ਮਾਂ ਨੇ ਧੀ ਸਿਰੋਂ ਲਾਹਿਆ ਪਿਆਰ ਦਾ ਭੂਤ, ਵੀਡਿਓ ਹੋਈ ਵਾਇਰਲ 

ਲੜਕੀ ਆਪਣੇ ਪ੍ਰੇਮੀ ਨਾਲ ਚੋਰੀ ਛੁਪੇ ਫੋਨ ਉਪਰ ਗੱਲ ਕਰ ਰਹੀ ਸੀ। ਉਪਰੋਂ ਮਾਂ ਆਈ ਤਾਂ ਅਜਿਹਾ ਸਬਕ ਸਿਖਾਇਆ ਕਿ ਵੀਡਿਓ ਦੇਖ ਕੇ ਹਾਸੇ ਨਹੀਂ ਰੁਕੇਗਾ।

Share:

ਹਾਈਲਾਈਟਸ

  • ਪਿਆਰ ਦਾ ਭੂਤ
  • ਬੁਆਏਫ੍ਰੈਂਡ

ਪਿਆਰ ਕਰਨੇ ਵਾਲੇ ਕਬੀ ਡਰਤੇ ਨਹੀਂ...... ਬਾਲੀਵੁੱਡ ਵਿੱਚ ਅਜਿਹੇ ਬਹੁਤ ਸਾਰੇ ਗੀਤ ਬਣੇ ਹਨ ਜੋ ਲੋਕਾਂ ਨੂੰ ਪਿਆਰ ਦਾ ਖੁਮਾਰ ਚੜ੍ਹਾ ਦਿੰਦੇ ਹਨ। ਪਰ ਇਹ ਗੀਤ ਵਿਅਰਥ ਹੀ ਰਹਿ ਜਾਂਦੇ ਹਨ ਜਦੋਂ ਮਾਪਿਆਂ ਨੂੰ ਬੱਚਿਆਂ ਦੇ ਪਿਆਰ ਬਾਰੇ ਪਤਾ ਲੱਗ ਜਾਂਦਾ ਹੈ। ਸਿਰ ਤੋਂ ਪਿਆਰ ਦਾ ਭੂਤ ਉਤਾਰਨ ਵਿੱਚ ਸਮਾਂ ਨਹੀਂ ਲੱਗਦਾ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਮਾਂ ਆਪਣੀ ਧੀ ਦੇ ਸਿਰੋਂ ਪਿਆਰ ਦਾ ਭੂਤ ਲਾਹੁੰਦੇ ਹੋਏ ਨਜ਼ਰ ਆ ਰਹੀ ਹੈ। ਵੀਡੀਓ ਨੂੰ ਦੇਖ ਕੇ ਲੋਕ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਅਤੇ ਵੀਡੀਓ 'ਤੇ ਖੂਬ ਕਮੈਂਟ ਕੀਤੇ ਜਾ ਰਹੇ ਹਨ।

 

