ਸਿਰਫਿਰੇ ਨੇ ਕੀਤਾ ਕਾਂਡ, ਸਰੇ ਬਾਜ਼ਾਰ ਮਹਿਲਾ ਅਫ਼ਸਰ ਨੂੰ ਜੱਫੀ ਪਾ ਕੇ ਕਰਨ ਲੱਗਾ KISS, ਦੇਖੋ ਵੀਡੀਓ 

ਸ਼ੋਸ਼ਲ ਮੀਡੀਆ ਉਪਰ ਬਹੁਤ ਸਾਰੀਆਂ ਵੀਡੀਓਜ਼ ਇਸ ਕਦਰ ਤੱਕ ਫੈਲ ਜਾਂਦੀਆਂ ਹਨ ਕਿ ਲੱਖਾਂ ਕਰੋੜਾਂ ਲੋਕ ਦੇਖ ਲੈਂਦੇ ਹਨ। ਇਹ ਵੀਡੀਓ ਵੀ ਇਸੇ ਕੈਟੇਗਿਰੀ 'ਚ ਆ ਗਈ ਹੈ। 

Share:

ਹਾਈਲਾਈਟਸ

  • ਚੁੰਮਣ ਦੀ ਕੋਸ਼ਿਸ਼
  • ਇੰਸਟਾਗ੍ਰਾਮ

ਬਹੁਤ ਸਾਰੇ ਲੋਕ ਅਜਿਹੇ ਹਨ ਜੋ ਮਾਸੂਮੀਅਤ ਦਾ ਨਾਜਾਇਜ਼ ਫਾਇਦਾ ਚੁੱਕਣ ਨੂੰ ਦੇਰ ਨਹੀਂ ਲਾਉਂਦੇ। ਅਜਿਹੀ ਹੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਉਪਰ ਸਾਮਣੇ ਆ ਰਹੀ ਹੈ। ਜਿਸ ਵਿੱਚ ਇੱਕ ਲੜਕਾ ਪਹਿਲਾਂ ਮਹਿਲਾ ਅਫ਼ਸਰ ਸਾਮਣੇ ਮਾਸੂਮ ਬਣ ਕੇ ਉਸਦੇ ਗਲ ਲੱਗ ਜਾਂਦਾ ਹੈ ਤੇ ਫਿਰ ਚੁੰਮਣ ਦੀ ਕੋਸ਼ਿਸ਼ ਕਰਦਾ ਹੈ। ਇਹ ਤਾਂ ਮਹਿਲਾ ਅਫ਼ਸਰ ਦੀ ਸਮਝਦਾਰੀ ਤੇ ਮੁਸਤੈਦ ਸਮਝੋ ਕਿ ਉਸਨੇ ਤੁਰੰਤ ਲੜਕੇ ਨੂੰ ਪਿੱਛੇ ਧੱਕਾ ਮਾਰ ਦਿੱਤਾ। 

ਤੇਜ਼ੀ ਨਾਲ ਵਾਇਰਲ ਹੋਈ ਵੀਡੀਓ 

ਇਸ ਵਾਇਰਲ ਵੀਡੀਓ ਨੂੰ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਬਾਜ਼ਾਰ 'ਚ ਲੋਕਾਂ ਦੀ ਭੀੜ ਹੈ। ਉੱਥੇ ਇੱਕ ਮਹਿਲਾ ਪੁਲਿਸ ਅਫ਼ਸਰ ਇੱਕ ਲੜਕੇ ਨੂੰ ਗਲੇ ਲਗਾ ਕੇ ਉਸਨੂੰ ਦਿਲਾਸਾ ਦਿੰਦੀ ਦਿਖਾਈ ਦੇ ਰਹੀ ਹੈ। ਲੜਕਾ ਇੰਨਾ ਸ਼ੈਤਾਨ ਹੈ ਕਿ ਮੌਕਾ ਸੰਭਾਲ ਕੇ ਚੁੰਮਣ ਦੀ ਕੋਸ਼ਿਸ਼ ਕਰਦਾ ਹੈ। ਲੜਕੇ ਦੀ ਹਾਲਤ ਦੇਖ ਕੇ ਪੁਲਿਸ ਅਧਿਕਾਰੀ ਸਮਝ ਜਾਂਦੀ ਹੈ ਕਿ ਉਸਦੀ ਚਾਲ ਕੀ ਹੈ। ਉਸਨੂੰ ਪਿੱਛੇ ਨੂੰ ਧੱਕਾ ਮਾਰਦੀ ਹੈ। ਇਸਤੋਂ ਬਾਅਦ ਮੁੰਡਾ ਇੱਕ ਪਾਸੇ ਚਲਾ ਜਾਂਦਾ ਹੈ। ਇੱਕ ਵਿਅਕਤੀ ਵੱਲੋਂ ਲੜਕੇ ਨੂੰ ਡਾਂਟਿਆ ਵੀ ਜਾਂਦਾ ਹੈ। ਮਹਿਲਾ ਅਫ਼ਸਰ ਲੜਕੇ ਦੀਆਂ ਹਰਕਤਾਂ ਤੋਂ ਆਪਣੇ ਆਪ ਨੂੰ ਬਚਾ ਕੇ ਸ਼ਰਮਿੰਦਾ ਨਜ਼ਰ ਆਉਂਦੀ ਹੈ।

ਕੀ ਬੋਲੇ ਯੂਜ਼ਰ
ਇਸ ਵਾਇਰਲ ਵੀਡੀਓ ਨੂੰ @ias_ips_pcs_ ਨਾਂ ਦੇ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ। ਇਸਨੂੰ ਦੇਖਦੇ ਹੋਏ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਇੱਕ ਯੂਜ਼ਰ ਨੇ ਲਿਖਿਆ  ਕਿ ਇਹ ਲੜਕਾ ਬੜਾ ਸ਼ੈਤਾਨ ਹੈ। ਪ੍ਰੰਤੂ ਮੌਕਾ ਮਿਲਦੇ ਹੀ ਅਫ਼ਸਰ ਨੇ ਆਪਣੀ ਸਮਝਦਾਰੀ ਦਿਖਾ ਦਿੱਤੀ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਮਹਿਲਾ ਅਧਿਕਾਰੀ ਨੇ ਸਹੀ ਸਮੇਂ 'ਤੇ ਸਮਝ ਲਿਆ ਨਹੀਂ ਤਾਂ ਕਾਂਡ ਹੋ ਜਾਣਾ ਸੀ। 

ਇਹ ਵੀ ਪੜ੍ਹੋ