ਫਿਲਮ ਐਨੀਮਲ ਦੇ ਮਨਜੋਤ ਸਿੰਘ ਸੁਰਖੀਆਂ 'ਚ, ਵੇਖੋ ਵੀਡਿਓ...

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕੀ ਬਿਲਡਿੰਗ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਇੱਕ ਹੀਰੋ ਵਾਂਗ ਮਨਜੋਤ ਛਾਲ ਮਾਰ ਕੇ ਉਸਦਾ ਹੱਥ ਫੜ ਲੈਂਦਾ ਹੈ।

Share:

ਹਾਈਲਾਈਟਸ

  • ਮਨਜੋਤ ਅਸਲ ਜ਼ਿੰਦਗੀ ਦੇ ਹੀਰੋ ਵਾਂਗ ਵਿਵਹਾਰ ਕਰਦਾ ਦਿੱਸਦਾ ਹੈ

ਜੇਕਰ ਤੁਸੀਂ ਰਣਬੀਰ ਕਪੂਰ ਦੀ ਫਿਲਮ ਐਨੀਮਲ ਦੇਖੀ ਹੈ ਤਾਂ ਤੁਹਾਨੂੰ ਉਨ੍ਹਾਂ ਦੇ ਚਚੇਰੇ ਭਰਾ ਦਾ ਕਿਰਦਾਰ ਜ਼ਰੂਰ ਯਾਦ ਹੋਵੇਗਾ। ਇਸ ਫਿਲਮ 'ਚ ਰਣਬੀਰ ਕਪੂਰ ਦੀ ਮਦਦ ਲਈ ਆਏ ਉਨ੍ਹਾਂ ਦੇ ਭਰਾਵਾਂ 'ਚੋਂ ਇਕ ਦਾ ਕਿਰਦਾਰ ਨਿਭਾਉਣ ਵਾਲੇ ਮਨਜੋਤ ਸਿੰਘ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਅਸਲ ਜ਼ਿੰਦਗੀ ਵਿੱਚ ਵੀ ਹੀਰੋ ਵਰਗਾ ਕਾਰਨਾਮਾ ਕੀਤਾ ਸੀ, ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

 

ਵੀਡਿਓ ਪੰਜ ਸਾਲ ਪੁਰਾਣਾ

ਮਨਜੋਤ ਸਿੰਘ ਦਾ ਇਹ ਵੀਡਿਓ ਪੰਜ ਸਾਲ ਪੁਰਾਣਾ ਹੈ, ਪਰ ਫਿਲਮ ਐਨੀਮਲ ਦੇ ਬਾਅਦ ਇਹ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਮਨਜੋਤ ਨੇ ਇੱਕ ਲੜਕੀ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ ਸੀ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕੀ ਬਿਲਡਿੰਗ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਇੱਕ ਹੀਰੋ ਵਾਂਗ ਮਨਜੋਤ ਛਾਲ ਮਾਰ ਕੇ ਉਸਦਾ ਹੱਥ ਫੜ ਲੈਂਦਾ ਹੈ। ਆਸ-ਪਾਸ ਲੋਕਾਂ ਦੀ ਭੀੜ ਲੱਗੀ ਹੋਈ ਹੈ, ਪਰ ਮਨਜੋਤ ਹੀ ਅਸਲ ਜ਼ਿੰਦਗੀ ਦੇ ਹੀਰੋ ਵਾਂਗ ਵਿਵਹਾਰ ਕਰਦਾ ਦਿੱਸਦਾ ਹੈ। ਮਨਜੋਤ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।

 

ਲੋਕਾਂ ਨੇ ਕੀਤੀਆਂ ਤਾਰੀਫਾਂ

ਵੀਡੀਓ ਦੇ ਪੋਸਟ ਹੁੰਦੇ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ ਅਤੇ ਲੋਕ ਮਨਜੋਤ ਨੂੰ ਅਸਲ ਜ਼ਿੰਦਗੀ ਦਾ ਹੀਰੋ ਕਹਿ ਰਹੇ ਹਨ। ਇਨ੍ਹੀਂ ਦਿਨੀਂ ਲੋਕਾਂ ਵਲੋਂ ਉਸ ਨੂੰ ਕਾਫੀ ਤਾਰੀਫਾਂ ਵੀ ਮਿਲ ਰਹੀਆਂ ਹਨ। ਵੀਡੀਓ 'ਤੇ ਕਮੈਂਟ ਕਰਦੇ ਹੋਏ ਲੋਕ ਮਨਜੋਤ ਨੂੰ ਅਸਲ ਜ਼ਿੰਦਗੀ ਦਾ ਹੀਰੋ ਕਹਿ ਰਹੇ ਹਨ। ਫਿਲਮ ਐਨੀਮਲ 1 ਦਸੰਬਰ ਨੂੰ ਰਿਲੀਜ਼ ਹੋਈ ਸੀ ਅਤੇ ਇਸ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਰਣਬੀਰ ਕਪੂਰ ਦੇ ਨਾਲ, ਫਿਲਮ ਵਿੱਚ ਅਨਿਲ ਕਪੂਰ, ਰਸ਼ਮਿਕਾ ਮੰਡਨਾ, ਤ੍ਰਿਪਤੀ ਡਿਮਰੀ ਅਤੇ ਬੌਬੀ ਦਿਓਲ ਅਹਿਮ ਭੂਮਿਕਾ ਵਿੱਚ ਹਨ।

ਇਹ ਵੀ ਪੜ੍ਹੋ