ਫੋਨ 'ਤੇ ਪ੍ਰੇਮੀ ਨਾਲ ਗੱਲ ਕਰਦੀ ਫੜੀ ਗਈ ਲੜਕੀ 

ਵੀਡਿਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕੀ ਆਪਣੇ ਬੁਆਏਫ੍ਰੈਂਡ ਨਾਲ ਲੁਕ-ਛਿਪ ਕੇ ਗੱਲ ਕਰ ਰਹੀ ਸੀ। ਫਿਰ ਉਸਦੀ ਮਾਂ ਉਸਦੀ ਸਾਰੀ ਗੱਲ ਸੁਣਦੀ ਹੈ ਅਤੇ ਅਚਾਨਕ ਉਸਦੀ ਧੀ ਕੋਲ ਆਉਂਦੀ ਹੈ। ਕੁੜੀ ਦੀ ਮਾਂ ਪੁੱਛਦੀ ਹੈ ਕਿ ਇਹ ਬਾਬੂ ਕੌਣ ਹੈ? ਜਿਸਨੂੰ ਉਹ ਕਹਿ ਰਹੀ ਹੈ ਆਈ ਲਵ ਯੂ ਬਾਬੂ? ਬੱਚੀ ਆਪਣੀ ਮਾਂ ਦੀਆਂ ਗੱਲਾਂ 'ਤੇ ਚੁੱਪ ਰਹਿੰਦੀ ਹੈ ਅਤੇ ਕੁਝ ਨਹੀਂ ਕਹਿੰਦੀ। ਇਸ 'ਤੇ ਲੜਕੀ ਦੀ ਮਾਂ ਉਸਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਲੜਕੀ ਦੀ ਮਾਂ ਉਸਨੂੰ ਕੁੱਟਦੀ ਰਹਿੰਦੀ ਹੈ ਅਤੇ ਲੜਕੀ ਰੋਣ ਲੱਗ ਜਾਂਦੀ ਹੈ।  ਇਸਤੋਂ ਬਾਅਦ ਉਸਦੀ ਮਾਂ ਕਹਿੰਦੀ ਹੈ ਕਿ ਮੈਂ ਤੇਰਾ ਫ਼ੋਨ ਲੈ ਰਹੀ ਹਾਂ ਅਤੇ ਤੇਰੇ ਪਿਤਾ ਨੂੰ ਦਿਖਾਵਾਂਗੀ। ਇਸ ਦੌਰਾਨ ਲੜਕੀ ਨੇ ਆਪਣੀ ਮਾਂ ਦੇ ਹੱਥੋਂ ਫੋਨ ਖੋਹਣਾ ਸ਼ੁਰੂ ਕਰ ਦਿੱਤਾ। ਵੀਡਿਓ ਦੇਖ ਕੇ ਹਾਸਾ ਨਹੀਂ ਰੁਕਦਾ। 

ਧੜਾਧੜ ਆ ਰਹੇ ਕੁਮੈਂਟਸ 

ਇਸ ਵੀਡਿਓ ਨੂੰ ਸੌਰਭ ਮਿਸ਼ਰਾ ਨਾਂ ਦੇ ਇਕ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤਾ ਹੈ। ਨਾਲ ਹੀ ਲਿਖਿਆ ਹੈ ਕਿ ਇਸਦੇ ਨਾਲ ਤਾਂ ਸੱਚਮੁੱਚ 'ਮੋਏ ਮੋਏ' ਹੋ ਗਿਆ। ਵੀਡਿਓ ਦੇਖਣ ਤੋਂ ਬਾਅਦ ਲੋਕ ਇਸ 'ਤੇ ਖੂਬ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ 'ਚ ਲਿਖਿਆ-  ਦੀਦੀ ਨਾਲ ਤਾਂ ਮੋਏ-ਮੋਏ ਹੋ ਗਿਆ। ਦੂਸਰੇ ਨੇ ਲਿਖਿਆ- ਇਹ ਸਭ ਹਰ ਕਿਸੇ ਨਾਲ ਹੁੰਦਾ ਹੈ। ਤੀਜੇ ਨੇ ਕਿਹਾ ਕਿ ਇਸਦੀ ਮਾਂ ਚੰਗੀ ਹੈ ਜੋ ਇਸਨੂੰ ਹੌਲੀ-ਹੌਲੀ ਮਾਰ ਰਹੀ ਹੈ। ਜੇ ਮੇਰੀ ਮਾਂ ਹੁੰਦੀ ਤਾਂ ਉਹ ਮੈਨੂੰ ਕੁੱਟਦੀ, ਖਾਣਾ ਨਾ ਦਿੰਦੀ ਤੇ ਝੱਟ ਮੇਰਾ ਵਿਆਹ ਕਰਕੇ ਘਰੋਂ ਕੱਢ ਦਿੰਦੀ। 

ਇਹ ਵੀ ਪੜ੍ਹੋ