ਮਹਾਂਮੰਡਲੇਸ਼ਵਰ ਬਣ ਕੇ ਵਿਵਾਦਾਂ 'ਚ ਘਿਰੀ ਮਮਤਾ ਕੁਲਕਰਨੀ, ਅੰਡਰਵਰਲਡ ਡੌਨ ਨਾਲ ਸਬੰਧਾਂ ਦੀ ਮੁੜ ਚਰਚਾ

ਲਕਸ਼ਮੀ ਨਾਰਾਇਣ ਤ੍ਰਿਪਾਠੀ ਨੂੰ ਸੰਨਿਆਸ ਦੇਣ ਦਾ ਅਧਿਕਾਰ ਨਹੀਂ ਹੈ। ਇਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਕਿੰਨਰ ਅਖਾੜੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਜੇ ਮਮਤਾ ਨੂੰ ਕਿਸੇ ਧਾਰਮਿਕ ਸਮਾਗਮ 'ਚ ਬੁਲਾਇਆ ਗਿਆ ਤਾਂ ਅਸੀਂ ਉਸ ਵਿਚ ਸ਼ਾਮਲ ਨਹੀਂ ਹੋਵਾਂਗੇ।

Courtesy: file photo

Share:

ਫਿਲਮ ਅਦਾਕਾਰਾ ਮਮਤਾ ਕੁਲਕਰਨੀ ਦੇ ਮਹਾਂਮੰਡਲੇਸ਼ਵਰ ਬਣਨ ਦੇ ਨਾਲ ਹੀ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸਨਾਤਨ ਦੇ ਧਾਰਮਿਕ ਗੁਰੂਆਂ 'ਚ ਨਾਰਾਜ਼ਗੀ ਹੈ। ਉਹ ਧਾਰਮਿਕ ਪਰੰਪਰਾਵਾਂ ਨੂੰ ਨਜ਼ਰਅੰਦਾਜ਼ ਕਰ ਕੇ ਮਹਾਮੰਡਲੇਸ਼ਵਰ ਬਣਾਉਣ ਦਾ ਦੋਸ਼ ਲਗਾ ਰਹੇ ਹਨ। ਉੱਥੇ ਹੀ, ਕਿੰਨਰ ਅਖਾੜਾ ਦਾ ਕਹਿਣਾ ਹੈ ਕਿ ਪੂਰੀ ਪ੍ਰਕਿਰਿਆ ਦਾ ਪਾਲਣ ਕਰਨ ਤੋਂ ਬਾਅਦ ਮਮਤਾ ਮਹਾਮੰਡਲੇਸ਼ਵਰ ਬਣੇ ਹਨ। ਵਰਨਣਯੋਗ ਹੈ ਕਿ ਸ਼ੁੱਕਰਵਾਰ ਨੂੰ ਅਖਾੜੇ ਦੀ ਆਚਾਰੀਆ ਮਹਾਮੰਡਲੇਸ਼ਵਰ ਡਾ. ਲਕਸ਼ਮੀ ਨਰਾਇਣ ਤ੍ਰਿਪਾਠੀ ਨੇ ਮਮਤਾ ਦਾ ਪੱਟਾਭਿਸ਼ੇਕ ਕਰ ਕੇ ਮਹਾਮੰਡਲੇਸ਼ਵਰ ਬਣਾ ਕੇ ਉਨ੍ਹਾਂ ਦਾ ਨਵਾਂ ਨਾਂ ਸ਼੍ਰੀਆਮਾਈ ਮਮਤਾਨੰਦ ਗਿਰੀ ਦਿੱਤਾ। ਇਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ।

