਾਨ ਕਰਦੇ ਹੀ ਯਾਤਰੀ ਨੇ ਕੈਪਟਨ ਦੇ ਮਾਰੇ ਥੱਪੜ, ਹੋਇਆ ਹੰਗਾਮਾ

ਤਾਜ਼ਾ ਮਾਮਲੇ ਵਿੱਚ ਫਲਾਈਟ ਦੇ ਕੈਪਟਨ ਕੁਝ ਕਾਰਨਾਂ ਕਰਕੇ ਇੰਡੀਗੋ ਦੀ ਉਡਾਣ ਵਿੱਚ ਦੇਰੀ ਦਾ ਐਲਾਨ ਕਰ ਰਹੇ ਸਨ। ਇਸ ਤੋਂ ਬਾਅਦ ਇਕ ਯਾਤਰੀ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਕੈਪਟਨ 'ਤੇ ਹਮਲਾ ਕਰਕੇ ਉਸ ਨੂੰ ਥੱਪੜ ਮਾਰ ਦਿੱਤਾ।

Share:

Viral Video: ਹਵਾਈ ਜਹਾਜ਼ ਵਿੱਚ ਯਾਤਰੀਆਂ ਦੁਆਰਾ ਦੁਰਵਿਵਹਾਰ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲੇ ਵਿੱਚ ਫਲਾਈਟ ਦੇ ਕੈਪਟਨ ਕੁਝ ਕਾਰਨਾਂ ਕਰਕੇ ਇੰਡੀਗੋ ਦੀ ਉਡਾਣ ਵਿੱਚ ਦੇਰੀ ਦਾ ਐਲਾਨ ਕਰ ਰਹੇ ਸਨ। ਇਸ ਤੋਂ ਬਾਅਦ ਇਕ ਯਾਤਰੀ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਕੈਪਟਨ 'ਤੇ ਹਮਲਾ ਕਰਕੇ ਉਸ ਨੂੰ ਥੱਪੜ ਮਾਰ ਦਿੱਤਾ। ਯਾਤਰੀ ਦੀ ਇਸ ਹਰਕਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਦਰਜ਼ ਕੀਤੀ ਐਫ.ਆਈ.ਆਰ

ਜਾਣਕਾਰੀ ਮੁਤਾਬਕ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਇਸ ਮਾਮਲੇ 'ਚ ਐੱਫ.ਆਈ.ਆਰ. ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ 'ਚ ਕੈਪਟਨ ਨੂੰ ਫਲਾਈਟ ਲੇਟ ਹੋਣ ਦਾ ਐਲਾਨ ਕਰਦੇ ਦੇਖਿਆ ਜਾ ਸਕਦਾ ਹੈ। ਉਦੋਂ ਅਚਾਨਕ ਪੀਲੇ ਰੰਗ ਦੀ ਹੂਡੀ ਪਹਿਨੀ ਇਕ ਯਾਤਰੀ ਕਪਤਾਨ ਵੱਲ ਦੌੜਦਾ ਹੈ ਅਤੇ ਉਸ ਨੂੰ ਥੱਪੜ ਮਾਰਦਾ ਹੈ। ਕਪਤਾਨ ਕੋਲ ਖੜ੍ਹੇ ਲੋਕ ਉਸ ਨੂੰ ਰੋਕਣ ਲਈ ਆ ਗਏ। ਇਸ ਤੋਂ ਬਾਅਦ ਅਸਮਾਨੀ ਰੰਗ ਦੀ ਹੂਡੀ ਪਹਿਨੇ ਇਕ ਹੋਰ ਵਿਅਕਤੀ ਯਾਤਰੀ ਨੂੰ ਪਿੱਛੇ ਵੱਲ ਖਿੱਚਦਾ ਹੈ।

13 ਘੰਟੇ ਲੇਟ ਹੋਈ ਫਲਾਈਟ 

ਵਾਇਰਲ ਵੀਡੀਓ ਵਿੱਚ ਫਲਾਈਟ ਅਟੈਂਡੈਂਟ ਨੂੰ ਕਪਤਾਨ ਦਾ ਬਚਾਅ ਕਰਦੇ ਹੋਏ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਸਰ, ਤੁਸੀਂ ਅਜਿਹਾ ਨਹੀਂ ਕਰ ਸਕਦੇ।" ਦੂਜੇ ਪਾਸੇ ਕਈ ਲੋਕ ਦੋਸ਼ੀ ਯਾਤਰੀ ਦੇ ਵਿਵਹਾਰ ਨੂੰ ਜਾਇਜ਼ ਠਹਿਰਾਉਂਦੇ ਹੋਏ ਅਤੇ ਫਲਾਈਟ ਦੇਰੀ ਲਈ ਇੰਡੀਗੋ ਨੂੰ ਜ਼ਿੰਮੇਵਾਰ ਠਹਿਰਾਉਂਦੇ ਸੁਣੇ ਜਾ ਸਕਦੇ ਹਨ। ਕਈ ਘੰਟਿਆਂ ਦੀ ਦੇਰੀ ਤੋਂ ਬਾਅਦ ਫਲਾਈਟ ਡਿਊਟੀ ਟਾਈਮ ਸੀਮਾ (ਐਫ. ਡੀ. ਟੀ. ਐਲ.) ਨਿਯਮਾਂ ਕਾਰਨ ਜਹਾਜ਼ ਦੇ ਪਿਛਲੇ ਚਾਲਕ ਦਲ ਨੂੰ ਬਦਲਣ ਤੋਂ ਬਾਅਦ ਕਪਤਾਨ ਦੁਆਰਾ ਦੇਰੀ ਦਾ ਐਲਾਨ ਕੀਤਾ ਗਿਆ ਸੀ। ਵਾਇਰਲ ਵੀਡੀਓ 'ਚ ਕਿਹਾ ਜਾ ਰਿਹਾ ਹੈ ਕਿ ਫਲਾਈਟ 13 ਘੰਟੇ ਲੇਟ ਹੋਈ।

ਇਹ ਵੀ ਪੜ੍ਹੋ