ਚੰਗੀ-ਭਲੀ ਨੌਕਰੀ ਛੱਡ ਲੱਗਾ ਵੇਚਣ ਵੜਾ ਪਾਵ, ਤਸਵੀਰ ਹੋ ਰਹੀ ਵਾਇਰਲ

ਕਾਰਪੋਰੇਟ ਦੀ ਨੌਕਰੀ ਛੱਡ ਕੇ ਉਸ ਨੇ ਵੜਾ ਪਾਵ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ, ਜੋ ਕਿ ਹੈਰਾਨੀ ਵਾਲੀ ਗੱਲ ਹੈ।

Share:

ਕਾਰਪੋਰੇਟ ਜਗਤ ਵਿੱਚ ਕੰਮ ਕਰਨਾ ਅੱਜ ਕੱਲ੍ਹ ਲੋਕਾਂ ਲਈ ਇੱਕ ਵੱਡੀ ਚੀਜ਼ ਬਣ ਗਿਆ ਹੈ। ਅਜਿਹੇ 'ਚ ਜੇਕਰ ਕਿਸੇ ਨੂੰ ਇਥੇ ਨੌਕਰੀ ਮਿਲਦੀ ਹੈ ਤਾਂ ਕੌਣ ਇਸ ਨੂੰ ਛੱਡਣਾ ਚਾਹੇਗਾ ਪਰ ਬੈਂਗਲੁਰੂ 'ਚ ਇਕ ਵਿਅਕਤੀ ਨੇ ਇਹ ਕਰ ਦਿਖਾਇਆ ਹੈ। ਇੰਨਾ ਹੀ ਨਹੀਂ ਕਾਰਪੋਰੇਟ ਦੀ ਨੌਕਰੀ ਛੱਡ ਕੇ ਉਸ ਨੇ ਵੜਾ ਪਾਵ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੈ, ਜੋ ਕਿ ਹੈਰਾਨੀ ਵਾਲੀ ਗੱਲ ਹੈ।

ਨੌਕਰੀ ਛੱਡਣਾ ਹੁੰਦਾ ਹੈ ਮੁਸ਼ਕਲ 

ਕਾਰਪੋਰੇਟ ਨੌਕਰੀ ਵਿੱਚ ਮਿਲਣ ਵਾਲੀਆ ਸਹੂਲਤਾ ਕਾਫੀ ਚੰਗੀਆ ਹੁੰਦਿਆ ਹਨ। ਜਦੋ ਤੁਹਾਨੂੰ ਕਿਸੇ ਕਾਰਪੋਰੇਟ ਵਿੱਚ ਨੌਕਰੀ ਮਿਲਦੀ ਹੈ ਤਾਂ ਤੁਹਾਡੇ ਲਈ ਇਸਨੂੰ ਛੱਡਣਾ ਬਹੁਤ ਮੁਸ਼ਕਲ ਹੁੰਦਾ ਹੈ। ਕਾਰਪੋਰੇਟ ਵਿੱਚ ਮਿਲਣ ਵਾਲੀਆ ਸਹੂਲਤਾ ਇਸ ਨੌਕਰੀ ਨੂੰ ਛੱਡਣ ਬਾਰੇ ਸੋਚਣ ਵੀ ਨਹੀਂ ਦਿੰਦਿਆਂ। ਹਾਲਾਂਕਿ, ਕੁਝ ਲੋਕ ਅਜਿਹੇ ਹਨ ਜੋ ਇਹ ਜੋਖਮ ਲੈਂਦੇ ਹਨ ਅਤੇ ਕਾਰਪੋਰੇਟ ਦੀ ਨੌਕਰੀ ਛੱਡ ਦਿੰਦੇ ਹਨ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਹੱਥ ਅਜ਼ਮਾਉਂਦੇ ਹਨ। ਅਜਿਹੇ ਹੀ ਇੱਕ ਵਿਅਕਤੀ ਦੀ ਕਹਾਣੀ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ, ਜਿਸ ਨੇ ਆਪਣੀ ਕਾਰਪੋਰੇਟ ਨੌਕਰੀ ਛੱਡ ਕੇ ਅਜਿਹੀ ਨੌਕਰੀ ਕੀਤੀ, ਜਿਸ ਨੂੰ ਲੋਕ ਆਮ ਤੌਰ 'ਤੇ ਬਹੁਤ ਸਸਤਾ ਸਮਝਦੇ ਹਨ। 

ਭੋਜਨ ਵੇਚਣ ਦੀ ਦਿਖਾਈ ਹਿੰਮਤ 

ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਬੇਂਗਲੁਰੂ ਦਾ ਹੈ। ਸ਼ੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਵਿਸ਼ਵਾਸ ਰਾਵਤ ਨਾਂ ਦੇ ਇੱਕ ਵਿਅਕਤੀ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਵਿੱਚ ਇਕ ਵਿਅਕਤੀ ਹੱਥਾਂ 'ਚ ਇਕ ਵੱਡਾ ਬੋਰਡ ਲੈ ਕੇ ਖੜ੍ਹਾ ਹੈ, ਜਿਸ 'ਤੇ ਲਿਖਿਆ ਹੈ, 'ਮੈਂ ਕੋਈ ਸੁਪਰਹੀਰੋ ਨਹੀਂ ਹਾਂ, ਪਰ ਮੈਂ ਇੱਕ ਵੜਾ ਪਾਵ ਨਾਲ ਤੁਹਾਡਾ ਦਿਨ ਬਚਾ ਸਕਦਾ ਹਾਂ। ਰਾਵਤ ਨੇ ਕਿਹਾ ਕਿ ਵੜਾ ਪਾਵ ਮਹਾਰਾਸ਼ਟਰ ਦਾ ਪ੍ਰਸਿੱਧ ਭੋਜਨ ਹੈ, ਜਿਸ ਨੂੰ ਉੱਥੋਂ ਦੇ ਲੋਕ ਬੜੇ ਚਾਅ ਨਾਲ ਖਾਂਦੇ ਹਨ, ਪਰ ਇਸ ਵਿਅਕਤੀ ਨੇ ਭਾਰਤ ਦੀ 'ਸਿਲਿਕਨ ਵੈਲੀ' ਵਜੋਂ ਮਸ਼ਹੂਰ ਬੈਂਗਲੁਰੂ 'ਚ ਇਸ ਭੋਜਨ ਨੂੰ ਵੇਚਣ ਦੀ ਹਿੰਮਤ ਦਿਖਾਈ ਹੈ।

ਇਹ ਵੀ ਪੜ੍ਹੋ