ਕਿੰਨਰ ਅਖਾੜਾ ਵੰਡ ਰਿਹਾ ਫਰਜ਼ੀ ਡਿਗਰੀਆਂ

ਸਵਾਮੀ ਆਨੰਦ ਸਵਰੂਪ ਨੇ ਕਿਹਾ- ਮਮਤਾ ਕੁਲਤਾਨੀ 'ਤੇ ਅੰਡਰਵਰਲਡ ਡੌਨ ਨਾਲ ਸਬੰਧ ਹੋਣ ਦਾ ਦੋਸ਼ ਹੈ। ਉਹ ਉਸ ਤੋਂ ਬਰੀ ਹੋਈ ਜਾਂ ਨਹੀਂ? ਮੈਨੂੰ ਨਹੀਂ ਪਤਾ, ਪਰ ਉਨ੍ਹਾਂ ਦਾ ਮਹਾਮੰਡਲੇਸ਼ਵਰ ਬਣਨਾ ਅਣਉੱਚਿਤ ਹੈ।  ਕਿੰਨਰ ਅਖਾੜਾ ਫਰਜ਼ੀ ਯੂਨੀਵਰਸਿਟੀ ਹੈ ਜੋ ਨਾਜਾਇਜ਼ ਡਿਗਰੀਆਂ ਵੰਡ ਰਿਹਾ ਹੈ। ਲਕਸ਼ਮੀ ਨਾਰਾਇਣ ਤ੍ਰਿਪਾਠੀ ਨੂੰ ਸੰਨਿਆਸ ਦੇਣ ਦਾ ਅਧਿਕਾਰ ਨਹੀਂ ਹੈ। ਇਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਕਿੰਨਰ ਅਖਾੜੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਜੇ ਮਮਤਾ ਨੂੰ ਕਿਸੇ ਧਾਰਮਿਕ ਸਮਾਗਮ 'ਚ ਬੁਲਾਇਆ ਗਿਆ ਤਾਂ ਅਸੀਂ ਉਸ ਵਿਚ ਸ਼ਾਮਲ ਨਹੀਂ ਹੋਵਾਂਗੇ।

ਅਖਾੜੇ ਨੇ ਪਰੰਪਰਾ ਦਾ ਪੂਰਾ ਪਾਲਣ ਕੀਤਾ 

ਆਚਾਰੀਆ ਮਹਾਮੰਡਲੇਸ਼ਵਰ ਕਿੰਨਰ ਅਖਾੜਾ ਡਾ. ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਕਿਹਾ ਕਿ ਮਮਤਾ ਕੁਲਕਰਨੀ 2022 ਤੋਂ ਮੇਰੇ ਨਾਲ ਸੰਪਰਕ 'ਚ ਹਨ। ਉਹ ਭਗਤੀ ਮਾਰਗ 'ਤੇ ਚੱਲ ਰਹੀ ਸਨ। ਉਨ੍ਹਾਂ ਦਾ ਜੀਵਨ ਤੇ ਕਰਮ ਸੰਯਮਿਤ ਸੀ, ਇਸ ਲਈ ਅਖਾੜੇ ਨੇ ਉਨ੍ਹਾਂ ਨੂੰ ਪੂਰੀ ਪਰੰਪਰਾ ਦਾ ਪਾਲਣ ਕਰ ਕੇ ਮਹਾਮੰਡਲੇਸ਼ਵਰ ਬਣਾਇਆ ਹੈ। ਅਦਾਕਾਰਾ ਸਨਾ ਖਾਨ ਪੂਰੀ ਤਰ੍ਹਾਂ ਨਾਲ ਇਸਲਾਮ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰ ਰਹੀ ਹਨ ਤਾਂ ਉਨ੍ਹਾਂ ਲਈ ਕਿਸੇ ਨੇ ਕੁਝ ਨਹੀਂ ਕਿਹਾ। ਮਮਤਾ ਨੇ ਜੀਵਨ ਆਪਣੇ ਧਰਮ ਲਈ ਸਮਰਪਿਤ ਕੀਤਾ ਤਾਂ ਹੰਗਾਮਾ ਕੀਤਾ ਜਾ ਰਿਹਾ ਹੈ। ਜੋ ਲੋਕ ਉਨ੍ਹਾਂ ਦੇ ਮਹਾਮੰਡਲੇਸ਼ਵਰ ਬਣਨ 'ਤੇ ਵਿਅਰਥ ਦੀ ਬਿਆਨਬਾਜ਼ੀ ਕਰ ਰਹੇ ਹਨ, ਸਾਡੇ ਕੋਲ ਉਨ੍ਹਾਂ ਖਿਲਾਫ਼ ਬੋਲਣ ਲਈ ਬਹੁਤ ਕੁਝ ਹੈ, ਪਰ ਅਸੀਂ ਕਿਸੇ ਦਾ ਨਾਂ ਲੈ ਕੇ ਕੁਝ ਨਹੀਂ ਕਹਾਂਗੇ। ਅਜਿਹੇ ਲੋਕ ਸਨਾਤਨ ਧਰਮ ਦੇ ਪਤਨ ਦਾ ਕਾਰਨ ਹਨ।

ਇਹ ਵੀ ਪੜ੍ਹੋ