ਬੱਚੇ ਨੂੰ ਬਚਾਉਣ ਲਈ ਅਵਾਰਾ ਕੁੱਤੇ ਨਾਲ ਭਿੜ ਗਈ ਮਾਂ, ਵੇਖੋ ਵੀਡਿਓ...

ਅਸੀਂ ਹਰ ਰੋਜ਼ ਕੁੱਤਿਆਂ ਦੇ ਹਮਲਿਆਂ ਵਿਚ ਲੋਕਾਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਸੁਣਦੇ ਹਾਂ. ਕਈ ਵਾਰ ਆਵਾਰਾ ਕੁੱਤੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਕਈ ਵਾਰ ਵਾਹਨ ਰਾਹੀਂ ਸਫ਼ਰ ਕਰ ਰਹੇ ਲੋਕਾਂ 'ਤੇ ਹਮਲਾ ਕਰਦੇ ਹਨ। ਹੁਣ ਇੱਕ ਨਵਾਂ ਵੀਡਿਓ ਸਾਹਮਣੇ ਆਇਆ ਹੈ, ਜਿਸ ਵਿੱਚ ਅਵਾਰਾ ਕੁੱਤਾ ਮਾਂ ਅਤੇ ਬੱਚੇ 'ਤੇ ਹਮਲਾ ਕਰਦਾ ਹੈ।

Share:

ਆਵਾਰਾ ਕੁੱਤਿਆਂ ਦੀ ਦਹਿਸ਼ਤ ਦਿਨੋ-ਦਿਨ ਵਧਦੀ ਜਾ ਰਹੀ ਹੈ। ਸ਼ਹਿਰ ਵਿੱਚ ਕਈ ਥਾਵਾਂ ’ਤੇ ਆਵਾਰਾ ਕੁੱਤਿਆਂ ਦੇ ਝੁੰਡ ਬੈਠੇ ਦੇਖੇ ਜਾ ਸਕਦੇ ਹਨ। ਹਾਲਾਤ ਇਹ ਹਨ ਕਿ ਲੋਕ ਅਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ ਹਨ ਅਤੇ ਸਵੇਰੇ ਅਤੇ ਦੇਰ ਰਾਤ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਕੰਨੀ ਕਤਰਾਉਣ ਲੱਗੇ ਹਨ। ਸਾਰੇ ਪਾਸੇ ਆਵਾਰਾ ਕੁੱਤਿਆਂ ਦੀ ਭਰਮਾਰ ਨਜ਼ਰ ਆ ਰਹੀ ਹੈ। ਅਸੀਂ ਹਰ ਰੋਜ਼ ਕੁੱਤਿਆਂ ਦੇ ਹਮਲਿਆਂ ਵਿਚ ਲੋਕਾਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਸੁਣਦੇ ਹਾਂ. ਕਈ ਵਾਰ ਆਵਾਰਾ ਕੁੱਤੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਕਈ ਵਾਰ ਵਾਹਨ ਰਾਹੀਂ ਸਫ਼ਰ ਕਰ ਰਹੇ ਲੋਕਾਂ 'ਤੇ ਹਮਲਾ ਕਰਦੇ ਹਨ। ਹੁਣ ਇੱਕ ਨਵਾਂ ਵੀਡਿਓ ਸਾਹਮਣੇ ਆਇਆ ਹੈ, ਜਿਸ ਵਿੱਚ ਅਵਾਰਾ ਕੁੱਤਾ ਮਾਂ ਅਤੇ ਬੱਚੇ 'ਤੇ ਹਮਲਾ ਕਰਦਾ ਹੈ।

ਮਾਂ ਨੇ ਮਸਾਂ ਬਚਾਇਆ

ਇਸ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਆਪਣੇ ਬੱਚੇ ਦੇ ਨਾਲ ਜਾ ਰਹੀ ਹੈ ਕਿ ਅਚਾਨਕ ਇਕ ਕੁੱਤਾ ਉਥੇ ਆ ਗਿਆ ਅਤੇ ਬੱਚੇ ਨੂੰ ਕੱਟਣ ਦੀ ਕੋਸ਼ਿਸ਼ ਕਰਨ ਲੱਗਾ। ਕੁੱਤਾ ਵਾਰ-ਵਾਰ ਮਾਂ ਤੋਂ ਬੱਚੇ ਨੂੰ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਜਦਕਿ ਮਾਂ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਕੇ ਕੁੱਤੇ ਨਾਲ ਲੜਦੀ ਨਜ਼ਰ ਆ ਰਹੀ ਹੈ। 
ਫਿਰ ਵੀ ਮਾਂ ਆਪਣੇ ਬੱਚੇ ਨੂੰ ਬਚਾਉਂਦੀ ਹੈ। ਕੁੱਤਾ ਬੱਚੇ ਦੀ ਲੱਤ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਕਾਫੀ ਦੇਰ ਬਾਅਦ ਇਕ ਆਦਮੀ ਦੌੜਦਾ ਆਇਆ ਅਤੇ ਕੁੱਤੇ ਨੂੰ ਮਾਰ ਕੇ ਭਜਾ ਦਿੰਦਾ ਹੈ। ਇਸ ਵਾਇਰਲ ਵੀਡੀਓ ਨੂੰ ਦੀਪਿਕਾ ਭਾਰਦਵਾਜ ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸ਼ੇਅਰ ਕੀਤਾ ਹੈ। ਇਸ ਵਾਇਰਲ ਵੀਡੀਓ ਨੂੰ ਹੁਣ ਤੱਕ 3 ਲੱਖ ਲੋਕ ਦੇਖ ਚੁੱਕੇ ਹਨ। 

ਇਹ ਵੀ ਪੜ੍ਹੋ